ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗੀਆਂ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਲਈ ਵੋਟਾਂ
ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਨਾਲ ਹੋ ਚੁੱਕਿਆ ਹੈ ਹੁਣ ਮੋਹ ਭੰਗ - ਅਨੁਰਾਗ ਠਾਕੁਰ
ਕੇਸ਼ਵ ਵਰਦਾਨ ਪੁੰਜ
ਬਰਨਾਲਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਬਰਨਾਲਾ ਦੇ ਵਿਜ਼ਿਟ ਹੋਟਲ ਵਿਖੇ ਪ੍ਰੈਸ ਕਨਫਰੰਸ ਕੀਤੀ ਗਈ। ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਦੇ ਹੱਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੁਣ ਤੱਕ ਨਾ ਕੀਤੇ ਗਏ ਕੰਮਾਂ ਬਾਰੇ ਇੱਕ ਵਾਰੀ ਮੁੜ ਤੇ ਚਾਨਣ ਪਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜੇ ਤੇ ਟੱਪੀ ਨੇ ਰਲ ਕੇ ਲੁੱਟਿਆ ਅਤੇ ਕੁੱਟਿਆ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਚੋਂ ਹੁਣ ਤੱਕ ਪੰਜਾਬ ਸਰਕਾਰ ਵੱਲੋ ਇੱਕ ਵੀ ਵਾਅਦਾ ਪੂਰ ਨਹੀਂ ਚੜਾਇਆ ਗਿਆ, ਬਲਕਿ ਪੰਜਾਬ ਦੇ ਲੋਕਾਂ ਨਾਲ ਢਾਈ ਸਾਲ ਦਾ ਕਾਰਜ ਕਾਲ ਪੂਰਾ ਹੋਣ ਤੋਂ ਬਾਅਦ ਵੀ ਲੋਕ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਗਰੰਟੀਆਂ ਦੀ ਆਸ ਚ ਬੈਠੇ ਹਨ। ਠਾਕੁਰ ਨੇ ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ ਨਾ ਤਾਂ ਉਨਾਂ ਦੇ ਬਣਦੇ ਹੱਕ ਮਿਲੇ ਹਨ ਨਾ ਹੀ ਸਮੇਂ ਸਿਰ ਝੋਨੇ ਦੀ ਲਿਫਟਿੰਗ ਹੋਈ ਹੈ ਅਤੇ ਨਾ ਹੀ ਡੀਏਪੀ ਖਾਦ ਪਹੁੰਚ ਸਕੀ ਹੈ। ਮੌਜੂਦਾ ਸਰਕਾਰ ਦੇ ਕੰਮ ਕੇਂਦਰ ਸਰਕਾਰ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਕਰਵਾਉਣੇ ਸ਼ੁਰੂ ਕੀਤੇ ਹਨ। ਕਿਸਾਨ ਡੀਏਪੀ ਦੀ ਕਿੱਲਤ ਤੋਂ ਦੁਖੀ ਸਨ ਜਿਸ ਕਰਕੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਤੱਕ ਗੁਹਾਰ ਲਗਾਈ ਅਤੇ ਤੁਰੰਤ ਕਿਸਾਨਾਂ ਲਈ ਡੀਏਪੀ ਖਾਦ ਮੁਹਈਆ ਕਰਵਾਈ। ਓਹਨਾ ਕਿਹਾ ਕਿ ਸਾਡੀਆਂ ਮਾਵਾਂ ਭੈਣਾਂ ਢਾਈ ਸਾਲ ਦੇ ਕਾਰਜਕਾਲ ਚ ਹਜ਼ਾਰ ਰੁਪਏ ਵਾਲੀ ਗਰੰਟੀ ਲਈ ਰੋਜਾਨਾ ਆਪਣੇ ਖਾਤੇ ਚੈੱਕ ਕਰਦੀਆਂ ਹਨ ਪਰੰਤੂ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਇਹ ਵਾਅਦਾ ਵੀ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਪੁਰਾਣੀਆਂ ਸਰਕਾਰਾਂ ਵੱਲੋਂ ਮਿਲ ਰਹੀਆਂ ਸਹੂਲਤਾਂ ਨੂੰ ਬੰਦ ਕਰਕੇ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਕਿਵੇਂ ਹੋ ਸਕਦੀ ਹੈ। ਪੰਜਾਬ ਵਿੱਚ ਚੰਗੇ ਬਿਜ਼ਨਸਮੈਨ ਅਤੇ ਸਿੰਗਰਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲਨੀਆ ਪੰਜਾਬ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਤੇ ਇਕ ਵੱਡਾ ਸਵਾਲ ਹਨ।
ਅਨੁਰਾਗ ਠਾਕੁਰ ਨੇ ਕਿਹਾ ਕਿ ਜਿੱਥੇ ਗੈਂਗਸਟਰਾਂ ਵੱਲੋਂ ਧਮਕੀਆਂ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ ਉੱਥੇ ਹੀ ਆਰਐਸਐਸ ਅਤੇ ਬੀਜੇਪੀ ਦੇ ਨੇਤਾਵਾਂ ਦੇ ਕਤਲ ਹੋ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਕਾਨੂੰਨ ਵਿਵਸਥਾ ਦੇ ਦਾਵੇ ਕਰਦੀ ਹੈ ਤਾਂ ਇਹ ਕੀ ਕਾਨੂੰਨ ਵਿਵਸਥਾ ਦੇ ਅੰਦਰ ਸਭ ਕੁਝ ' ਹੋ ਰਿਹਾ ਹੈ। ਠਾਕੁਰ ਨੇ ਕਿਹਾ ਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ।
ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਭਾਈਚਾਰੇ ਨਾਲ ਦਿੱਲੀ ਸਾਂਝ ਰੱਖੀ ਹੈ। ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੇ ਬਾਲ ਦਿਵਸ ਜੋ ਅੱਜ ਪੂਰਾ ਦੇਸ਼ ਮਨਾਉਂਦਾ ਹੈ ਇਹ ਕੇਵਲ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਪੰਜਾਬ ਦੇ ਲੋਕ ਨਵਾ ਇਤਹਾਸ ਰਚਣਗੇ ਤੇ ਪੰਜਾਬ ਚ ਕਮਲ ਦਾ ਫੁੱਲ ਜਿਤਾਕੇ ਪੰਜਾਬ ਨੂੰ ਹੋਰ ਉਚਾਈਆਂ ਤੇ ਲੈਕੇ ਜਾਣਗੇ। ਇਸ ਮੌਕੇ ਤੇ ਕੇਵਲ ਸਿੰਘ ਢਿੱਲੋਂ, ਚੋਣ ਪ੍ਰਚਾਰ ਕਰ ਰਹੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸ਼ਹਿਰੀ ਜਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸੁਭਾਸ਼ ਮੱਕੜਾ, ਨਰਿੰਦਰ ਨੀਟਾ ਸਮੇਤ ਭਾਰੀ ਗਿਣਤੀ ਚ ਵਰਕਰ ਆਗੂ ਹਾਜਰ ਸਨ।
0 comments:
एक टिप्पणी भेजें