ਸਟੇਟ ਪੱਧਰੀ ਖੇਡਾਂ ਚ ਛਾਏ ਬਡਬਰ ਸਕੂਲ ਦੇ ਵਿਦਿਆਰਥੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 12 ਨਵੰਬਰ :-
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਪੱਧਰ ਤੇ 28 ਵੀਆ ਖੇਡਾਂ ਮਾਨਸਾ ਵਿਖੇ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਪੰਜਾਬ ਦੀ 24 ਜਿਲ੍ਹਿਆਂ ਦੇ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ ਇਹਨਾਂ ਖੇਡਾਂ ਵਿੱਚ ਡੀਪੀ ਮੈਡਮ ਪਰਮਜੀਤ ਕੌਰ ਵੱਲੋਂ ਤਿਆਰ ਕੀਤੀ ਗਈ ਵਾਲੀਵਾਲ 19ਅੰਡਰ ਦੀ ਸ ਸ ਸ ਸਕੂਲ ਬਡਬਰ ਦੀਆਂ ਲੜਕੀਆਂ ਦੀ ਟੀਮ ਨੇ ਭਾਗ ਲਿਆ। ਜਿਸ ਵਿੱਚ ਡੀਪੀਓ ਮੈਡਮ ਵੱਲੋਂ ਕੀਤੀ ਮਿਹਨਤ ਤੇ ਉਸ ਸਮੇਂ ਬੂਰ ਪਿਆ ਜਦੋਂ ਬਡਬਰ ਸਕੂਲ ਦੀਆਂ ਲੜਕੀਆਂ ਦੀ 19 ਅੰਡਰ ਟੀਮ ਨੇ ਬਰਾਓਜ ਮੈਡਲ ਹਾਸਿਲ ਕਰ ਲਿਆ। ਜੋ ਕਿ ਇਹ ਮੈਡਲ ਜਿਲਾ ਬਰਨਾਲਾ ਵਿੱਚ ਪਹਿਲੀ ਵਾਰ ਬਡਬਰ ਦੀਆ ਲੜਕੀਆਂ ਨੇ ਜਿੱਤ ਕੇ ਬਡਬਰ ਸਕੂਲ ਦੇ ਨਾਲ਼ ਜਿਲ੍ਹਾ ਬਰਨਾਲਾ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ 14 ਅੰਡਰ ਦੀਆਂ ਲੜਕੀਆਂ ਦੀ ਟੀਮ ਨੇ ਸਿਲਵਰ ਮੈਡਲ ਹਾਸਿਲ ਕਰਕੇ ਸਕੂਲ ਦੇ ਨਾ ਪਿੰਡ ਦਾ ਨਾਮ ਚਮਕਾਇਆ ਇੱਕ ਹੋਰ ਖੁਸ਼ਖਬਰੀ ਉਸ ਟਾਈਮ ਆਈ ਜਦੋਂ ਖਿਡਾਰਨ ਵੀਰ ਪਾਰ ਕੌਰ ਨੇ ਬੈਸਟ ਅਟੈਕਰ ਦਾ ਅਵਾਰਡ ਪ੍ਰਾਪਤ ਕਰਕੇ ਆਪਣੀ ਮਾਂ ਬਾਪ ਦਾ ਨਾਮ ਉੱਚਾ ਕੀਤਾ ਇਸ ਖੇਡ ਮੇਲੇ ਵਿੱਚ ਮੈਡਲ ਖਾਸ ਕਰਨ ਤੇ ਜਿੱਤਿਆ ਸਿੱਖਿਆ ਅਫਸਰ ਮਲਿਕਾ ਰਾਣੀ ਉਪ ਜਿਲਾ ਸਿੱਖਿਆ ਅਫਸਰ ਬਲਜੀਤ ਬਲਜਿੰਦਰ ਪਾਲ ਸਿੰਘ ਅਤੇ ਸਿਮਰਨਦੀਪ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਬਾਲੀ ਬਾਲ ਟੀਮ ਦੀ ਕੋਚ ਸੰਦੀਪ ਨਾਗਰ ਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਸਾਰੇ ਸਕੂਲ ਵਾਲਿਆਂ ਅਧਿਆਪਕ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣ ਬਾਰੇ ਚਾਨਣਾ ਪਾਇਆ ਜਾਇਆ ਕਰੇ ਜੋ ਕਿ ਵਿਦਿਆਰਥੀ ਨਸ਼ਿਆਂ ਵੱਲ ਨਾ ਧਿਆਨ ਦੇਵੇ ਇਸ ਮੌਕੇ ਮਾਸਟਰ ਸੁਨੀਲ ਕੁਮਾਰ ਸੱਗੀ ਤਰਨਜੋਤ ਕੌਰ ਅਵਨੀਸ਼ ਕੁਮਾਰ ਮਨਦੀਪ ਕੌਰ ਗੁਰਪ੍ਰੀਤ ਕੌਰ ਮੀਨਾਕਸ਼ੀ ਗੌਤਮ ਦੀਪਕਾ ਗੁਰਵੀਰ ਕੌਰ ਮਨਪ੍ਰੀਤ ਕੌਰ ਸੁਮਨਦੀਪ ਕੌਰ ਰੁਪਿੰਦਰ ਕੌਰ ਸਰਪੰਚ ਜੋਗਾ ਸਿੰਘ ਹਾਜ਼ਰ ਸਨ।
0 comments:
एक टिप्पणी भेजें