ਗੁਰਦੀਪ ਬਾਠ ਨੂੰ ਮਿਲ ਰਿਹਾ ਭਾਰੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਦਿਨੋ ਦਿਨ ਵਧ ਰਿਹਾ ਹੈ ਕਾਫਲਾ
ਬਰਨਾਲਾ ਹਲਕੇ ਦੇ ਲੋਕ ਦੱਸਣਗੇ ਕਿ ਪਾਰਟੀ ਨੇ ਫੈਸਲਾ ਸਹੀ ਕੀਤਾ ਹੈ ਕਿ ਗਲਤ --ਬਾਠ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,16 ਨਵੰਬਰ : - ਧਨੌਲਾ ਮੰਡੀ ਵਿੱਚ ਢਿੱਲੋਂ ਪੱਤੀ ਵਾਸੀਆਂ ਨੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ ਲੱਡੂਆਂ ਨਾਲ ਤੋਲਿਆ ਗਿਆ ਇਸ ਮੌਕੇ ਤੇ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਪਾਰਟੀ ਨੇ ਮੇਰੇ ਨਾਲ ਧੱਕਾ ਨਹੀਂ ਕੀਤਾ ਸਗੋਂ ਪਾਰਟੀ ਨੇ ਸਮੁੱਚੀ ਵਰਕਰਾਂ ਨਾਲ ਧੱਕਾ ਕੀਤਾ ਹੈ ਕਿਉਂਕਿ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਕਰਨਗੇ , ਅਸੀਂ ਸਾਰੇ ਰਲ ਕੇ ਹੱਕ ਤੇ ਸੱਚ ਦੀ ਲੜਾਈ ਲੜ ਰਹੇ ਹਾਂ ਇਹਨਾਂ ਗੱਲਾਂ ਦਾ ਪ੍ਰਗਟਾਵਾ ਗੁਰਦੀਪ ਸਿੰਘ ਬਾਠ ਨੇ ਧਨੌਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗੁਰਦੀਪ ਬਾਠ ਨੇ ਕਿਹਾ ਕਿ ਪਿਛਲੇ ਦਿਨੀ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਸੀ ਕਿ ਅਸਲੀ ਟਿਕਟ ਦਾ ਹੱਕਦਾਰ ਗੁਰਦੀਪ ਸਿੰਘ ਬਾਠ ਜੀ ਸੀ ਕਿਉਂਕਿ ਲਗਾਤਾਰ ਗੁਰਦੀਪ ਸਿੰਘ ਬਾਠ ਸੱਤ ਸਾਲ ਤੋਂ ਜਿਲ੍ਹਾ ਪ੍ਰਧਾਨ ਚੱਲਿਆ ਆ ਰਿਹਾ ਸੀ।ਜੇਕਰ ਮੇਰੇ ਵਿੱਚ ਕੋਈ ਕਮੀ ਹੁੰਦੀ ਤਾਂ ਪਾਰਟੀ ਮੈਨੂੰ ਬਦਲ ਦਿੰਦੀ ਪਰੰਤੂ ਮੁੱਖ ਮੰਤਰੀ ਦਾ ਇਹ ਕਹਿਣਾ ਸ਼ੁਭ ਸੰਕੇਤ ਹੈ ਕਿ ਗੁਰਦੀਪ ਸਿੰਘ ਬਾਠ ਹੀ ਸਾਡਾ ਹੀ ਸੀ ,ਪਰੰਤੂ ਫੈਸਲੇ ਪਾਰਟੀ ਨੇ ਕਰਨੇ ਹੁੰਦੇ ਹਨ। ਗੁਰਜੀਤ ਸਿੰਘ ਬਾਠ ਨੇ ਕਿਹਾ ਕਿ ਹੁਣ ਬਰਨਾਲਾ ਹਲਕੇ ਦੇ ਲੋਕ ਦੱਸਣਗੇ ਕਿ ਪਾਰਟੀ ਨੇ ਫੈਸਲਾ ਗਲਤ ਲਿਆ ਹੈ ਜਾਂ ਸਹੀ। ਇਸ ਮੌਕੇ ਭਾਰੀ ਗਿਣਤੀ ਵਿੱਚ ਹਾਜ਼ਰ ਵੋਟਰਾਂ ਨੇ ਗੁਰਦੀਪ ਸਿੰਘ ਬਾਠ ਨੂੰ ਵਿਸ਼ਵਾਸ ਦਵਾਇਆ ਕੇ ਅਸੀਂ ਪੂਰੀ ਤੇਰੇ ਨਾਲ ਹੱਕ ਤੇ ਸੱਚ ਦੀ ਲੜਾਈ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ । ਆਪਣੀਆਂ ਪੂਰੀਆਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਟਰੱਕ ਦੇ ਬਟਨ ਦਬਾ ਕੇ ਵੋਟਾਂ ਪਾਉਣ ਲਈ ਕਹਾਂਗੇ।
0 comments:
एक टिप्पणी भेजें