ਬਰਨਾਲਾ ਪੁਲਿਸ ਨੇ ਚੱਕ ਲਏ ਕਾਂਗਰਸੀ । ਸੀਆਈਏ ਸਟਾਫ ਦੇ ਬੂਹੇ ਅੱਗੇ ਹੋਈ ਨਾਰੇਬਾਜੀ
ਬਰਨਾਲਾ ਪੁਲਿਸ ਨੇ ਚੱਕ ਲਏ ਕਾਂਗਰਸੀ ਸੀਆਈਏ ਸਟਾਫ ਅੱਗੇ ਹੋਈ ਨਾਰੇਬਾਜੀ
ਬਰਨਾਲਾ
ਵਿਧਾਨ ਸਭਾ ਜਿਮਨੀ ਚੋਣ ਤੋਂ ਇੱਕ ਰਾਤ ਪਹਿਲਾਂ ਮਾਹੌਲ ਤਨਾਓ ਪੂਰਨ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀਆਂ ਨੂੰ ਸੀਆਈਏ ਸਟਾਫ ਦੀ ਪੁਲਿਸ ਚੱਕ ਕੇ ਸੀਆਈਏ ਸਟਾਫ ਲੈ ਆਈ। ਪੁਲਿਸ ਦੇ ਸੂਤਰਾਂ ਦੇ ਅਨੁਸਾਰ ਉਹਨਾਂ ਕੋਲ ਕੋਈ ਸ਼ਿਕਾਇਤ ਆਈ ਸੀ ਜਿਸ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਂਗਰਸੀ ਆਗੂ ਸਮੇਤ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਵੱਡੀ ਸੰਖਿਆ ਵਿੱਚ ਸੀਆਈਏ ਸਟਾਫ ਅੱਗੇ ਇਕੱਠੇ ਹੋ ਗਏ ਅਤੇ ਉਹਨਾਂ ਨੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਸ਼ਿਕਾਇਤ ਦੇ ਅਧਾਰ ਤੇ ਉਹਨਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਜਦਕਿ ਕਾਂਗਰਸੀਆਂ ਦਾ ਕਹਿਣਾ ਹੈ ਕਿ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ ਅਤੇ ਧੱਕੇਸ਼ਾਹੀ ਕਰ ਰਹੀ ਹੈ।
ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਹੈ ਕਿ ਧੱਕੇਸ਼ਾਹੀ ਦੇ ਖਿਲਾਫ ਉਹ ਡੱਟ ਕੇ ਖੜਨਗੇ। ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ। ਸਰਕਾਰ ਪੂਰੀ ਤਰਹਾਂ ਬੁਖਲਾ ਗਈ ਹੈ। ਸਰਕਾਰ ਨੂੰ ਆਪਣੀ ਹਾਰ ਸਾਫ ਦਿਖ ਰਹੀ ਹੈ।
0 comments:
एक टिप्पणी भेजें