ਚੈਕ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਬਰਨਾਲਾ/ ਕੇਸ਼ਵ ਵਰਦਾਨ ਪੁੰਜ
ਮਾਨਯੋਗ ਅਦਾਲਤ ਮੈਡਮ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਐਡਵੋਕੇਟ ਸ੍ਰੀ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਰਾਕੇਸ਼ ਕੁਮਾਰ ਪੁੱਤਰ ਭੀਮ ਸੈਨ, ਮਾਲਕ ਰਾਕੇਸ਼ ਬੁੱਕ ਡਿਪੂ, ਕੱਚਾ ਕਾਲਜ ਰੋਡ, ਬਰਨਾਲਾ ਨੂੰ 4,50,000/- ਰੁਪਏ ਦੇ ਚੈਕ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮਨਤੋਸ਼ ਜਿੰਦਲ ਪੁੱਤਰ ਵਰਿੰਦਰ ਕੁਮਾਰ ਵਾਸੀ ਹੰਡਿਆਇਆ ਨੇ ਦੋਸ਼ ਲਗਾਇਆ ਸੀ ਕਿ ਰਾਕੇਸ਼ ਕੁਮਾਰ ਨੇ ਮਿਤੀ 22-07-2021 ਨੂੰ ਉਸ ਪਾਸੋਂ 2,00,000/- ਰੁਪਏ ਅਤੇ ਮਿਤੀ 30-12-2021 ਨੂੰ ਉਸ ਪਾਸੋਂ 3,00,000/- ਰੁਪਏ ਹੋਰ, ਕੁੱਲ 5,00,000/- ਰੁਪਏ ਨਗਦ ਕਰਜ਼ ਉਧਾਰ ਹਾਸਲ ਕੀਤੇ ਅਤੇ ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਮਿਤੀ 29-08-2022 ਨੂੰ 50,000/- ਰੁਪਏ ਦਾ ਚੈਕ ਅਤੇ ਮਿਤੀ 31-08-2022 ਨੂੰ 4,50,000/- ਰੁਪਏ ਦਾ ਚੈਕ ਜਾਰੀ ਕਰ ਦਿੱਤੇ ਜੋ 50,000/- ਰੁਪਏ ਦਾ ਚੈਕ ਕੈਸ਼ ਹੋ ਗਿਆ ਅਤੇ 4,50,000/- ਰੁਪਏ ਵਾਲਾ ਚੈਕ ਖਾਤੇ ਵਿੱਚ ਪੈਸੇ ਘੱਟ ਹੋਣ ਕਾਰਨ ਡਿਸਆਨਰ ਹੋ ਗਿਆ ਜਿਸ ਤੇ ਮਨਤੋਸ਼ ਜਿੰਦਲ ਵੱਲੋਂ ਰਾਕੇਸ਼ ਕੁਮਾਰ ਦੇ ਖਿਲਾਫ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਬਰਨਾਲਾ ਵਿਖੇ ਦਾਇਰ ਕੀਤੀ ਗਈ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਧਿਰ ਦੇ ਵਕੀਲ ਸ੍ਰੀ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਮਨਤੋਸ਼ ਜਿੰਦਲ, ਰਾਕੇਸ਼ ਕੁਮਾਰ ਦਾ ਰਿਸ਼ਤੇਦਾਰੀ ਵਿੱਚ ਸਾਲਾ ਲੱਗਦਾ ਹੈ ਜਿਸ ਪਾਸੋਂ ਰਾਕੇਸ਼ ਕੁਮਾਰ ਨੇ ਸਾਲ 2018 ਵਿੱਚ ਵੱਖੋ-ਵੱਖਰੀਆਂ ਤਾਰੀਖਾਂ ਤੇ 2,30,000/- ਰੁਪਏ ਉਧਾਰ ਲਏ ਸਨ ਜਿਸਦੇ ਬਦਲੇ ਚਾਰ ਚੈਕ ਮਨਤੋਸ਼ ਜਿੰਦਲ ਨੂੰ ਦੇ ਦਿੱਤੇ ਸਨ। ਮਿਤੀ 01-09-2020 ਨੂੰ ਮਨਤੋਸ਼ ਜਿੰਦਲ ਵੱਲੋਂ 3,18,000/- ਰੁਪਏ ਦੇ ਕੇ ਹਿਸਾਬ ਕਿਤਾਬ ਖਤਮ ਕਰ ਦਿੱਤਾ ਅਤੇ ਉਸ ਸਮੇਂ ਮਨਤੋਸ਼ ਜਿੰਦਲ ਨੇ ਕਿਹਾ ਕਿ ਦੋ ਚੈਕ ਗੁੰਮ ਹੋ ਗਏ ਹਨ ਅਤੇ ਬਾਦ ਵਿੱਚ ਬੇਈਮਾਨੀ ਦੀ ਨੀਅਤ ਨਾਲ ਦੋਨੋ ਚੈਕ ਸਾਲ 2022 ਵਿੱਚ ਬੈਂਕ ਵਿੱਚ ਲਗਾ ਕੇ 50,000/- ਰੁਪਏ ਦਾ ਚੈਕ ਕੈਸ਼ ਕਰਵਾ ਲਿੱਤਾ ਅਤੇ 4,50,000/- ਰੁਪਏ ਦੇ ਸਬੰਧ ਵਿੱਚ ਕੇਸ ਕਰ ਦਿੱਤਾ ਜੋ ਕਿ ਬਿਲਕੁਲ ਝੂਠਾ ਕੇਸ ਦਾਇਰ ਕੀਤਾ ਗਿਆ, ਮੁਲਜ਼ਮ ਰਾਕੇਸ਼ ਕੁਮਾਰ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
ਧੀਰਜ ਕੁਮਾਰ, ਐਡਵੋਕੇਟ, ਬਰਨਾਲਾ। 9855534154
0 comments:
एक टिप्पणी भेजें