ਧਨੌਲਾ ਇਲਾਕੇ ਦੇ ਸਮਾਜ ਸੇਵੀ ਸਰਦਾਰ ਸੇਵਾ ਸਿੰਘ ਰਾਜੀਆ ਅਤੇ ਪ੍ਰਧਾਨ ਆੜਤੀਆ ਐਸੋਸੀਏਸ਼ਨ ਗੁਰਚਰਨ ਸਿੰਘ ਕਲੇਰ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਕੀਤੀ ਅਪੀਲ
ਧਨੌਲਾ ਮੰਡੀ, ਸੰਜੀਵ ਗਰਗ ਕਾਲੀ ,18 ਨਵੰਬਰ:- ਧਨੌਲਾ ਇਲਾਕੇ ਦੀ ਸਮਾਜ ਸੇਵੀ ਸ਼ਖਸੀਅਤ ਸਰਦਾਰ ਸੇਵਾ ਸਿੰਘ ਰਾਜੀਆ ਵਾਲੇ ਜੋ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਅਤੇ ਆੜਤੀਆ ਸੋਸਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ ਨੇ ਇਲਾਕਾ ਨਿਵਾਸੀਆਂ ਨੂੰ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਕਾਲਾ ਢਿੱਲੋਂ ਇੱਕ ਸਿਆਣਾ , ਸੁਲਝਿਆ ਹੋਇਆ ਅਤੇ ਬੇਦਾਗ ਵਿਅਕਤੀ ਹੈ ਹਰੇਕ ਦੇ ਦੁੱਖ ਸੁੱਖ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ। ਸੋ ਉਹਨਾਂ ਇਲਾਕਾ ਨਿਵਾਸੀਆਂ ਨੂੰ ਦੁਬਾਰਾ ਫਿਰ ਬੇਨਤੀ ਕਰਦੇ ਆਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਕੁਲਦੀਪ ਸਿੰਘ ਕਾਲਾ ਢਿੱਲੋ ਜੀ ਨੂੰ ਜਿਤਾਓ। ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਸਰਜੀਤ ਸਿੰਘ ਸੀਤਾ, ਰਜਨੀਸ਼ ਕੁਮਾਰ ਬਾਂਸਲ (ਆਲੂ) ਪ੍ਰਧਾਨ ਵਪਾਰ ਮੰਡਲ ਰਮਨ ਕੁਮਾਰ ਵਰਮਾ, ਗੁਰਪ੍ਰੀਤ ਸਿੰਘ ਸਾਬਕਾ ਜਿਲਾ ਚੇਅਰਮੈਨ ਕਾਂਗਰਸ ਕਮੇਟੀ, ਬਰਜਿੰਦਰ ਸਿੰਘ ਟੀਟੂਵਾਲੀਆ, ਕੌਂਸਲਰ ਅਜੇ ਕੁਮਾਰ, ਪ੍ਰਧਾਨ ਰਾਜਵਿੰਦਰ ਰਾਜੂ ਨਵਜੀਤ ਕੁਮਾਰ ਨਵੀ, ਜਿਲੇਦਾਰ ਜਰਨੈਲ ਸਿੰਘ, ਰਾਜਦੀਪ ਰਾਜਪੁਰਾ, ਗਗਨਦੀਪ ਸਿੰਘ ਕਲੇਰ ,ਜਗਤਾਰ ਸਿੰਘ ਕਲੇਰ, ਨਾਹਰ ਸਿੰਘ ਕਲੇਰ, ਕੁਲਦੀਪ ਸਿੰਘ ਕਾਲਾ ਢਿੱਲੋ ਦੇ ਜਵਾਈ ਮਿਲਾਪ ਸਿੰਘ ਅਤੇ ਉਨਾਂ ਦੀ ਬੇਟੀ ਗੁਰਵੀਨ ਕੌਰ ਅਤੇ ਉਨਾਂ ਦੀ ਪਤਨੀ ਰਾਜਪ੍ਰੀਤ ਕੌਰ ਸਾਬਕਾ ਕੌਂਸਲਰ ਰੇਖਾ ਸ਼ਰਮਾ, ਸਾਬਕਾ ਕੌਂਸਲਰ ਸੰਤੋਸ਼ ਸ਼ਰਮਾ, ਪੂਰਾ ਸਿੰਘ , ਵਜ਼ੀਰ ਮੁਹੰਮਦ , ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਅਹੁਦੇਦਾਰ ਮੌਜੂਦ ਸਨ।।
0 comments:
एक टिप्पणी भेजें