ਦਿਵਾਲੀ ਤਿਓਹਾਰ ਮੌਕੇ ਧਨੌਲਾ ਬਾਜ਼ਾਰ ਦੀ ਕੀਤੀ ਸਜਾਵਟ ਲਈ ਪ੍ਰਧਾਨ ਰਮਨ ਵਰਮਾ ਦੇ ਚਰਚੇ
ਸੰਜੀਵ ਗਰਗ ਕਾਲੀ
ਮੰਡੀ ਧਨੌਲਾ ਦੇ ਵਪਾਰ ਮੰਡਲ ਦੇ ਪ੍ਰਧਾਨ ਨੌਜਵਾਨ ਰਮਨ ਵਰਮਾ ਦੀ ਧਨੌਲਾ ਦਿਵਾਲੀ ਦੇ ਤਿਉਹਾਰ ਮੌਕੇ ਬਾਜ਼ਾਰ ਵਿੱਚ ਕੀਤੀ ਸਜਾਵਟ ਦੇ ਚਰਚੇ ਪੂਰੇ ਇਲਾਕੇ ਵਿੱਚ ਹੀ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਹੋ ਰਹੇ ਹਨ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਰਮਨ ਵਰਮਾ ਅਤੇ ਚੇਅਰਮੈਨ ਰਮਿੰਦਰ ਸਿੰਘ ਰਾਮਾ ਨੇ ਕਿਹਾ 11 ਸਜਾਵਟੀ ਗੇਟਾਂ ਨਾਲ ਕੀਤੀ ਵਿਸ਼ੇਸ਼ ਸਜਾਵਟ ਨੇ ਬਾਜ਼ਾਰ ਚ ਆਉਣ ਵਾਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਹਨਾਂ ਕਿਹਾ ਕਿ ਧਨੌਲਾ ਤੇ ਆਸ ਪਾਸ ਦੇ ਲੋਕ ਦੂਸਰੇ ਸ਼ਹਿਰਾਂ ਵਿੱਚ ਦਿਵਾਲੀ ਦੇਖਣ ਜਾਂਦੇ ਸਨ। ਪਰੰਤੂ ਅਸੀਂ ਇਸ ਵਾਰ ਬਾਜ਼ਾਰ ਨੂੰ ਦੁਲਹਨ ਦੀ ਤਰ੍ਹਾਂ ਸਜਾ ਕੇ ਇਲਾਕਾ ਨਿਵਾਸੀਆਂ ਨੂੰ ਧਨੌਲਾ ਦੀ ਦਿਵਾਲੀ ਦੇਖਣ ਲਈ ਮਜਬੂਰ ਕਰ ਦਿੱਤਾ। ਇਹਨਾਂ ਦੱਸਿਆ ਕਿ ਧਨੌਲਾ ਦੀ ਬਾਜ਼ਾਰ ਦੀ ਖੂਬਸੂਰਤੀ ਦੇ ਚਰਚੇ ਧਨੌਲਾ ਇਲਾਕੇ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ਾਂ ਵਿੱਚ ਵੀ ਹੋ ਰਹੇ ਹਨ। ਕਿਉਂਕਿ ਸਾਨੂੰ ਲਗਾਤਾਰ ਵਿਦੇਸ਼ਾਂ ਵਿੱਚੋਂ ਫੋਨ ਆ ਰਹੇ ਹਨ। ਇਨਾ ਦੱਸਿਆ ਕਿ ਇਹ ਸਾਰੇ ਪ੍ਰਬੰਧ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਕੀਤੇ ਗਏ ਹਨ। ਇਨਾ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਵਪਾਰ ਮੰਡਲ ਦਾ ਸਹਿਯੋਗ ਦੇਣ ਤਾਂ ਕਿ ਆਪਾਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਰਲ ਮਿਲ ਕੇ ਹੱਲ ਕਰ ਸਕੀਏ। ਇਹਨਾਂ ਕਿਹਾ ਕਿ ਥਾਣਾ ਧਨੌਲਾ ਦੇ ਐਸ ਐਚ ਓ ਇੰਸ.ਲਖਬੀਰ ਸਿੰਘ ਨੇ ਵੀ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਪੂਰੀ ਪੁਲਿਸ ਟੀਮ ਸਾਡੀ ਤੁਹਾਡੇ ਨਾਲ ਹੈ ਕਿਸੇ ਤਰ੍ਹਾਂ ਦੀ ਕਿਸੇ ਕੋਈ ਵੀ ਦਿੱਕਤ ਨਹੀਂ ਆਉਣ ਦੇਵਾਂਗੇ । ਇਸ ਮੌਕੇ ਤੇ ਅਗਰਵਾਰ ਸਭਾ ਦੇ ਪ੍ਰਧਾਨ ਅਰਨ ਕੁਮਾਰ ਰਾਜੂ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ,ਨਗਰ ਕੌਸਲ ਮੀਤ ਪ੍ਰਧਾਨ ਰਜਨੀਸ਼ ਕੁਮਾਰ ਬਾਂਸਲ,ਨਰਿੰਦਰ ਮੋਹਨ ਕਾਲਾ, ਗਗਨ ਵਰਮਾ, ਸੰਜੇ ਕੁਮਾਰ, ਮਿਠਣ ਲਾਲ ਅਤੇ ਹੋਰ ਸ਼ਹਿਰ ਵਾਸੀ ਮੌਜੂਦ ਸਨ।
0 comments:
एक टिप्पणी भेजें