ਮਦਨ ਲਾਲ ਬਾਂਸਲ ਜੈ ਸਿੰਘ ਵਾਲੇ ਦੇ ਭੋਗ ਤੇ ਵਿਸ਼ੇਸ਼
ਬਰਨਾਲਾ
ਸਵਰਗੀ ਸ਼੍ਰੀ ਮਦਨ ਲਾਲ ਬਾਂਸਲ ਦਾ ਜਨਮ 1949 ਚ ਸਵਰਗੀ ਵੀਰ ਚੰਦ ਬਾਂਸਲ ਦੇ ਘਰ ਪਿੰਡ ਜੈ ਸਿੰਘ ਵਾਲਾ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ। ਮੁਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕੀਤੀ। ਵੱਡੇ ਹੋਣ ਤੇ ਇਹਨਾਂ ਦੀ ਸ਼ਾਦੀ ਸ਼੍ਰੀ ਮਤੀ ਸ਼ੀਲਾ ਦੇਵੀ ਨਾਲ ਹੋਈ। ਇਨ੍ਹਾਂ ਨੇ ਆਪਣੇ ਪਿਤਾ ਜੀ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਲਗਭਗ 45 ਕੁ ਸਾਲ ਪਹਿਲਾਂ ਮਦਨ ਲਾਲ ਬਾਂਸਲ ਬਰਨਾਲਾ ਵਿਖੇ ਆ ਕੇ ਵਸ ਗਏ। ਮਦਨ ਲਾਲ ਬਾਂਸਲ ਬਹੁਤ ਹੀ ਨਰਮ ਸੁਭਾਅ ਦੇ, ਮਿਲਣਸਾਰ ਅਤੇ ਦੀਨ ਦੁਖੀਆਂ ਦੀ ਮਦਦ ਕਰਨ ਵਾਲੇ ਇਨਸਾਨ ਸਨ । ਬਰਨਾਲਾ ਵਿਖੇ ਆ ਕੇ ਇਹਨਾਂ ਨੇ ਬਸਾਤੀ ਦਾ ਕਾਰੋਬਾਰ ਸ਼ੁਰੂ ਕੀਤਾ। ਸਵਰਗੀ ਮਦਨ ਲਾਲ ਜੀ ਧਾਰਮਿਕ ਖਿਆਲਾਂ ਦੇ ਸਨ। ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਨਾ, ਗਊਸ਼ਾਲਾ ਜਾ ਕੇ ਗਊਆਂ ਨੂੰ ਹਰਾ ਚਾਰਾ ਪਾਉਣ ਉਪਰੰਤ ਘਰ ਆ ਕੇ ਨਾਸ਼ਤਾ ਕਰਨ ਉਪਰੰਤ ਹੀ ਕਾਰੋਬਾਰ ਚ ਸੱਚੀ ਸੁੱਚੀ ਕਿਰਤ ਕਮਾਈ ਕਾਰਨ ਚ ਜੁੱਟ ਜਾਂਦੇ ਸਨ। ਕਦੇ ਵੀ ਕਿਸੇ ਵਿਅਕਤੀ ਨਾਲ ਨਰਾਜ਼ ਨਹੀਂ ਹੋਏ । ਕਿਸੇ ਦਾ ਮਾੜਾ ਕਰਨਾ ਤਾਂ ਦੂਰ ਦੀ ਗੱਲ, ਉਹ ਕਿਸੇ ਪ੍ਰਤੀ ਮਾੜਾ ਸੋਚਦੇ ਵੀ ਨਹੀਂ ਸਨ। ਆਪਣੇ ਪੁੱਤਰਾਂ ਦਿਨੇਸ਼ ਬਾਂਸਲ ਅਤੇ ਭੂਸ਼ਣ ਬਾਂਸਲ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਵਪਾਰਕ ਗੁਣ ਵੀ ਦੱਸੇ। ਦੋਨਾਂ ਪੁੱਤਰਾਂ ਅਤੇ ਇੱਕ ਪੁੱਤਰੀ ਦਾ ਵਿਆਹ ਆਪਣੇ ਹੱਥੀਂ ਕੀਤਾ । ਇਹਨਾਂ ਦੀ ਧਰਮ ਪਤਨੀ ਸ਼ੀਲਾ ਦੇਵੀ ਇਹਨਾਂ ਨਾਲ ਹਰ ਕੰਮ ਚ ਪੂਰਨ ਸਹਿਯੋਗ ਦਿੰਦੇ ਸਨ ।ਦੋਨੋਂ ਪੁੱਤਰਾਂ, ਵੱਡੀ ਨੂੰਹ ਰਿਚਾ ਬਾਂਸਲ ਤੇ ਛੋਟੀ ਨੂੰਹ ਮੋਨਿਕਾ ਬਾਂਸਲ, ਬੇਟੀ ਰੇਨੂੰ ਸਿੰਗਲਾ ਨੇ ਸਵਰਗੀ ਮਦਨ ਲਾਲ ਜੀ ਦੀ ਬਹੁਤ ਸੇਵਾ ਕੀਤੀ। ਇਹਨਾਂ ਦੇ ਭਤੀਜੇ ਹੁਕਮ ਚੰਦ ਭਤੀਜ ਨੂੰਹ ਕੌਸ਼ਲਿਆ ਦੇਵੀ, ਪੋਤਰਾ ਵਿਵੇਕ ਬਾਂਸਲ ਅਤੇ ਧਿਰੇਨ ਬਾਂਸਲ ਪੋਤਰੀ ਵੰਸਿਕਾ ਅਤੇ ਦੀਵਾਂਸ਼ੀ, ਦਾਮਾਦ ਸੁਰੇਸ਼ ਸਿੰਗਲਾ ਦੋਹਤਾ ਚਾਹਤ ਸਿੰਗਲਾ ਅਤੇ ਦੋਹਤ ਨੂੰਹ ਖੁਸ਼ੀ ਸਿੰਗਲਾ ਅਤੇ ਛੋਟਾ ਦੋਹਤਾ ਦੀਪਕ ਸਿੰਗਲਾ ਸਵਰਗੀ ਮਦਨ ਲਾਲ ਦੀ ਹਰੀ ਭਰੀ ਅਤੇ ਸੁੰਦਰ ਫੁੱਲਵਾੜੀ ਦੇ ਫੁੱਲ ਹਨ। ਅੱਜ ਮਿਤੀ 5 ਨਵੰਬਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਸ਼ਾਂਤੀ ਹਾਲ ਬਰਨਾਲਾ ਵਿਖੇ ਸਵਰਗੀ ਮਦਨ ਲਾਲ ਬਾਂਸਲ ਜੀ ਨਮਿਤ ਸ਼੍ਰੀ ਗਰੁੜ ਪੁਰਾਣ ਜੀ ਦੀ ਕਥਾ ਦੀ ਕਥਾ ਦਾ ਭੋਗ ਪਾਇਆ ਜਾਵੇਗਾ ਅਤੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ ਜਾਣਗੇ। ਓਮ ਸ਼ਾਂਤੀ।
ਕੇਸ਼ਵ ਵਰਦਾਨ ਪੁੰਜ
0 comments:
एक टिप्पणी भेजें