ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕੀਤਾ ਧਨੌਲਾ ਵਿੱਚ ਵੋਟਰਾਂ ਦਾ ਧੰਨਵਾਦੀ ਦੌਰਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 25 ਨਵੰਬਰ :- ਹਲਕਾ ਬਰਨਾਲਾ ਦੀ ਜਿਮਣੀ ਚੋਣ ਜਿੱਤ ਕੇ ਐਮਐਲਏ ਬਣੇ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਧਨੌਲਾ ਵਿੱਚ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦੀ ਦੌਰਾ ਕੀਤਾ ਉਹਨਾਂ ਕਿਹਾ ਕਿ ਮੈਂ ਹਰ ਵਕਤ ਪਹਿਲਾਂ ਦੀ ਤਰ੍ਹਾਂ ਤੁਹਾਡੇ ਦੁੱਖ ਸੁੱਖ ਵਿੱਚ ਖੜਾਂਗਾ ਤੁਸੀਂ ਸਾਰੇ ਜਾਣੇ ਹੀ ਇਥੋਂ ਦੇ ਐਮਐਲਏ ਹੋ। ਤੁਹਾਡੀ ਬਦੌਲਤ ਹੀ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ ਹੈ ਮੈਂ ਤੁਹਾਡਾ ਹਰ ਵਕਤ ਸ਼ੁਕਰ ਗੁਜ਼ਾਰ ਰਹਾਂਗਾ। ਇਸ ਮੌਕੇ ਤੇ ਉਨਾਂ ਦੇ ਨਾਲ ਬਲਦੇਵ ਸਿੰਘ ਭੁੱਚਰ, ਕੌਂਸਲਰ ਅਜੇ ਕੁਮਾਰ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਸਾਬਕਾ ਚੇਅਰਮੈਨ ਜਿਲਾ ਕਾਂਗਰਸ ਕਮੇਟੀ ਗੁਰਪ੍ਰੀਤ ਸਿੰਘ, ਪ੍ਰਧਾਨ ਧਰਮਜੀਤ ਸਿੰਘ ਸਿੱਧੂ ਬਡਬਰ, ਰਾਜਵਿੰਦਰ ਸਿੰਘ ਰਾਜੂ, ਬਰਜਿੰਦਰ ਸਿੰਘ ਟੀਟੂਵਾਲੀਆ, ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ ਪ੍ਰਧਾਨ ਦਿਹਾਤੀ ਕਾਂਗਰਸ ਕਮੇਟੀ ਸੁਰਿੰਦਰ ਪਾਲ ਬਾਲਾ, ਮੰਗਾਂ ਨਾਥ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਮੌਜੂਦ ਸਨ।
0 comments:
एक टिप्पणी भेजें