ਵਿਹੜੇ ਆਈ ਜੰਨ, ਬਿੰਨੋ ਕੁੜੀ ਦੇ ਕੰਨ , ਪੰਜਾਬ ਸਰਕਾਰ ਦੀ ਹਾਲਤ ਇਹੋ ਜਿਹੀ --ਬਲਵੀਰ ਸਿੰਘ ਸਿੱਧੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,10 ਨਵੰਬਰ :--ਪੰਜਾਬ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਅਸੀਂ ਫਸਲਾਂ ਦੀ ਖਰੀਦ ਤੋਂ ਪਹਿਲਾਂ ਉਹਨਾਂ ਦਾ ਪੂਰਾ ਪੂਰਾ ਪ੍ਰਬੰਧ ਕਰ ਲੈਂਦੇ ਸੀ ਤਾਂ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਨਾ ਰੁਲਣਾ ਨਾ ਪਵੇ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਧਨੌਲਾ ਵਿੱਚ ਗੁਰਪ੍ਰੀਤ ਸਿੰਘ ਢਿੱਲੋਂ ਪੱਤੀ ਦੇ ਘਰ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਜੁਆਇਨ ਕਰਵਾਉਣ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋ ਉਮੀਦਵਾਰ ਕਾਂਗਰਸੀ ਪਾਰਟੀ ਦੇ ਹੱਕ ਵਿੱਚ ਭਾਰੀ ਗਿਣਤੀ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਸਾਬਕਾ ਸਿਹਤ ਮੰਤਰੀ ਪੰਜਾਬ ਸਰਕਾਰ ਸ. ਬਲਵੀਰ ਸਿੰਘ ਸਿੱਧੂ ਨੇ ਕੀਤਾ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਮੰਡੀਆਂ ਦੀ ਫਸਲ ਝੋਨੇ ਵਿੱਚ ਆ ਰਹੀ ਹੈ। ਪਰ ਇਹਨਾਂ ਨੇ ਹਾਲੇ ਤੱਕ ਪ੍ਰਬੰਧ ਨਹੀਂ ਕੀਤੇ ਇਹਨਾਂ ਦੀ ਇਹੋ ਜਿਹੀ ਹਾਲਤ ਹੈ ਕਿ ਵਿਹੜੇ ਆਈ ਜੰਨ ਬਿੰਨੋ ਕੁੜੀ ਦੇ ਕੰਨ । ਇਹਨਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਹਰੇਕ ਫਰੰਟ ਤੇ ਫੇਲ ਹੋ ਰਹੀ ਹੈ ਉਹਨਾਂ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋ ਕਾਂਗਰਸ ਪਾਰਟੀ ਦਾ ਹੀ ਵਰਕਰ ਹੈ। ਉਨਾਂ ਨੂੰ ਟਿਕਟ ਪਾਰਟੀ ਨੇ ਵਰਕਰ ਦੀਆਂ ਸੇਵਾਵਾਂ ਵਜੋਂ ਦਿੱਤੀ ਕਿਉਂਕਿ ਲੋਕਾਂ ਦੀ ਮੰਗ ਸੀ ਕੁਲਦੀਪ ਸਿੰਘ ਢਿੱਲੋ ਹਰੇਕ ਵਰਗ ਦੇ ਬੇਦੁੱਖ ਸੁੱਖ ਵਿੱਚ ਖੜਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਲਾ ਢਿੱਲੋ ਨੂੰ ਜਿਤਾਓ।। ਇਸ ਮੌਕੇ ਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਓ ਤੁਹਾਨੂੰ ਕੋਈ ਵੀ ਵਿਅਕਤੀ ਇਹ ਨਹੀਂ ਕਹੇਗਾ ਕਿ ਤੁਸੀਂ ਗਲਤ ਨੁਮਾਇੰਦਾ ਚੁਣਿਆ ਹੈ। ਮੈਂ ਹਰ ਵਕਤ ਤੁਹਾਡੇ ਨਾਲ ਖੜਾਂਗਾ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਦਾ ਪਰਿਵਾਰ ਤੋਂ ਇਲਾਵਾ ਵਲਾਈਤੀ ਪੁਰੀ ਸੁਰਿੰਦਰ ਸਿੰਘ ਠੁਣੀਆ, ਸੁਰਿੰਦਰ ਪਾਲ ਬਾਲਾ, ਕਰਨੈਲ ਸਿੰਘ ਬੁੱਟਰ, ਰਿੰਕੂ ਨੰਬਰਦਾਰ, ਨਜੀਰ ਮੁਹੰਮਦ, ਭੂਰਾ ਸਿੰਘ , ਸੁੱਖੀ ਕਲੇਰ , ਜਗਤਾਰ ਕਲੇਰ ਗਗਨ ਸਿੰਘ ਨੰਬਰਦਾਰ ਕਲੇਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਤੇ ਮਹਿਲਾਵਾਂ ਸਾਮਲ ਸਨ।
0 comments:
एक टिप्पणी भेजें