ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
ਮਾਨਯੋਗ ਅਦਾਲਤ ਸ੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਕੁਲਵਿੰਦਰ ਸਿੰਘ ਪੁੱਤਰ ਜਗਜੀਵਨ ਸਿੰਘ, ਜਗਜੀਵਨ ਸਿੰਘ ਪੁੱਤਰ ਸਬੀਲ ਸਿੰਘ, ਕੈਲਾਸ਼ ਕੌਰ ਪਤਨੀ ਜਗਜੀਵਨ ਸਿੰਘ ਵਾਸੀਆਨ ਅਹਿਮਦਗੜ੍ਹ ਨੂੰ ਨੀਤੂ ਰਾਣੀ ਪਤਨੀ ਕੁਲਵਿੰਦਰ ਸਿੰਘ, ਪੁੱਤਰੀ ਤਰਸੇਮ ਚੰਦ ਵਾਸੀ ਸ਼ਕਤੀ ਨਗਰ, ਗਲੀ ਨੰਬਰ ।, ਬਰਨਾਲਾ ਪਾਸੋਂ ਦਾਜ ਦਹੇਜ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੀਤੂ ਰਾਣੀ ਦਾ ਵਿਆਹ ਕੁਲਵਿੰਦਰ ਸਿੰਘ ਨਾਲ ਮਿਤੀ 24-11-2007 ਨੂੰ ਹੋਇਆ ਸੀ। ਉਸ ਤੋਂ ਬਾਦ ਨੀਤੂ ਰਾਣੀ ਵੱਲੋਂ ਕੁਲਵਿੰਦਰ ਸਿੰਘ ਵਗੈਰਾ ਦੇ ਖਿਲਾਫ ਪੁਲਿਸ ਨੂੰ ਇੱਕ ਲਿਖਤੀ ਦਰਖਾਸਤ ਮਿਤੀ 13-11-2017 ਨੂੰ ਦਿੱਤੀ ਗਈ ਸੀ ਜਿਸ ਵਿੱਚ ਨੀਤੂ ਰਾਣੀ ਨੇ ਇਹ ਦੋਸ਼ ਲਗਾਏ ਸਨ ਕਿ ਕੁਲਵਿੰਦਰ ਸਿੰਘ ਅਤੇ ਉਸਦੇ ਮਾਤਾ ਪਿਤਾ ਨੇ ਨੀਤੂ ਰਾਣੀ ਪਾਸੋਂ ਦਾਜ ਦਹੇਜ਼ ਦੀ ਮੰਗ ਕੀਤੀ ਹੈ, ਉਸਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਅਤੇ ਉਸਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ ਅਤੇ ਵਿਆਹ ਵਿੱਚ ਦਿੱਤੇ ਹੋਏ ਇਸਤਰੀ ਧਨ ਨੂੰ ਖੁਰਦ ਬੁਰਦ ਕਰ ਦਿੱਤਾ ਹੈ ਜੋ ਪੁਲਿਸ ਵੱਲੋਂ ਦਰਖਾਸਤ ਦੇ ਆਧਾਰ ਤੇ ਇੱਕ ਐਫ.ਆਈ.ਆਰ. ਨੰਬਰ 74 ਮਿਤੀ 24-02-2018, ਜੇਰ ਦਫਾ 406/498-ਏ ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੁਲਵਿੰਦਰ ਸਿੰਘ ਵਗੈਰਾ ਦੇ ਖਿਲਾਫ ਦਰਜ਼ ਕੀਤੀ ਗਈ। ਜਿਸਦੇ ਵਿੱਚ ਮਾਨਯੋਗ ਅਦਾਲਤ ਨੇ ਮੁਲਜ਼ਮਾਨ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਵਿਆਹ ਤੋਂ ਕਰੀਬ 10 ਸਾਲ ਬਾਦ ਨੀਤੂ ਰਾਣੀ ਵੱਲੋਂ ਦਾਜ ਦਹੇਜ਼ ਦੇ ਦੋਸ਼ ਲਗਾਏ ਗਏ ਹਨ, ਦਾਜ ਦੇਣ ਸਬੰਧੀ ਕੋਈ ਵੀ ਬਿੱਲ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਨੀਤੂ ਰਾਣੀ ਦੀ ਕੁੱਟਮਾਰ ਸਬੰਧੀ ਕੋਈ ਡਾਕਟਰੀ ਮੁਆਇਨੇ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਗਈ ਅਤੇ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें