ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮਾਰਕੀਟ ਕਮੇਟੀ ਦਫਤਰ ਧਨੌਲਾ ’ਚ ਲਾਇਆ ਧਰਨਾ
ਕੈਪਸਨ : ਮਾਰਕਿਟ ਕਮੇਟੀ ਦਫਤਰ ਧਨੌਲਾ ਅੱਗੇ ਧਰਨਾ ਲਾਈ ਬੈਠੇ ਕਿਸਾਨ ਅਤੇ ਮੰਡੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕਿਸਾਨ ਆਗੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 21 ਨਵੰਬਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਪ੍ਰਧਾਨ ਬਲੋਰ ਦਸੰਘ ਛੰਨਾ ਦੀ ਅਗਵਾਈ ’ਚ ਂ ਝੋਨੇ ਦੀ ਖਰੀਦ ਨੂੰ ਲੈਕੇ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਆੜਤੀਏ ਤੇ ਸੈਲਰ ਮਾਲਕਾਂ ਵੱਲੋਂ ਕੀਤੀ ਜਾ ਰਹੀ ਲੁੱਟ ਸਬੰਧੀ ਮਾਰਕੀਟ ਕਮੇਟੀ ਧਨੌਲਾ ਅੱਗੇ ਸੈਂਕੜੇ ਕਿਸਾਨਾ ਤੇ ਔਰਤਾਂ ਵੱਲੋਂ ਧਰਨਾ ਲਾਇਆ ਗਿਆ ਹੈ। ਇਸ ਤਰਾਂ ਲੁੱਟ ਕਿਸਾਨ ਦੀ ਹੋ ਰਹੀ ਹੈ। ਕਿਸਾਨ ਤਾਂ ਪਹਿਲਾਂ ਹੀ ਕਰਜੇ ਦੀ ਮਾਰ ਝੱਲ ਰਿਹਾ ਹੈ। ਇਸ ਨਾਲ ਸੰਬੰਧਤ ਅਧਿਕਾਰੀਆਂ ਨੂੰ ਤਰੁੰਤ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਾਣ ਬੁਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਇਹਨਾਂ ਕਿਹਾ ਕਿ ਅੱਜ ਅਸੀਂ ਵੇਅਰ ਹਾਊਸ ਮੈਨੇਜਰ ਰਾਜਦੀਪ ਸਿੰਘ, ਇੰਸਪੈਕਟਰ ਵੇਅਰਹਾਊਸ ਸਤਬੀਰਪਾਲ ਸਿੰਘ, ਇੰਸਪੈਕਟਰ ਪਰਨਗਰੇਨ ਵਰੁਨ ਗੋਇਲ, ਇੰਸਪੈਕਟਰ ਪਨਗਰੇਨ ਸੀਤਲ ਕੁਮਾਰ, ਅਤੇ ਮੰਡੀ ਸੁਪਰਵਾਈਜਰ ਰਾਜਕਰਨ ਸਿੰਘ ਰਾਏ ਹੋਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਭਰੋਸਾ ਦਿਵਾਇਆ ਕਿ ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਕਿਸਾਨ ਛੇਤੀ ਤੋਂ ਛੇਤੀ ਆਪਣਾ ਝੋਨੇ ਦਾ ਕੰਮ ਨਿਬੇੜ ਕੇ ਘਰਾਂ ਨੂੰ ਜਾਣ ਪ੍ਰੰਤੂ ਠੰਡ ਅਤੇ ਧੁੰਦ ਪੈਣ ਕਾਰਨ ਮੋਇਸਚਰਾਈਜ ਘੱਟ ਨਹੀਂ ਰਿਹਾ ਇਸ ਕਰਕੇ ਸਾਡੀ ਮਜਬੂਰੀ ਹੈ ਉਹਨਾਂ ਕਿਸਾਨ ਆਗੂਆਂ ਨੂੰ ਵਿਸਵਾਸ ਦਿਵਾਇਆ ਕਿ ਅਸੀਂ ਛੇਤੀ ਤੋਂ ਛੇਤੀ ਹੀ ਮੰਡੀਆਂ ਚੋਂ ਦਾਣਾ ਦਾਣਾ ਝੋਨੇ ਦਾ ਚੁਕਵਾਉਣ ਦੀ ਕੋਸਸ ਕਰਾਂਗੇ। ਇਸ ਮੌਕੇ ਤੇ ਜਰਨੈਲ ਸਿੰਘ ਜਵੰਧਾ ਪਿੰਡੀ ,ਨਰਿੱਪਜੀਤ ਸਿੰਘ ਬਡਬਰ, �ਿਸਨ ਸਿੰਘ ਛੰਨਾਂ ,ਬਲਵਿੰਦਰ ਸਿੰਘ ਛੰਨਾਂ, ਕੇਵਲ ਸਿੰਘ ਧਨੌਲਾ, ਦਰਸਨ ਸਿੰਘ ਹਰੀਗੜ, ਭਗਤ ਸਿੰਘ ਛੰਨਾਂ, ਈਸਰ ਸਿੰਘ ਛੰਨਾਂ, ਦਰਸਨ ਸਿੰਘ ਭੈਣੀ, ਜਰਨੈਲ ਸਿੰਘ ਬਦਰਾ, ਲਖਵੀਰ ਕੌਰ ਕੁਲਵੰਤ ਕੌਰ ਧਨੌਲਾ ਮਨਜੀਤ ਕੌਰ ਕਾਲੇਕੇ ਸੁਖਦੇਵ ਕੌਰ ਗੁਰਮੀਤ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮਹਿਲਾਵਾਂ ਮੌਜੂਦ ਸਨ।
0 comments:
एक टिप्पणी भेजें