ਬਰਨਾਲਾ ਹਲਕੇ ਤੋਂ ਗਿੱਦੜਬਾਹਾ ਵਿਧਾਨ ਸਭਾ ਲਈ ਪਾਈ ਸਬ ਇੰਸਪੈਕਟਰ ਹਰਗੋਬਿੰਦ ਸਿੰਘ ਮਾਨ ਦੀ ਇੱਕ ਵੋਟ
ਭੇਜੀ ਗਈ ਸੁਰੱਖਿਆ ਪ੍ਰਬੰਧਾਂ ਹੇਠ ਵਿਧਾਨ ਸਭਾ ਹਲਕਾ ਗਿੱਦੜਬਾਹਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,22 ਨਵੰਬਰ :- ਆਜ਼ਾਦੀ ਸੰਘਰਸ਼ ਕਰਕੇ ਵੋਟ ਪਾਉਣ ਦਾ ਅਧਿਕਾਰ ਲੈਣ ਲਈ ਪ੍ਰਾਪਤ ਕੀਤੀ ਗਈ। ਵੋਟ ਦੀ ਕੀਮਤ ਦਾ ਕੋਈ ਮੁੱਲ ਨਹੀਂ ਹੈ ਪਰ ਕੁਝ ਲੋਕਾਂ ਵੱਲੋਂ ਵੋਟ ਸ਼ਰਾਬ ਦੇ ਲਾਲਚ ਵਿੱਚ ਜਾਂ ਕੁਝ ਪੈਸਿਆਂ ਦੇ ਲਾਲਚ ਵਿੱਚ ਆ ਕੇ ਪਾ ਦਿੱਤੀ ਜਾਂਦੀ ਹੈ। ਜਾਂ ਫਿਰ ਵੋਟ ਦੇ ਅਧਿਕਾਰ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ। 20 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਹਲਕਾ ਬਰਨਾਲਾ ਵਿੱਚ ਇੱਕ ਨਵਾਂ ਦਿਲਚਸਪ ਕੇਸ ਸਾਹਮਣੇ ਆਇਆ ਹੈ ਜਿੱਥੇ ਬਰਨਾਲਾ ਸਿਕਿਉਰਟੀ ਵਿੰਗ ਦੇ ਇੰਚਾਰਜ ਸਬ ਇੰਸਪੈਕਟਰ ਹਰਗੋਬਿੰਦ ਸਿੰਘ ਮਾਨ ਜਿਨ੍ਹਾਂ ਦਾ ਪਿੰਡ ਕੋਟ ਭਾਈ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਪੈਂਦਾ ਹੈ । ਵੋਟਾਂ ਵਾਲੇ ਦਿਨ ਸਬ ਇੰਸਪੈਕਟਰ ਹਰਗੋਬਿੰਦ ਸਿੰਘ ਮਾਨ ਡਿਊਟੀ ਤੇ ਬਰਨਾਲਾ ਹਲਕੇ ਵਿਖੇ ਲੱਗੇ ਹੋਏ ਹਨ,ਉਹਨਾਂ ਨੇ ਆਪਣੀ ਵੋਟ ਦਾ ਅਧਿਕਾਰ ਬੈਲਟ ਪੇਪਰ ਰਾਹੀਂ ਕੀਤਾ। ਉਨਾਂ ਦੀ ਵੋਟ ਦਾ ਬੈਲਟ ਪੇਪਰ ਵੀ ਗਿੱਦੜਬਾਹਾ ਤੋਂ ਲਿਆਂਦਾ ਗਿਆ ਤੇ ਵੋਟ ਦਾ ਭੁਗਤਾਨ ਹੋਣ ਤੋਂ ਬਾਅਦ ਸਬ ਇੰਸਪੈਕਟਰ ਮਾਨ ਦੀ ਵੋਟ ਨਾਇਬ ਤਹਿਸੀਲਦਾਰ ਸ੍ਰੀ ਅਮਿਤ ਕੁਮਾਰ ਦੀ ਨਿਗਰਾਨੀ ਤਹਿਤ ਸਰਕਾਰੀ ਗੱਡੀ ਰਾਹੀਂ ਪੁਲਿਸ ਸੁਰੱਖਿਆ ਹੇਠ ਬਰਨਾਲਾ ਵਿਧਾਨ ਸਭਾ ਤੋਂ ਗਿੱਦੜਬਾਹਾ ਵਿਧਾਨ ਸਭਾ ਵਿੱਚ ਲਿਜਾ ਕੇ ਜਮਾਂ ਕਰਵਾਈ ਗਈ । ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਡੀ ਵੋਟ ਦੀ ਕੀ ਕੀਮਤ ਹੈ ਤੇ ਸਾਨੂੰ ਸਾਵਧਾਨੀ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
0 comments:
एक टिप्पणी भेजें