ਧਨੌਲਾ ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ :- ਇੰਸ. ਲਖਵੀਰ ਸਿੰਘ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 6 ਨਵੰਬਰ :- ਐਸਐਸਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਅਤੇ ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ ਦੀ ਦਿਸ਼ਾ ਨਿਰਦੇਸ਼ਾਂ ਉੱਤੇ ਸ਼ਹਿਰ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ,ਪੁਲਿਸ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ, ਇਸ ਕਰਕੇ ਕੋਈ ਵੀ ਵਿਅਕਤੀ ਉਹਨਾਂ ਨੂੰ ਕਿਸੇ ਵੀ ਟਾਈਮ ਥਾਣੇ ਵਿੱਚ ਆ ਕੇ ਮਿਲ ਸਕਦਾ ਹੈ ਉਸ ਦੀ ਪੂਰੀ ਪੂਰੀ ਗੱਲ ਸੁਣ ਕੇ ਉਸਨੂੰ ਪੂਰਾ ਪੂਰਾ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਧਨੌਲਾ ਦੇ ਐਸਐਚਓ ਇੰਸਪੈਕਟਰ ਲਖਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇੰਸ. ਲਖਵੀਰ ਸਿੰਘ ਨੇ ਨਸਾ ਵੇਚਣ ਵਾਲਿਆਂ , ਗੁੰਡਾ ਅਨਸਰਾਂ, ਬੁੱਲਟ ਮੋਟਰਸਾਈਕਲ ਤੇ ਪਟਾਕੇ ਪਾਉਂਣ ਵਾਲਿਆਂ ਹੁੱਲੜਬਾਜਾ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਉਹਨਾਂ ਨੂੰ ਬਿਲਕੁੱਲ ਵੀ ਨਹੀ ਬਖਸਿਆ ਜਾਵੇਗਾ। ਇਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸਾ ਵੇਚਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਥਾਣਾ ਧਨੌਲਾ ’ਚ ਦਿੱਤੀ ਜਾਵੇ। ਉਹਨਾਂ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆ ਨੂੰ ਕਿਸੇ ਵੀ ਤਰਾਂ ਦਾ ਵਹੀਕਲ ਸੜਕ ਤੇ ਚਲਾਉਂਣ ਲਈ ਨਾ ਦੇਣ। ਇਸ ਮੌਕੇ ਤੇ ਥਾਣੇ ਦੇ ਸਮੂਹ ਮੁਲਾਜ਼ਿਮ ਮੌਜੂਦ ਸਨ।
0 comments:
एक टिप्पणी भेजें