ਪੰਜਾਬ ਵਿੱਚ ਚਾਰੋ ਵਿਧਾਨਸਭਾ ਚੋਣ ਨਤੀਜੇ ਭਾਵੇਂ ਕੁਝ ਵੀ ਹੋਵਣ ਪਰ ਪੰਜਾਬ ਵਿੱਚ ਭਾਜਪਾ ਦਾ ਜਲਵਾ ਜਰੂਰ ਦਿਖੇਗਾ
ਡਾ ਰਾਕੇਸ ਪੁੰਜ
ਚੰਡੀਗੜ੍ਹ
ਬਰਨਾਲਾ
ਪੰਜਾਬ 'ਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਪੂਰਾ ਹੋਣ ਤੋਂ ਬਾਅਦ ਨਤੀਜੇ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। 20 ਨਵੰਬਰ ਨੂੰ ਪਈਆਂ ਵੋਟਾਂ ਦਾ ਨਤੀਜਾ 23 ਨਵੰਬਰ ਨੂੰ ਐਲਾਨ ਕੀਤਾ ਜਾਵੇਗਾ। ਚੋਣ ਪ੍ਰਚਾਰ ਦੌਰਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਗਿੱਦੜਬਾਹਾ ਦੀ ਚੋਣ ਚਰਚਾ ਵਿੱਚ ਰਹੀ ਹੈ। ਇਨ੍ਹਾਂ ਤਿੰਨਾਂ ਸੀਟਾਂ ਉੱਪਰ ਕਾਂਗਰਸ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂਆਂ ਦਾ ਸਿਆਸੀ ਵਕਾਰ ਦਾਅ 'ਤੇ ਲੱਗਿਆ ਹੋਇਆ ਹੈ ਜ਼ਿਮਨੀ ਚੋਣਾਂ ਦੌਰਾਨ ਸਭ ਤੋਂ ਧਿਆਨ ਦੇਣ ਯੋਗ ਪੱਖ ਇਹ ਸਾਹਮਣੇ ਆਇਆ ਕਿ ਭਾਜਪਾ ਦੀ ਸਰਗਰਮੀ ਨੇ ਸੱਤਾਧਾਰੀ ਪਾਰਟੀ 'ਆਪ' ਅਤੇ ਵਿਰੋਧੀ ਪਾਰਟੀ ਕਾਂਗਰਸ ਦੇ ਸਮੀਕਰਨ ਵਿਗਾੜਨ ਵਾਲਾ ਕੰਮ ਕੀਤਾ। ਚੋਣਾਂ ਦਾ ਐਲਾਨ ਸ਼ੁਰੂ ਹੁਣ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਭਾਜਪਾ ਨੂੰ ਕਿਸੇ ਮੁਕਾਬਲੇ ਵਿੱਚ ਹੀ ਨਹੀਂ ਮੰਨ ਰਹੀ ਸੀ ਪ੍ਰੰਤੂ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਉਮੀਦਵਾਰਾਂ ਨੂੰ ਮਿਲਿਆ ਹੁੰਗਾਰਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪ ਅਤੇ ਕਾਂਗਰਸ ਲਈ ਖਤਰੇ ਦੀ ਘੰਟੀ ਵਜਾ ਗਿਆ। ਭਾਜਪਾ ਪ੍ਰਤੀ ਪੰਜਾਬ ਦੇ ਲੋਕਾਂ ਦਾ ਬਦਲਿਆ ਹੇਜ ਹੈਰਾਨੀਜਨਕ ਹੈ ਕਿ ਜਿਹੜੇ ਵਰਗ ਨੇ ਕਿਸਾਨ ਅੰਦੋਲਨ ਦੌਰਾਨ ਇਹ ਸ਼ਰੇਆਮ ਐਲਾਨ ਕੀਤਾ ਸੀ ਕਿ ਭਾਜਪਾ ਨੂੰ ਪਿੰਡਾਂ ਵਿੱਚ ਵੜਨ ਤੱਕ ਨਹੀਂ ਦਿੱਤਾ ਜਾਵੇਗਾ,ਉਸੇ ਵਰਗ ਨੇ ਪੇਡੂ ਖੇਤਰ ਵਿੱਚ ਭਾਜਪਾ ਦੇ ਪੋਲਿੰਗ ਬੂਥ ਲਗਾਏ। ਜੇਕਰ ਬਰਨਾਲਾ ਹਲਕੇ ਦੀ ਗੱਲ ਕਰੀਏ ਤਾਂ ਬਰਨਾਲਾ ਤੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ ਨੂੰ ਕਿਸਾਨੀ ਵਰਗ ਚੋਂ ਜ਼ਿਕਰਯੋਗ ਸਮਰਥਨ ਵੀ ਮਿਲਿਆ ਅਤੇ ਕਿਸਾਨੀ ਧੰਦੇ ਨਾਲ ਜੁੜੇ ਲੋਕਾਂ ਨੇ ਭਾਜਪਾ ਦੇ ਪੋਲਿੰਗ ਬੂਥ ਲਗਾਏ ਅਤੇ ਵੋਟਾਂ ਵੀ ਭੁਗਤਾਈਆਂ। ਜ਼ਿਮਨੀ ਚੋਣ ਦੌਰਾਨ ਪੇਂਡੂ ਖੇਤਰ ਵਿੱਚੋਂ ਭਾਜਪਾ ਕੇਵਲ ਸਿੰਘ ਢਿੱਲੋ ਨੂੰ ਮਿਲੇ ਹੁੰਗਾਰੇ ਤੋਂ ਭਾਜਪਾ ਦੇ ਕੌਮੀ ਆਗੂਆਂ ਦੇ ਚਿਹਰੇ ਵੀ ਖਿੜੇ ਦੇਖੇ ਗਏ। ਬਰਨਾਲਾ ਜ਼ਿਮਨੀ ਚੋਣ ਦੌਰਾਨ ਸਿਰਫ਼ ਕਿਸਾਨ ਵਰਗ ਹੀ ਨਹੀਂ ਸਗੋਂ ਭਾਜਪਾ ਲਈ ਇੱਕ ਹੋਰ ਸੁਖਦ ਪੱਖ ਰਿਹਾ ਕਿ ਐਸ ਸੀ ਅਤੇ ਹੋਰ ਪਿਛੜੇ ਵਰਗ ਨਾਲ ਸਬੰਧਿਤ ਵੋਟਰਾਂ ਦੇ ਘਰਾਂ 'ਚ ਵੀ ਭਾਜਪਾ ਦਾ ਜਲਵਾ ਵੇਖਿਆ ਗਿਆ। ਹੋਸ਼ਿਆਰਪੁਰ ਵਿਚ ਸੋਹਣ ਸਿੰਘ ਠੰਡਲ ਨੂੰ ਵੀ ਵੋਟਰਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਬਠਿੰਡਾ ਵਿੱਚ ਮਨਪ੍ਰੀਤ ਬਾਦਲ ਵੀ ਚੰਗੀ ਟੱਕਰ ਦੇ ਰਹੇ ਹਨ ।ਬਹਰਰਾਲ ! ਜ਼ਿਮਨੀ ਚੋਣ ਦਾ ਨਤੀਜਾ 23 ਨਵੰਬਰ ਨੂੰ ਸਾਹਮਣੇ ਆਵੇਗਾ ਪਰੰਤੂ ਇੱਕ ਗੱਲ ਸਪੱਸ਼ਟ ਤੌਰ 'ਤੇ ਸਾਹਮਣੇ ਆ ਗਈ ਹੈ।ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਇਕ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਬਰ ਤਿਆਰ ਹੈ ।
0 comments:
एक टिप्पणी भेजें