ਕੁਲਦੀਪ ਸਿੰਘ ਕਾਲਾ ਢਿੱਲੋ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਬਡਬਰ ਵਾਸੀਆਂ ਨੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲੱਕੀ ਸਟਾਰ ਗੋਇਲ ਦੀ ਅਗਵਾਈ ਵਿੱਚ ਵੰਡੇ ਲੱਡੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 23 ਨਵੰਬਰ :- ਬਰਨਾਲਾ ਹਲਕੇ ਦੀ ਜਿਮਣੀ ਚੋਣ ਦੇ ਆਏ ਨਤੀਜਿਆਂ ਵਿੱਚ ਖੋਈ ਕਾਲਾ ਢਿੱਲੋਂ ਦੀ ਜਿੱਤ ਦੀ ਖੁਸ਼ੀ ਵਿੱਚ ਨੇੜਲੇ ਪਿੰਡ ਬਡਬਰ ਵਿੱਚ ਕਾਂਗਰਸੀ ਵਰਕਰਾਂ ਨੇ ਖੁਸ਼ੀ ਵਿੱਚ ਲੱਡੂ ਵੰਡੇ। ਗੱਲਬਾਤ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੈਂਬਰ ਲੱਕੀ ਸਟਾਰ ਗੋਇਲ, ਬਲਾਕ ਜਨਰਲ ਸੈਕਟਰੀ ਧਰਮਜੀਤ ਸਿੰਘ ਸਿੱਧੂ ਤੇ ਹੋਰਨਾਂ ਨੇ ਦੱਸਿਆ ਕਿ ਕਾਲਾ ਢਿੱਲੋ ਇੱਕ ਬੇਦਾਗ ਅਤੇ ਸ਼ਰੀਫ ਸ਼ਖਸ਼ੀਅਤ ਦਾ ਸਬੂਤ ਇਲਾਕੇ ਦੇ ਲੋਕਾਂ ਨੇ ਵੋਟਾਂ ਪਾ ਕੇ HB ਦਿੱਤਾ । ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ। ਲੱਕੀ ਸਟਾਰ ਗੋਇਲ ਦੱਸਿਆ ਕਿ ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ , ਸਾਬਕਾ ਕੈਬਨਟ ਮੰਤਰੀ ਵਿਜੇੰਦਰ ਸਿੰਗਲਾ ,ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ,ਐਮਐਲਏ ਰਾਜਪੁਰਾ ਹਰਦਿਆਲ ਸਿੰਘ ਕੰਬੋਜ ਮੇਅਰ ਵਿਸ਼ਨੂੰ ਸ਼ਰਮਾ ਪਟਿਆਲਾ ਨੇ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਚੋਣ ਪ੍ਰਚਾਰ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਸੀ, ਉੱਥੇ ਹੀ ਧਨੌਲਾ ਦੇ ਸਮਾਜ ਸੇਵੀ ਅਤੇ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਸਰਦਾਰ ਸੇਵਾ ਸਿੰਘ ਰਾਜੀਆ ਅਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ ਵੀ ਲੋਕਾਂ ਨੂੰ ਦਿਨ ਰਾਤ ਇੱਕ ਕਰਕੇ ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਸਨ ਇਸ ਮੌਕੇ ਤੇ ਪ੍ਰਧਾਨ ਮੰਗਾ ਸਿੰਘ ,ਪ੍ਰਦੀਪ ਸਿੰਘ ਚੀਮਾ,ਬਲਵਿੰਦਰ ਕੈਂਥ ਪੰਚ ਮਾਸਟਰ ਸੁਖਰਾਜ ਭੱਟੀ ਮਾਸਟਰ ਭੁਪਿੰਦਰ ਸਿੰਘ ਮਹਿਲ ਸਿੰਘ ਮੰਗਾ ਜਗਸੀਰ ਸਿੰਘ ਬੰਟੀ ਪਰਮਜੀਤ ਸਿੰਘ ਪੰਮਾ ਧੰਨਾ ਸਿੰਘ ਅਮਰਜੀਤ ਸਿੰਘ ਭਜਨ ਭੱਟੀ, ਰੂਪੀ ਚੰਬਲ, ਮੈਟ ਚੰਬਲ ,ਨਿਰਮਲ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ।
0 comments:
एक टिप्पणी भेजें