Contact for Advertising

Contact for Advertising

Latest News

मंगलवार, 26 नवंबर 2024

ਧਨੌਲਾ ਮੰਡੀ ਦੇ ਮੁਨੀਸ਼ ਕੁਮਾਰ ਗਰਗ ਬਿਜਲੀ ਬੋਰਡ ਵਿੱਚ ਹੋਈ ਐਸਡੀਓ ਦੀ ਨਿਯੁਕਤੀ

 ਧਨੌਲਾ ਮੰਡੀ ਦੇ  ਮੁਨੀਸ਼ ਕੁਮਾਰ ਗਰਗ ਬਿਜਲੀ ਬੋਰਡ ਵਿੱਚ ਹੋਈ ਐਸਡੀਓ ਦੀ ਨਿਯੁਕਤੀ

ਸੰਜੀਵ ਗਰਗ ਕਾਲੀ

 ਧਨੌਲਾ ਮੰਡੀ, 26 ਨਵੰਬਰ :-  ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਵਿੱਚ ਧਨੌਲਾ ਦੇ ਮਹਿਰੂਮ ਬਿ੍ਜ ਲਾਲ ਪਟਵਾਰੀ ਦੇ ਪੋਤੇ ਮੁਨੀਸ਼ ਕੁਮਾਰ ਗਰਗ ਪੁੱਤਰ ਸੁਰੇਸ਼ ਕੁਮਾਰ ਦੀ ਬਤੌਰ ਐਸਡੀਓ ਬਿਜਲੀ ਬੋਰਡ ਵਿੱਚ ਨਿਯੁਕਤੀ ਹੋਈ ਹੈ।  ਨਵ ਨਿਯੁਕਤ ਐਸਡੀਓਮਨੀਸ਼ ਕੁਮਾਰ ਗਰਗ ਨੇ ਆਪਣੀ ਖੁਸ਼ੀ  ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੋ ਨਿਯੁਕਤੀ ਪੱਤਰ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਈਟੀਓ ਹਰਭਜਨ ਸਿੰਘ, ਚੀਫ ਮੈਨੇਜਿੰਗ ਡਾਇਰੈਕਟਰ ਬਿਜਲੀ ਬੋਰਡ ਪੰਜਾਬ ਦੀ ਹਾਜ਼ਰੀ ਵਿੱਚ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਦਿੱਤੇ ਗਏ ਹਨ। ਉਨਾਂ ਅਗਲੇ ਮਹੀਨੇ ਜੁਆਇਨ ਕਰਨਾ ਹੈ।  ਮਨੀਸ਼ ਕੁਮਾਰ ਗਰਗ ਨੇ ਦੱਸਿਆ ਕਿ ਉਹਨਾਂ ਪੰਜਾਬ ਇੰਜੀਨੀਅਰ ਕਾਲਜ ਚੰਡੀਗੜ੍ਹ ਤੋਂ ਬੀਟੈਕ ਇਲੈਕਟਰੀਕਲ ਦੀ ਪੜ੍ਹਾਈ ਕੀਤੀ ਹੈ ਉਹਨਾਂ ਸਰਦਾਰ ਹਰਪਾਲ ਸਿੰਘ ਹਾਰਡ ਵਰਡ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਇਸ ਮੁਕਾਮ ਤੱਕ ਪਹੁੰਚਾਉਣ ਲਈ ਵਿਸ਼ੇਸ਼ ਯੋਗਦਾਨ ਹੈ।  