ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਕੀਤੀ ਭਰਵੀਂ ਰੈਲੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 12 ਨਵੰਬਰ :--
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਧਨੌਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੈਲੀ ਕੀਤੀ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣੀ ਹੈ ਉਸ ਟਾਈਮ ਤੋਂ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਲੱਗੇ ਹੋਏ ਹਾਂ ਕਿਉਂਕਿ ਅਸੀਂ ਜਮੀਨੀ ਪੱਧਰ ਤੇ ਆਮ ਘਰਾਂ ਦੇ ਹੀ ਮੁੰਡੇ ਹਾਂ ਸਾਨੂੰ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਪਤਾ ਹੈ ਕਿ ਕਿਸ ਵਿਅਕਤੀ ਨੂੰ ਕਿਸ ਚੀਜ਼ ਦੀ ਲੋੜ ਹੈ। ਇਹਨਾਂ ਕਿਹਾ ਕਿ ਨਹਿਰੀ ਪਾਣੀ ਅਸੀਂ ਪੰਜਾਬ ਦੇ ਖੇਤਾਂ ਵਿੱਚ ਪਹੁੰਚਦਾ ਕੀਤਾ ਹੈ ਜੋ ਅੱਜ ਤੱਕ ਕਿਸੇ ਸਰਕਾਰ ਨੇ ਕੀ ਨਹੀਂ ਕੀਤਾ ਇਸ ਵਾਰ ਦੀਆਂ ਰਿਪੋਰਟਾਂ ਮੁਤਾਬਕ ਬਰਨਾਲੇ ਜਿਲੇ ਦਾ ਪਾਣੀ ਦਾ ਲੈਵਲ ਉੱਪਰ ਆਇਆ ਹੈ। ਉਹਨਾਂ ਬੀਜੇਪੀ ਸਰਕਾਰ ਅਤੇ ਕਾਂਗਰਸ ਸਰਕਾਰ ਤੇ ਵਰਦਿਆਂ ਕਿਹਾ ਕਿ ਇਹ ਲੋਕ ਜਿਹਦੀ ਸਰਕਾਰ ਹੁੰਦੀ ਹੈ ਉਧਰ ਹੋ ਜਾਂਦੀਆਂ ਹਨ ਇਹ ਸਿਰਫ ਆਪਣਾ ਪੱਲਾ ਭਾਰੀ ਦੇਖਦੇ ਕਿਉਂਕਿ ਲੋਕਾਂ ਵਾਸਤੇ ਇਹਨਾਂ ਨੇ ਕੁਝ ਕਰਿਆ ਹੀ ਨਹੀਂ ।ਜਦੋਂ ਕਾਂਗਰਸ ਦਾ ਰਾਜ ਹੈ ਕਾਂਗਰਸ ਦੇ ਹੋ ਗਏ ਅਕਾਲੀਆਂ ਗਰਾਜ ਅਕਾਲੀਆਂ ਦੇ ਹੋ ਗਏ ਅੱਜ ਭਾਜਪਾ ਦਾ ਰਾਜ ਹ ਭਾਜਪਾ ਦੇ ਹੋ ਗਏ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵਰਗੀ ਤਾਂ ਪਹਾੜਾਂ ਦੇ ਸਕੂਲਾਂ ਵਿੱਚ ਫੜੇ ਹੋਏ ਹਨ ਇਹਨਾਂ ਨੂੰ ਨਾ ਤਾਂ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੜਨੀ ਆਉਂਦੀ ਹੈ ਪਰ ਪੰਜਾਬ ਦੇ ਵਾਰਸ ਜਰੂਰ ਬਣਨਾ ਚਾਹੁੰਦੇ ਹਨ। ਸਰਦਾਰ ਮਾਨ ਨੇ ਕਿਹਾ ਕਿ ਜੋ ਵਿਕਾਸ ਲਈ ਕਰੋੜਾਂ ਰੁਪਏ ਧਨੋਲੇ ਲਈ ਭੇਜੇ ਨ ਉਹ ਵਿਕਾਸ ਦੇ ਘਰ ਤੁਸੀਂ ਕੋਲੇ ਖੜ ਕੇ ਕਰਵਾਓ ਤਾਂ ਕਿ ਠੇਕੇਦਾਰ ਕੋਈ ਮਾੜਾ ਅਤੇ ਘਟੀਆ ਮਟੀਰੀਅਲ ਨਾਲ ਲਾਵੇ ਜੇਕਰ ਕੋਈ ਠੇਕੇਦਾਰ ਮਾਰਾ ਮਟੀਰੀ ਲਾਉਂਦਾ ਫੜਿਆ ਗਿਆ ਤਾਂ ਉਸਨੂੰ ਹਮੇਸ਼ਾ ਲਈ ਬਲੈਕ ਰੈਸਟ ਕਰ ਦਿੱਤਾ ਜਾਵੇਗਾ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਭਗਵੰਤ ਮਾਨ ਤੇ ਆਏ ਸਾਰੇ ਪਤਵੰਤੇ ਆਗੂਆਂ ਨੂੰ ਜੀ ਆਇਆ ਕਿਹਾ ਤੇ ਭਗਵੰਤ ਮਾਨ ਵੱਲੋਂ ਬਰਨਾਲਾ ਸ਼ਹਿਰ ਦੇ ਵਿਕਾਸਾਂ ਲਈ ਆਏ ਕਈ ਹਜ਼ਾਰ ਕਰੋੜਾਂ ਰੁਪਏ ਦੇਣ ਤੇ ਧੰਨਵਾਦ ਕੀਤਾ ਅਤੇ ਧਨੌਲਾ ਦੀ ਨਹਾਰ ਬਦਲਣ ਲਈ 25 ਕਰੋੜ ਦੇਣ ਤੇ ਵੀ ਧੰਨਵਾਦ ਕੀਤਾ । ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਹਰਿੰਦਰ ਧਾਲੀਵਾਲ ਨੂੰ ਜਿਤਾਓ ਤਾਂ ਕਿ ਆਉਣ ਵਾਲੇ ਢਾਈ ਸਾਲਾਂ ਵਿੱਚ ਵੀ ਅਸੀਂ ਹਜ਼ਾਰਾਂ ਕਰੋੜ ਰੁਪਏ ਲਿਆ ਪਹਿਲਾਂ ਦੀ ਤਰ੍ਹਾਂ ਬਰਨਾਲੇ ਇਲਾਕੇ ਦਾ ਵਿਕਾਸ ਕਰ ਸਕੀਏ। ਕੇਇਸ ਮੌਕੇ ਤੇ ਐਮਐਲਏ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਐਮਐਲਏ ਬੁਢਲਾਡਾ ਬੁੱਧ ਰਾਮ, ਐਮਐਲਏ ਮਲੇਰਕੋਟਲਾ ਮੁਹੰਮਦ ਜਮੀਲ ਉਰ ਰਹਿਮਾਨ, ਐਮਐਲਏ ਭਦੌੜ ਲਾਭ ਸਿੰਘ ਉਗੋ, ਐਮਐਲਏ ਪਟਿਆਲਾ ਅਜੀਤਪਾਲ ਸਿੰਘ ਕੋਹਲੀ, ਐਮਐਲਏ ਨਿਹਾਲ ਸਿੰਘ ਵਾਲਾ,ਐਮਐਲਏ ਬਾਘਾ ਪੁਰਾਣਾ ,ਐਮਐਲਏ ਮਹਿਲਕਲਾਂ ਕੁਲਵੰਤ ਸਿੰਘ ਪੰਡੋਰੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਵੀ ਜਨਤਾ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਇਲਾਕੇ ਦੇ ਪਾਰਟੀ ਵਰਕਰ ਤੇ ਆਗੂ ਮੌਜੂਦ ਸਨ।। ਪੰਜਾਬ ਪੁਲਿਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
0 comments:
एक टिप्पणी भेजें