ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਅੱਪ ਮਨੀ ਕੰਪਨੀ ਨੂੰ ਸਿਕਾਇਤ ਕਰਤਾ ਨੂੰ ਪੂਰੇ ਪੈਸੇ ਸਮੇਤ ਖਰਚੇ ਦੇਣ ਦਾ ਕੀਤਾ ਹੁਕਮ ਜਾਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 24 ਨਵੰਬਰ :-ਜ਼ਿਲ੍ਹਾ ਖਪਤਕਾਰ ਕਮਿਸ਼ਨ ਬਰਨਾਲਾ ਨੇ ਅੱਪ ਮਨੀ ਕੰਪਨੀ ਦੇ ਖ਼ਿਲਾਫ਼ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਕੰਪਨੀ ਨੂੰ ਪੂਰੇ ਪੈਸੇ ਸਮੇਤ ਵਿਆਜ ਸਣੇ ਖਰਚੇ ਅਦਾ ਕਰਨ ਦਾ ਹੁਕਮ ਜਾਰੀ ਕੀਤਾ ,ਜਿਸ ਵਿੱਚ ਕੰਪਨੀ ਨੇ ਸੰਜੇ ਕੁਮਾਰ ਵਾਸੀ ਬਰਨਾਲਾ ਨੂੰ ਝੂਠੇ ਵਾਅਦੇ ਕਰਕੇ 25,000 ਰੁਪਏ ਦੀ ਠੱਗੀ ਮਾਰੀ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾ ਸੰਜੇ ਕੁਮਾਰ ਨੇ ਕਥਿਤ ਤੌਰ ਦੱਸਿਆ ਕਿ ਅੱਪ ਮਨੀ ਕੰਪਨੀ ਦੇ ਮੁਲਾਜ਼ਮਾਂ ਦੁਆਰਾ ਕੀਤੀ ਠੱਗੀ ਤੋਂ ਤੰਗ ਆ ਕੇ ਓਹਨਾ ਖ਼ਿਲਾਫ਼ ਇਸਤਗਾਸਾ ਦਾਇਰ ਕੀਤਾ ਸੀ। ਜਿਸ ਵਿੱਚ ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ ਉਸਨੇ ਕੰਪਨੀ ਤੋਂ 5 ਲੱਖ ਰੁਪਏ ਦਾ ਲੋਨ ਲੈਣ ਲਈ ਸੰਪਰਕ ਕੀਤਾ ਸੀ ਪਰ ਕੰਪਨੀ ਦੇ ਮੁਲਾਜ਼ਮਾਂ ਨੇ ਉਸਨੂੰ ਝੂਠੇ ਵਾਅਦੇ ਕਰਕੇ 25,000 ਰੁਪਏ ਦੀ ਠੱਗੀ ਕੀਤੀ ਸੀ। ਇਸ ਸੰਬੰਧੀ ਐਡਵੋਕੇਟ ਕਮਲਜੀਤ ਕੌਰ ਸੋਹਲ ,ਐਡਵੋਕੇਟ ਅਰਸ਼ਦੀਪ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੀਸ਼ ਗਰੋਵਰ ਨੇ ਅੱਪ-ਮਨੀ ਕੰਪਨੀ ਨੂੰ ਠੱਗੀ ਕੀਤੀ ਰਕਮ ਦੇ ਨਾਲ-ਨਾਲ 7% ਵਿਆਜ ਦੇਣ ਦੇ ਨਾਲ-ਨਾਲ 5,000 ਰੁਪਏ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦੇ ਤੌਰ ‘ਤੇ ਅਤੇ 5,000 ਰੁਪਏ ਕਾਨੂੰਨੀ ਖ਼ਰਚੇ ਵਜੋਂ ਦੇਣ ਦੇ ਹੁਕਮ ਦਿੱਤੇ ਹਨ।
0 comments:
एक टिप्पणी भेजें