ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕੀਤੀ ਕੇਵਲ ਸਿੰਘ ਢਿੱਲੋ ਨੂੰ ਵੋਟਾਂ ਪਾਉਣ ਦੀ ਅਪੀਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 15 ਨਵੰਬਰ :--ਭਾਰਤੀ ਜਨਤਾ ਪਾਰਟੀ ਦੇ ਆਗੂਆਂ ਜ਼ਿਲਾ ਮੀਤ ਪ੍ਰਧਾਨ ਜੀਵਨ ਕੁਮਾਰ ਬਾਂਸਲ ਧਨੌਲਾ, ਘਨੋਲਾ ਦਫਤਰ ਦੇ ਇੰਚਾਰਜ ਜੀਵਨ ਕੁਮਾਰ ਗਰਗ ਅਤੇ ਹੋਰ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਹਲਕਾ ਬਰਨਾਲੇ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹਨਾਂ ਕਿਹਾ ਕਿ ਕੇਵਲ ਸਿੰਘ ਢਿੱਲੋ ਨੇ ਪਹਿਲਾਂ ਬਰਨਾਲੇ ਨੂੰ ਜ਼ਿਲਾ ਬਣਾਇਆ ਫਿਰ ਬਰਨਾਲਾ ਲਈ ਇੱਕ ਮਲਟੀ ਸੁਪਰ ਸਪੈਸ਼ਲਟੀ ਹਸਪਤਾਲ 40 ਕਰੋੜ ਦੀ ਲਾਵਤਨਾ ਮਨਜ਼ੂਰ ਕਰਵਾਇਆ ਸੀ। ਪਰ ਆਮ ਆਦਮੀ ਪਾਰਟੀ ਸਰਕਾਰ ਨੇ ਹੋਰ ਰਿਜੈਕਟ ਕਰ ਦਿੱਤਾ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਹਲਕਾ ਬਰਨਾਲੇ ਦੇ ਲੋਕਾਂ ਨੂੰ ਆਪਣੇ ਨੇੜੇ ਹੀ ਸੁੱਖ ਸਹੂਲਤਾਂ ਮਿਲ ਸਕਣ। ਹੁਣ ਇਹ ਆਪਣੇ ਹੀ ਪਾਰਟੀ ਦੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਨਾਲ ਮਿਹਣੋ ਮਿਹਣੀ ਹੋ ਰਹੇ ਹਨ। ਇਸ ਮੌਕੇ ਤੇ ਲਵਲੀਨ ਭਾਰਦਵਾਜ , ਮਾਸਟਰ ਸੁਰਿੰਦਰ ਸ਼ਰਮਾ ਨੇ ਵੀ ਹਲਕੇ ਦੇ ਲੋਕਾਂ ਨੂੰ 20 ਨਵੰਬਰ ਨੂੰ ਵੋਟਾਂ ਵਾਲੇ ਦਿਨ ਕਮਲ ਦਾ ਫੁੱਲ ਵਾਲਾ ਬਟਨ ਦਬਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਬੰਸ ਲਾਲ ਸਾਬਕਾ ਐਮਐਲਏ ਸਰਹੰਦ ਜਗਤਾਰ ਸਿੰਘ ਤਾਰੀ ਧਨੌਲਾ ਭਜਨ ਸਿੰਘ ਕੁਲਵਿੰਦਰ ਸਿੰਘ ਸਰਪੰਚ ਸਾਬਕਾ ਰਾਜਗੜ੍ਹ ਰੋਡ ਕੁਲਦੀਪ ਸਿੰਘ ਕੁਲਦੀਪ ਸਿੰਘ ਸਹੋਤਾ ਪ੍ਰਧਾਨ ਐਸਸੀ ਮੋਰਚਾ ਪੰਜਾਬ, ਤਰਸੇਮ ਵਰਮਾ ਫਤਿਹਗੜ੍ਹ ਸਾਹਿਬ, ਮੋਹਨ ਸਿੰਘ ਚੁੰਨੀ ਫਤਿਹਗੜ੍ਹ ਸਾਹਿਬ, ਪਰਮਜੀਤ ਸਿੰਘ ਕੈਥ, ਵਿੱਕੀ ਰਾਏ , ਬੱਬੂ ਧਨੌਲਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਅਹੁਦੇਦਾਰ ਮੌਜੂਦ ਸਨ। ਜਿਨਾਂ ਸਾਰਿਆ ਨੇ ਕੇਵਲ ਸਿੰਘ ਢਿੱਲੋਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹਨਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਧਨੌਲਾ ਵਿੱਚ ਡੋਰ ਟੂ ਡੋਰ ਪ੍ਰਚਾਰ ਕਰਕੇ ਕੇਵਲ ਢਿੱਲੋਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਕੇ ਗਏ ਸਨ।
0 comments:
एक टिप्पणी भेजें