ਕੇਵਲ ਢਿੱਲੋਂ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਲੁਧਿਆਣਾ- ਬਰਨਾਲਾ ਨਵੀਂ ਰੇਲਵੇ ਲਾਇਨ ਨੂੰ ਮਨਜੂਰੀ ਦਿੱਤੀ
ਐਵੇਂ ਨੀ ਕਹਿੰਦੇ ਢਿੱਲੋਂ ਨੂੰ ਵਿਕਾਸ ਪੁਰਸ਼
ਕੇਸ਼ਵ ਵਰਦਾਨ ਪੁੰਜ
ਬਰਨਾਲਾ
ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਲਮਕਦੀ ਮੰਗ ਨੂੰ ਉਸ ਵੇਲੇ ਬੁਰ ਪੈ ਗਿਆ ਜਦੋਂ ਵਿਕਾਸ ਪੁਰਸ਼ ਸ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ ਲੁਧਿਆਣਾ-ਬਰਨਾਲਾ ਨਵੀਂ ਰੇਲਵੇ ਲਾਇਨ ਵਿਛਾਉਣ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ। ਉਤਰ ਰੇਲਵੇ ਦੇ ਚੀਫ ਇੰਜਨੀਅਰ (ਸਰਵੇ ਅਤੇ ਉਸਾਰੀ) ਦੀਪਕਾ ਗਿੱਲ ਦੇ ਦਸਤਖਤਾਂ ਹੇਠ ਮਿਤੀ 6 ਨਵੰਬਰ 2024 ਨੂੰ ਜਾਰੀ ਹੋਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਮਨਜੂਰ ਹੋ ਚੁੱਕੇ ਪ੍ਰੋਜੈਕਟ ਮੁਤਾਬਿਕ ਲੁਧਿਆਣਾ- ਮੁੱਲਾਂਪੁਰ-ਰਾਏਕੋਟ-ਬਰਨਾਲਾ ਰੇਲਵੇ ਲਾਇਨ ਲਈ ਸਰਵੇ ਦਾ ਕੰਮ ਸੁਰੂ ਕੀਤਾ ਜਾਵੇ। ਇਸ ਪੱਤਰ ਨਾਲ ਇਹ ਸਾਫ ਹੋ ਗਿਆ ਹੈ ਕਿ ਕੇਂਦਰ ਸਰਕਾਰ ਨੇ ਇਹ ਨਵੀਂ ਰੇਲਵੇ ਲਾਇਨ ਮਨਜੂਰ ਕਰਕੇ ਬਰਨਾਲਾ ਜਿਲੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਪੂਰੀ ਕਰ ਦਿੱਤੀ ਹੈ।
ਕੇਂਦਰ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ।
0 comments:
एक टिप्पणी भेजें