ਗਰੀਬਾਂ ਨੂੰ ਮਦਦ ਕਰਨਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀ ਉਹਨਾਂ ਦੇ ਗੁਰਪੁਰਬ ਮੌਕੇ ਲੋੜਮੰਦ ਵਿਧਵਾਵਾਂ ਅਤੇ ਵਿਕਲਾਗਾ ਨੂੰ ਪੈਨਸ਼ਨ ਵੰਡੀ - ਇੰਜ ਸਿੱਧੂ
ਬਰਨਾਲਾ 29 ਨਵੰਬਰ ਸਰਬੱਤ ਦਾ ਭਲਾ ਟਰੱਸਟ ਵੱਲੋ 180 ਦੇ ਕਰੀਬ ਲੋੜਵੰਦ ਗਰੀਬ ਅਤੇ ਅਪੰਗ ਵਿਆਕਤੀਆਂ ਨੂੰ ਗੁਰੂ ਘਰ ਬੀਬੀ ਪ੍ਰਧਾਨ ਕੌਰ ਵਿੱਖੇ ਮਹੀਨਾ ਵਾਰ ਪੈਨਸ਼ਨ ਚੈੱਕ ਗੁਰਪੁਰਬ ਦੇ ਪਵਿੱਤਰ ਦਿਹਾੜੇ ਤੇ ਵੰਡੇ ਗਏ ਇਹ ਜਾਣਕਾਰੀ ਪ੍ਰੈਸ ਦੇ ਨਾ ਪ੍ਰੈਸ ਨੋਟ ਜਾਰੀ ਕਰਦਿਆਂ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਤੇ ਚੱਲ ਰਹੇ ਹਨ ਉਹਨਾਂ ਦੱਸਿਆ ਕਿ ਉਬਰਾਏ ਇਕੱਲੇ ਪੰਜਾਬ ਵਿਚ ਹੀ ਨਹੀਂ ਬਲਕਿ ਸਮੁੱਚੇ ਭਾਰਤ ਵਿੱਚ ਅਤੇ ਬਾਹਰਲੇ ਮੁਲਕਾਂ ਵਿੱਚ ਭੀ ਦੀਨ ਦੁਖੀਆ ਦੀ ਬਾਂਹ ਫੜਦੇ ਹਨ ਬਰਨਾਲਾ ਜਿਲ੍ਹੇ ਅੰਦਰ ਉਹਨਾਂ ਦੀ ਸਮੁੱਚੀ ਟੀਮ ਮੇਰੀ ਅਗਵਾਈ ਹੇਠ ਦਿਨ ਰਾਤ ਦੀਨ ਦੁਖੀਆ ਦੀ ਮਦਦ ਕਰ ਰਹੇ ਹਾਂ ਇਸ ਮੌਕੇ ਕੁਲਵਿੰਦਰ ਸਿੰਘ ਕਾਲਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਗੁਰਮੀਤ ਸਿੰਘ ਧੌਲਾ ਗੁਰਮੀਤ ਸਿੰਘ ਕੋਟਦੁਨਾ ਸੂਬੇਦਾਰ ਗੁਰਜੰਟ ਸਿੰਘ ਜਥੇਦਾਰ ਸੁਖਦਰਸ਼ਨ ਸਿੰਘ ਗੁਰਜੰਟ ਸਿੰਘ ਸੋਨਾ ਹੌਲਦਾਰ ਬਸੰਤ ਸਿੰਘ ਗੁਰਦੇਵ ਸਿੰਘ ਮੱਕੜ ਲਖਵਿੰਦਰ ਸਿੰਘ ਆਦਿ ਸੰਸਥਾ ਦੇ ਮੈਬਰ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਸੰਸਥਾ ਦੇ ਜਿਲਾ ਪ੍ਰਧਾਨ ਅਤੇ ਹੋਰ ਮੈਬਰ ਲੋੜਵੰਦ ਵਿਧਵਾਵਾਂ ਅਤੇ ਆਪੰਗਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡਦੇ ਹੋਏ।
0 comments:
एक टिप्पणी भेजें