ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ ਨੇ ਜਵੰਦਾ ਪਿੰਡੀ ਵਾਸੀਆਂ ਨਾਲ ਕੀਤੀ ਮੀਟਿੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 18 ਨਵੰਬਰ :-- ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਹਲਕੇ ਤੋਂ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋ ਨੇ ਅੱਜ ਜਵੰਦਾ ਪਿੰਡੀ ਵਿਖੇ ਭਾਰੀ ਗਿਣਤੀ ਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਉਹ ਤੁਹਾਡੇ ਆਪਣੇ ਇਲਾਕੇ ਪਿੰਡ ਟੱਲੇਵਾਲ ਦੇ ਹਨ ਅਤੇ ਜੱਟਾਂ ਦੇ ਹੀ ਪੁੱਤਰ ਹਨ ਉਹਨਾਂ ਨੂੰ
ਕਿਸਾਨਾਂ ਦੀਆਂ ਖੇਤੀ ਨਾਲ ਸਾਰੀਆਂ ਸਮੱਸਿਆਵਾਂ ਦਾ ਪੂਰਾ ਪਤਾ ਹੈ, ਤਾਂ ਹੀ ਤਾਂ ਉਹਨਾਂ ਨੇ ਕੇਂਦਰੀ ਮੰਤਰੀ ਜੇ ਪੀ ਨੱਡਾ ਜੀ ਨਾਲ ਗੱਲਬਾਤ ਕਰਕੇ ਰੇਲ ਗੱਡੀ ਦੇ ਰੈਕ ਮੰਗਾਏ ਹਨ ਤਾਂ ਕਿ ਲੋਕਾਂ ਨੂੰ ਡੀਏਪੀ ਦੀ ਕਮੀ ਨਾ ਰਹੇ। ਉਹਨਾਂ ਕਿਹਾ ਕਿ ਜੋ ਸਕੀਮਾਂ ਪਿੰਡਾਂ ਵਿੱਚ ਚੱਲ ਰਹੀਆਂ ਹਨ ਗਰੀਬਾਂ ਦੇ ਕੱਚੇ ਘਰਾਂ ਦੀਆਂ ਆਟਾ ਦਾਲ ਨੀਲੇ ਕਾਰਡ ਤੇ ਹੋਰ ਸਾਰੀਆਂ ਸਕੀਮਾਂ ਸੈਂਟਰ ਵੱਲੋਂ ਹੀ ਆਉਂਦੀਆਂ ਹਨ। ਉਨਾਂ ਆਪ ਸਰਕਾਰ ਤੇ ਵਰਦਿਆ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਪੰਜਾਬ ਵਿੱਚ ਜੰਗਲ ਰਾਜ ਬਣਾਇਆ ਪਿਆ ਹਰ ਰੋਜ਼ ,ਲੁੱਟਾਂ ਖੋਹਾਂ, ਕਤਲੇਆਮ, ਨਸ਼ਿਆਂ ਦਾ ਬੋਲਬਾਲਾ ਹੈਪ੍ਰੰਤੂ ਪੰਜਾਬ ਸਰਕਾਰ ਲੋਕਾਂ ਨੂੰ ਪੂਰੀਆਂ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਇਸ ਵਾਰ ਤੁਸੀਂ ਭਾਜਪਾ ਤੇ ਮੋਹਰਾਂ ਲਾਓ ਤੇ ਬਾਕੀ ਦੇ ਸਾਰੇ ਕੰਮ ਮੇਰੇ ਉੱਤੇ ਛੱਡ ਦਿਓ। ਇਸ ਮੌਕੇ ਤੇ ਮਾਰਕੀਟ ਕਮੇਟੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੀਵਨ ਕੁਮਾਰ ਬਾਂਸਲ ਮੱਖਣ ਸਿੰਘ ਧਨੌਲਾ ਜਗਤਾਰ ਸਿੰਘ ਆਦ ਮੌਜੂਦ ਸਨ ਪਿੰਡ ਵਾਸੀਆਂ ਨੇ ਸਰਦਾਰ ਢਿੱਲੋ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਪੂਰੀਆਂ ਵੋਟਾਂ ਤੁਹਾਨੂੰ ਹੀ ਪਾਵਾਂਗੇ ।
0 comments:
एक टिप्पणी भेजें