ਗੁਰਦੀਪ ਬਾਠ ਤੇ ਭਾਰੀ ਗਿਣਤੀ ਵਿੱਚ ਸਮਰਥਕਾਂ ਨੇ ਧਨੌਲਾ ਵਿੱਚ ਘਰ ਘਰ ਜਾ ਕੀਤੀ ਵੋਟਾਂ ਪਾਉਣ ਦੀ ਅਪੀਲ
ਹੱਕ ਸੱਚ ਦੀ ਲੜਾਈ ਵਿੱਚ ਹਲਕਾ ਬਰਨਾਲਾ ਦੇ ਸਾਰੇ ਭੈਣ, ਭਰਾ, ਰਿਸ਼ਤੇਦਾਰ ,ਦੋਸਤ, ਮਿੱਤਰ ਮੇਰਾ ਸਾਥ ਦਿਓ -ਬਾਠ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 13 ਨਵੰਬਰ :- ਆਮ ਆਦਮੀ ਦੇ ਸੱਤ ਸਾਲ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਕਰਨ ਮਗਰੋਂ ਪਾਰਟੀ ਵੱਲੋਂ ਬਣਦਾ ਹੱਕ ਨਾ ਮਿਲਣ ਤੇ ਨਰਾਜ਼ ਹੋਏ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਤੇ ਉਨਾਂ ਦੇ ਭਾਰੀ ਗਿਣਤੀ ਵਿੱਚ ਸਮਰਥਕਾਂ ਨੇ ਅੱਜ ਧਨੌਲਾ ਸ਼ਹਿਰ ਵਿੱਚ ਡੋਰ ਟੂ ਡੋਰ ਪ੍ਰਚਾਰ ਕਰਕੇ ਵੋਟਾਂ ਮੰਗੀਆਂ। ਇਹਨਾਂ ਦੇ ਨਾਲ ਆਈਆਂ ਮਹਿਲਾਵਾਂ ਨੇ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ 1000 ਰੁਪਏ ਜੋ ਖਾਤਿਆਂ ਵਿੱਚ ਆਉਣੇ ਸੀ ਉਹ ਹਾਲੇ ਤੱਕ ਨਹੀਂ ਆਏ। ਗੁਰਦੀਪ ਸਿੰਘ ਬਾਠ ਨੇ ਵੋਟਰਾਂ ਨੂੰ ਹੱਥ ਬੰਨ ਕੇ ਅਪੀਲ ਕਰਦਿਆਂ ਕਿਹਾ ਕਿ ਇਹ ਲੜਾਈ ਮੇਰੀ ਇਕੱਲੇ ਦੀ ਨਹੀਂ ਸਗੋਂ ਪੂਰੇ ਤੁਹਾਡੇ ਸਾਰਿਆਂ ਦੇ ਹੱਕ ਸੱਚ ਦੀ ਲੜਾਈ ਹੈ ਤੁਸੀਂ ਇਸ ਹੱਕ ਸੱਚ ਦੀ ਲੜਾਈ ਵਿੱਚ ਮੇਰਾ ਦੱਬ ਕੇ ਸਾਥ ਦਿਓ। ਇਸ ਮੌਕੇ ਤੇ ਉਨਾਂ ਦੇ ਨਾਲ ਹਰਵਿੰਦਰ ਹਿੰਦੀ ਤੇ ਹੋਰ ਪਤਵੰਤੇ ਵਿਅਕਤੀਆਂ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਜੀ ਤੁਹਾਡੀ ਬੋਟ ਦਾ ਅਸਲੀ ਹੱਕਦਾਰ ਹੈ ਕਿਉਂਕਿ ਇਸ ਨਾਲ ਪਾਰਟੀ ਨੇ ਧੱਕਾ ਕੀਤਾ ਹੈ ਕੱਲ ਨੂੰ ਉਹ ਦੂਜੇ ਵਰਕਰਾਂ ਨਾਲ ਵੀ ਧੱਕਾ ਕਰਨਗੇ। ਸੋ ਸਾਰੇ ਵੋਟਰਾਂ ਨੂੰ ਹੱਥ ਬੰਨ ਕੇ ਅਪੀਲ ਕਰਦੇ ਆ ਉਹਨਾਂ ਕਿਹਾ ਕਿ ਬੇਸ਼ੱਕ ਸਾਡੇ ਕੋਲ ਸਮਾਂ ਘੱਟ ਹੋਣ ਕਰਕੇ ਇਕੱਲੇ ਕੱਲੇ ਵਿਅਕਤੀ ਕੋਲ ਨਾ ਪਹੁੰਚਿਆ ਜਾਵੇ ਪਰ ਤੁਸੀਂ ਇਸ ਲੜਾਈ ਵਿੱਚ ਗੁਰਦੀਪ ਸਿੰਘ ਬਾਠ ਦਾ ਟਰੱਕ ਦੇ ਚੋਣ ਨਿਸ਼ਾਨ ਵਾਲਾ ਬਟਨ ਦੱਬ ਕੇ ਸਾਥ ਦਿਓ। ਇਸ ਮੌਕੇ ਤੇ ਸਮੂਹ ਸ਼ਹਿਰ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਆਪਣੀਆ ਵੋਟਾਂ ਤੇ ਹੋਰ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰੀਆਂ ਦੀਆਂ ਵੋਟਾਂ ਵੀ ਗੁਰਦੀਪ ਸਿੰਘ ਬਾਠ ਨੂੰ ਪਾਉਣ ਲਈ ਕਹਾਂਗੇ।
0 comments:
एक टिप्पणी भेजें