ਬੀਕੇਯੂ ਏਕਤਾ ਉਗਰਾਹਾਂ ਨੇ ਘੇਰਿਆ ਡੀ ਸੀ ਦਫ਼ਤਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 6 ਨਵੰਬਰ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਜਿਥੇ ਡੀਏਪੀ ਦੀ ਘਾਟ ਤੇ ਝੋਨੇ ਖਰੀਦ ਮੁਕੰਮਲ ਤੌਰ ਪਰਾਲੀ ਚੁੱਕਣ ਦੇ ਪੁਖਤਾ ਪ੍ਰਬੰਧ ਕਰਵਾਉਣ ਲਈ ਬਡਬਰ ਤੇ ਮੱਲੀਆਂ ਟੋਲ ਪਲਾਜੇ ਪਰਚੀ ਫ੍ਰੀ ਦੇ ਮੋਰਚੇ ਚੱਲ ਰਹੇ ਹਨ। ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵੱਲੋਂ ਡੀਸੀ ਮੈਡਮ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਗੱਲਬਾਤ ਕਰਨ ਲਈ ਦਫ਼ਤਰ ਗਏ ਤਾਂ ਖਾਣਾ ਖਾਣ ਦਾ ਬਹਾਨਾ ਬਣਾ ਦਫ਼ਤਰ ਵਿੱਚੋ ਬਾਹਰ ਰਹਾਇਸ਼ ਚਲੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਤੇ ਬਲਾਕ ਆਗੂਆਂ ਤੇ ਸੈਂਕੜੇ ਕਿਸਾਨ ਮਜ਼ਦੂਰ ਔਰਤਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਦੂਸਰੇ ਜ਼ਿਲ੍ਹਿਆਂ ਦਾਂ ਰੈਂਕ ਅੱਜ ਇੱਥੇ ਲਾਹਿਆ ਜਾ ਰਿਹਾ ਹੈ ਫਿਰ ਦੂਸਰੇ ਪਾਸੇ ਤੋਂ ਵੀਡੀਓ ਆ ਜਾਂਦੀ ਹੈ ਕਿ ਅੱਜ ਦੂਸਰੇ ਪਾਸੇ ਲਾਹਿਆ ਜਾ ਰਿਹਾ ਹੈ। ਇਸ ਤਰ੍ਹਾਂ ਭੜਕਾਉਣ ਨਾਲ ਕਿਸਾਨਾਂ ਦੀ ਆਪਸੀ ਲੜਾਈਆਂ ਕਰਵਾਈਆਂ ਜਾ ਰਹੀਆਂ ਹਨ। ਮਾਲ ਵਿਭਾਗ ਤੇ ਡੀਸੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਡੀਸੀ ਸਵੇਰੇ 10 ਵਜੇ ਮਿਲਾਇਆ ਜਾਵੇਗਾ ਇਸ ਵਿਸ਼ਵਾਸ ਤੇ ਧਰਨ ਚੁੱਕ ਲਿਆ ਗਿਆ ਹੈ।ਸੋ ਸਾਡੀ ਇਥੋਂ ਦੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਬਰਨਾਲਾ ਜ਼ਿਲ੍ਹੇ ਦਾ ਡੀਏਪੀ ਦਾ 70 ਹਜ਼ਾਰ ਦਾਂ ਰੈਂਕ ਲੱਗਣਾ ਚਾਹੀਦਾ ਹੈ ਨਹੀਂ ਰੋ੍ ਭਰੇ ਸੰਘਰਸ਼ ਕਰਨ ਲਈ ਇਥੋਂ ਦਾ ਪ੍ਰਸ਼ਾਸਨ ਤਿਆਰ ਰਹੇ। ਇਸ ਮੌਕੇ ਬੁੱਕਣ ਸਿੰਘ ਸੈਦੋਵਾਲ ਜਰਨੈਲ ਸਿੰਘ ਬਦਰਾ ,ਬਲਾਕ ਪ੍ਰਧਾਨ ਬਲੌਰ ਸਿੰਘ ਕ੍ਰਿਸ਼ਨ ਸਿੰਘ ,ਬਲਵਿੰਦਰ ਸਿੰਘ ਛੰਨਾਂ ,ਜਰਨੈਲ ਸਿੰਘ ਜਵੰਧਾ ਪਿੰਡੀ ,ਨਰਿੱਰਪਜੀਤ ਸਿੰਘ ਬਡਬਰ, ਰਾਮ ਸਿੰਘ ਸੰਘੇੜਾ ਕੁਲਜੀਤ ਸਿੰਘ ਵਜੀਦਕੇ, ਮਲਕੀਤ ਸਿੰਘ ਹੇੜੀਕੇ, ਨਿਸ਼ਾਨ ਸਿੰਘ ,ਹਰਪਾਲ ਸਿੰਘ ਪੇਦਨੀ
ਔਰਤ ਆਗੂ ਬਿੰਦਰ ਪਾਲ ਕੌਰ ਭਦੌੜ ਸੰਦੀਪ ਕੌਰ ਪੱਤੀ, ਲਖਵੀਰ ਕੌਰ ,ਕੁਲਵੰਤ ਕੌਰ ਧਨੌਲਾ, ਸੁਖਦੇਵ ਕੌਰ ,ਨਵਦੀਪ ਕੌਰ ਪੰਜਗਰਾਈਂ, ਆਦਿ ਆਗੂ ਮੌਜੂਦ ਸਨ।
0 comments:
एक टिप्पणी भेजें