ਜਿਕਰਯੋਗ ਹੈ ਮੁਨੀਸ਼ ਗਰਗ ਦੀ ਭੈਣ ਮੁਨੀਸ਼ਾ ਗਰਗ ਵੀ ਜੋਧਪੁਰ ਵਿਖੇ ਐਮਬੀਬੀਐਸ ਦੀ ਆਖਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ । ਮਨੀਸ਼ ਗਰਗ ਦੀ ਮਾਤਾ ਰਾਣੀ ਗਰਗ ਤੇ ਪਿਤਾ ਸੁਰੇਸ਼ ਗਰਗ ਨੂੰ ਸਵੇਰੇ ਤੋਂ ਹੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਤੇ ਕ੍ਰਿਸ਼ਨ ਕੁਮਾਰ ਜੀ ਭੋਲਾ, ਲਲਿਤ ਕੁਮਾਰ ਬਿੱਟੂ,  ਇੰਸਪੈਕਟਰ ਐਫਸੀਆਈ ਰਮਨਦੀਪ ਸਿੰਘ,ਸੇਵਾ ਮੁਕਤ ਪੁਲਿਸ ਇੰਸਪੈਕਟਰ ਹਰਦੀਪ ਸਾਗਰ, ਮਨਦੀਪ ਕੌਰ , ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਆਗੂ ਨਿਸ਼ਾ ਸ਼ਰਮਾ, ਡਾਕਟਰ ਆਰਿਫ ਮਹੁੰਮਦ ਪੁੱਤਰ ਸਮਾਜ ਸੇਵੀ ਡਾਕਟਰ ਐਮ . ਦਿਲਸਾਦ , ਪ੍ਰਧਾਨ ਜ਼ਿਲ੍ਹਾ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸਪਾਲ ਗਰਗ, ਪ੍ਰਧਾਨ ਸੈਲਰ ਐਸੋਸੀਏਸ਼ਨ, ਡਾਕਟਰ ਭੂਸ਼ਨ ਕੁਮਾਰ  ਗਰਗ,  ਚੇਅਰਮੈਨ ਨੰਦ ਲਾਲ ਗਰਗ, ਸਾਬਕਾ ਚੇਅਰਮੈਨ  ਜੀਵਨ ਕੁਮਾਰ ਬਾਂਸਲ, ਪ੍ਰਧਾਨ ਜ਼ਿਲ੍ਹਾ ਭੱਠਾ ਐਸੋਸੀਏਸ਼ਨ ਰਜਨੀਸ਼ ਕੁਮਾਰ ਆਲੂ, ਪ੍ਰਧਾਨ ਵਪਾਰ ਮੰਡਲ ਰਮਨ  ਵਰਮਾ, ਚੇਅਰਮੈਨ ਰਾਮਿੰਦਰ ਸਿੰਘ ਰਾਮਾ, ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ, ਵਾਈਸ ਪ੍ਰਧਾਨ ਰਾਕੇਸ਼ ਮਿੱਤਲ, ਰਕੇਸ਼ ਗਰਗ ਮਾੜੀ, ਨਰਿੰਦਰ ਮੋਹਨ ਕਾਲਾ ਸੁਨਿਆਰ, ਗਗਨ ਵਰਮਾ , ਸਮਾਜ ਸੇਵੀ ਮਿੱਠਨ ਲਾਲ ਗਰਗ, ਰਕੇਸ਼ ਕੁਮਾਰ ਨੇਸੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਮਨੀਸ਼ ਗਰਗ ਦੀ ਹੋਈ ਨਿਯੁਕਤੀ ਤੇ ਵਧਾਈਆਂ ਦਿੱਤੀਆਂ।

ਧਨੌਲਾ ਮੰਡੀ ਦੇ  ਮੁਨੀਸ਼ ਕੁਮਾਰ ਗਰਗ ਬਿਜਲੀ ਬੋਰਡ ਵਿੱਚ ਹੋਈ ਐਸਡੀਓ ਦੀ ਨਿਯੁਕਤੀ
  • Title : ਧਨੌਲਾ ਮੰਡੀ ਦੇ ਮੁਨੀਸ਼ ਕੁਮਾਰ ਗਰਗ ਬਿਜਲੀ ਬੋਰਡ ਵਿੱਚ ਹੋਈ ਐਸਡੀਓ ਦੀ ਨਿਯੁਕਤੀ
  • Posted by :
  • Date : नवंबर 26, 2024
  • Labels :
  • Blogger Comments
  • Facebook Comments

0 comments:

एक टिप्पणी भेजें

Top