Contact for Advertising

Contact for Advertising

Latest News

मंगलवार, 19 नवंबर 2024

ਸਮਾਜਿਕ ਸਮਰਸਤਾ ਮੰਚ (ਸੰਘ) ਵੱਲੋਂ ਸਰਵਣ ਕੀਤੇ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ

 ਸਮਾਜਿਕ ਸਮਰਸਤਾ ਮੰਚ (ਸੰਘ) ਵੱਲੋਂ ਸਰਵਣ ਕੀਤੇ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ





 



ਕੇਸ਼ਵ ਵਰਦਾਨ ਪੁੰਜ


ਬਰਨਾਲਾ,


ਸਮਾਜਿਕ ਸਮਰਸਤਾ ਮੰਚ (ਰਾਸ਼ਟਰੀ ਸੋਇਮ ਸੇਵਕ ਸੰਘ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਰਾਮਲੀਲਾ ਗਰਾਊਂਡ ਬਰਨਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ । ਇਸ ਮੌਕੇ ਭਾਈ ਸੁਖਵਿੰਦਰ ਸਿੰਘ ਗ੍ਰੰਥੀ ਸਾਹਿਬ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਬਾਬਾ ਜਗਰੂਪ ਸਿੰਘ ਕੱਟੂ ਵਾਲਿਆਂ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਬਲਜਿੰਦਰ ਸਿੰਘ ਠਾਕੁਰ ਸਾਬਕਾ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਸੰਘ ਦੇ ਵਿਭਾਗ ਸੰਘ ਚਾਲਕ ਨੇ ਬੋਲਦਿਆਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਜਪਣ, ਸੱਚੀ ਸੁੱਚੀ ਕਿਰਤ ਕਮਾਈ ਕਰਨ ਅਤੇ ਵੰਡ ਛਕਣ ਦਾ ਸਿਧਾਂਤ ਦਿੱਤਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਦਿਨ ਮਨਾਉਣੇ ਚਾਹੀਦੇ ਹਨ। ਇਸ ਦੌਰਾਨ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਜਾਤ ਪਾਤ ਦੇ ਖਿਲਾਫ਼ ਅਤੇ ਸਮਾਜਿਕ ਸਮਰਸਤਾ ਦੇ ਹੱਕ ਚ ਗੁਰੂ ਨਾਨਕ ਦੇਵ ਜੀ ਨੇ ਜ਼ੋਰਦਾਰ ਆਵਾਜ਼ ਉਠਾਈ ਸੀ।।


ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਵੀ ਜਾਤ ਪਾਤ ਦੇ ਖਾਤਮੇ ਲਈ ਚੁੱਕਿਆ ਗਿਆ ਇੱਕ ਕ੍ਰਾਂਤੀਕਾਰੀ ਕਦਮ ਹੈ। ਉਹਨਾਂ ਕਿਹਾ ਕਿ ਸਾਰੇ ਮਨੁੱਖ ਬਰਾਬਰ ਹਨ। ਸਾਨੂੰ ਰਲ ਮਿਲ ਕੇ ਜਾਤ ਪਾਤ ਦੇ ਖਾਤਮੇ ਲਈ ਯਤਨ ਕਰਨੇ ਚਾਹੀਦੇ ਹਨ ਤੇ ਸਮਰਸ ਸਮਾਜ ਦੀ ਸਥਾਪਨਾ ਕਰਨੀ ਚਾਹੀਦੀ ਹੈ, ਜਿਸ ਵਿੱਚ ਉਚ-ਨੀਚ ਦਾ ਭੇਦ ਭਾਵ ਨਾ ਹੋਵੇ।


ਇਸ ਮੌਕੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਨਗਰ ਕਾਰਿਆਵਾਹ ਐਡਵੋਕੇਟ ਦੀਪਕ ਜਿੰਦਲ ਅਤੇ ਸਾਬਕਾ ਨਗਰ ਕੌਂਸਲਰ ਤੇਜਾ ਸਿੰਘ ਮਹਿਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁਆਮੀ ਸ੍ਰੀ ਨਿਵਾਸ ਅਚਾਰੀਆ, ਸੁਆਮੀ ਸਹਿਜ ਪ੍ਰਕਾਸ਼, ਭਾਜਪਾ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਕੁਮਾਰੀ  ਜੈ ਇੰਦਰ ਕੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਧਾਲੀਵਾਲ ਦੀ ਪਤਨੀ ਮਨਰੀਤ ਕੌਰ ਧਾਲੀਵਾਲ ਅਤੇ ਧੀਰਜ ਕੁਮਾਰ ਦਧਾਹੂਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਪਤਨੀ ਰਾਜਪ੍ਰੀਤ ਕੌਰ ਢਿੱਲੋਂ, ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਸਿੰਘ ਢਿੱਲੋ, ਗੁਰਦੀਪ ਸਿੰਘ ਬਾਠ ਵੱਲੋ ਰਜਤ ਬਾਂਸਲ ਲੱਕੀ ਅਤੇ ਸੰਜੀਵ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਵੱਲੋਂ ਅਵਤਾਰ ਸਿੰਘ ਲੀਲਾ, ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਨੀਲਮਣੀ ਸਮਾਧੀਆ, ਪ੍ਰੇਮ ਪ੍ਰੀਤਮ ਜਿੰਦਲ, ਪੰਡਿਤ ਰਤਨ ਪ੍ਰਕਾਸ਼, ਯਸਪਾਲ ਸ਼ਰਮਾ, ਰਾਕੇਸ਼ ਗੋਇਲ, ਮੁਨੀਸ਼ ਬਾਂਸਲ, ਪਰਮਿੰਦਰ ਸਿੰਘ ਸੋਨੂ ਵਧਵਾ, ਰਾਮ ਕੁਮਾਰ

ਵਿਆਸ, ਲਲਿਤ ਮਹਾਜਨ, ਰਾਜੇਸ਼ ਭੁਟਾਨੀ, ਗੁਰਦਰਸ਼ਨ ਸਿੰਘ ਬਰਾੜ, ਗੁਰਦੀਪ ਸਿੰਘ ਭੋਲਾ, ਜਗਵਿੰਦਰ ਸਿੰਘ ਭੰਡਾਰੀ, ਗਿਆਨ ਚੰਦ ਸ਼ੇਰਪੁਰ ਵਾਲੇ, ਨੀਰਜ ਜਿੰਦਲ, ਅਸ਼ੋਕ ਕੁਮਾਰ ਜੇ ਈ ਆਦਿ ਨੇ ਹਾਜ਼ਰੀ ਲਗਵਾਈ।

ਸਮਾਜਿਕ ਸਮਰਸਤਾ ਮੰਚ (ਸੰਘ) ਵੱਲੋਂ ਸਰਵਣ ਕੀਤੇ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ
  • Title : ਸਮਾਜਿਕ ਸਮਰਸਤਾ ਮੰਚ (ਸੰਘ) ਵੱਲੋਂ ਸਰਵਣ ਕੀਤੇ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ
  • Posted by :
  • Date : नवंबर 19, 2024
  • Labels :
  • Blogger Comments
  • Facebook Comments

0 comments:

एक टिप्पणी भेजें

Top