Contact for Advertising

Contact for Advertising

Latest News

शनिवार, 16 नवंबर 2024

ਕੇਵਲ ਸਿੰਘ ਢਿੱਲੋ ਨੂੰ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਮਿਲ ਰਿਹਾ ਹੈ ਭਾਰੀ ਸਮਰਥਨ - ਸਿੰਗਲਾ, ਗੋਇਲ

 ਕੇਵਲ ਸਿੰਘ ਢਿੱਲੋ ਨੂੰ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਮਿਲ ਰਿਹਾ ਹੈ ਭਾਰੀ ਸਮਰਥਨ - ਸਿੰਗਲਾ, ਗੋਇਲ


ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ, 16 ਨਵੰਬਰ :- ਭਾਰਤੀ ਜਨਤਾ ਪਾਰਟੀ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੂਰਾ ਸਮਰਥਨ ਮਿਲ ਰਿਹਾ ਹੈ ਤੇ ਲੋਕਾਂ ਵਿੱਚ ਉਹਨਾਂ ਨੂੰ ਵੋਟਾਂ ਪਾਉਣ ਲਈ ਭਾਰੀ ਉਤਸਾਹ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਸੰਗਰੂਰ ਅਤੇ ਸਾਬਕਾ ਚੇਅਰਮੈਨ ਪੰਜਾਬ ਐਗਰੋਟੈਕ   ਸਤਪਾਲ ਸਿੰਗਲਾ ਜੀ ਲਹਿਰਾਗਾਗਾ ਨੇ ਧਨੋਲਾ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਇਹਨਾਂ ਕਿਹਾ ਕਿ ਜਿਸ ਦਿਨ ਤੋਂ ਸਰਦਾਰ ਕੇਵਲ ਢਿੱਲੋ ਦੀ ਟਿਕਟ ਅਨਾਉਂਸ ਹੋਈ ਹੈ ਉਸ ਦਿਨ ਤੋਂ ਅਸੀਂ ਲਗਾਤਾਰ ਹਲਕਾ ਬਰਨਾਲਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਵਿੱਚ ਲੱਗੇ ਹੋਏ ਹਾਂ ਪਰੰਤੂ ਸਾਨੂੰ ਪਿੰਡਾਂ ਵਿੱਚ ਕਿਸੇ ਵੀ ਵਿਅਕਤੀ ਨੇ ਇਹ ਨਹੀਂ ਕਿਹਾ ਕਿ ਕੇਵਲ ਢਿੱਲੋਂ ਜੀ ਗਲਤ ਵਿਅਕਤੀਆਂ ਹਨ ਜਾਂ ਤੁਸੀਂ ਗਲਤ ਵਿਅਕਤੀ ਦੀ ਸਪੋਰਟ ਕਰ ਰਹੇ ਹੋ ਹਰ ਇੱਕ ਵਿਅਕਤੀ ਉਹਨਾਂ ਦੇ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰ ਰਿਹਾ ਕਿਉਂਕਿ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਵਿੱਚ ਸਰਦਾਰ ਕੇਵਲ ਸਿੰਘ ਦਾ ਹੀ ਹੱਥ ਹੈ ਅਤੇ ਬਰਨਾਲਾ ਲਈ ਸੁਪਰ ਸਪੈਸ਼ਲਿਟੀ ਸਹੂਲਤਾਂ ਵਾਲਾ 40 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਹਸਪਤਾਲ ਵੀ ਕੇਵਲ ਸਿੰਘ ਢਿੱਲੋ ਨੇ ਹੀ ਮਨਜ਼ੂਰ ਕਰਵਾਇਆ ਸੀ।  ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਹੈ। ਇਹਨਾਂ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਵਰਦਿਆਂ ਕਿਹਾ ਕਿ ਬਦਲਾਵ ਵਾਲੀ ਸਰਕਾਰ ਦੇ ਰਾਜ ਵਿੱਚ ਨਸ਼ਿਆਂ ਦਾ ਬੋਲਬਾਲਾ ਹੈ ,  ਗੁੰਡਾਗਰਦੀ ਸ਼ਰੇਆਮ ਹੋ ਰਹੀ ਹੈ ਫਰੋਤੀਆਂ ਸ਼ਰੇਆਮ ਮੰਗੀਆਂ ਜਾ ਰਹੀਆਂ ਨੇ ,ਆਏ ਦਿਨ ਕਤਲ ਹੋ ਰਹੇ ਹਨ। ਇਹਨਾਂ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਨੂੰ ₹000 ਪ੍ਰਤੀ ਮਹੀਨਾ ਪਾਉਣ ਦਾ ਵਾਅਦਾ ਕੀਤਾ ਸੀ ਜੋ 36 ਮਹੀਨੇ ਹੋਣ ਦੇ ਕਰੀਬ ਹੋ ਗਏ ਹਨ ਹਾਲੇ ਤੱਕ ਇਕ ਰੁਪਆ ਵੀ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਇਆ।  ਇਨਾ ਕਿਹਾ ਕਿ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਾਡੀ ਪਾਰਟੀ ਆਮ ਆਦਮੀ ਦੀ ਪਾਰਟੀ ਹੈ ,ਪਰ ਇਹਨਾਂ ਨੇ ਵੀ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੋ ਬਰਨਾਲਾ ਦੇ ਲੋਕ ਕਦੇ ਵੀ ਇਹਨਾਂ ਨੂੰ ਮਾਫ ਨਹੀਂ ਕਰਨਗੇ।

ਕੇਵਲ ਸਿੰਘ ਢਿੱਲੋ ਨੂੰ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਮਿਲ ਰਿਹਾ ਹੈ ਭਾਰੀ ਸਮਰਥਨ - ਸਿੰਗਲਾ, ਗੋਇਲ
  • Title : ਕੇਵਲ ਸਿੰਘ ਢਿੱਲੋ ਨੂੰ ਪਿੰਡਾਂ ਵਿੱਚ ਤੇ ਸ਼ਹਿਰਾਂ ਵਿੱਚ ਮਿਲ ਰਿਹਾ ਹੈ ਭਾਰੀ ਸਮਰਥਨ - ਸਿੰਗਲਾ, ਗੋਇਲ
  • Posted by :
  • Date : नवंबर 16, 2024
  • Labels :
  • Blogger Comments
  • Facebook Comments

0 comments:

एक टिप्पणी भेजें

Top