ਟੋਲ ਪਲਾਜਾ ਵਰਕਰਜ ਯੂਨੀਅਨ ( ਰਜਿ :) ਪੰਜਾਬ ਨੇ ਤਨਖਾਹਾਂ ਤੇ ਬਣਦਾ ਭੱਤੇ ਨਾ ਦੇਣ ਤੇ ਬਡਬਰ ਟੋਲ ਪਲਾਜਾ ਤੇ ਕੰਪਨੀਆਂ ਤੇ ਸਰਕਾਰਾਂ ਖਿਲਾਫ ਕੀਤੀ ਜੰਮ ਕੇ ਨਾਅਰੇਬਾਜੀ
ਇਹਨਾਂ ਸਾਰੇ ਪੰਜਾਬ ਦੇ ਮੁਲਾਜਮਾਂ ਨੂੰ GB ਪੂਰੇ ਹੱਕ ਦਵਾ ਕੇ ਰਹਾਂਗੇ- ਕਿਸਾਨ ਆਗੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 9 ਨਵੰਬਰ : ਟੋਲ ਪਲਾਜਾ ਵਰਕਰਜ ਯੂਨੀਅਨ ਪੰਜਾਬ ਨੇ ਤਨਖਾਹ ਤੇ ਬਣਦਾ ਭੱਤੇ ਨਾ ਦੇਣ ਤੇ ਬਡਬਰ ਟੋਲ ਪਲਾਜਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਮਰਥਨ ਨਾਲ ਕੰਪਨੀਆਂ ਤੇ ਸਰਕਾਰਾਂ ਖਿਲਾਫ ਕੀਤੀ ਜੰਮ ਕੇ ਨਾਅਰੇਬਾਜੀ ਕੀਤੀ। ਹਜਾਰਾਂ ਦੀ ਤਾਦਾਦ ’ਚ ਪੁੱਜੇ ਪੰਜਾਬ ਤੇ 45 ਟੋਲ ਪਲਾਜਿਆਂ ਦੇ ਸੂਬਾ ਪ੍ਰਧਾਨ ਦਰਸਨ ਸਿੰਘ ਲਾਡੀ ਢੈਂਠਲ,ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਪੈਂਦ,ਸੂਬਾ ਜਰਨਲ ਸਕੱਤਰ ਰਾਜਵੰਤ ਸਿੰਘ ਤਰਨਤਾਰਨ, ਗੁਰਬਾਜ ਸਿੰਘ, ਭੁਪਿੰਦਰ ਕੌਰ ਜੀਦਾ,ਭਗਵੰਤ ਸਿੰਘ ਲਾਡੋਵਾਲ ਨੇ ਕਿਹਾ ਕੰਪਨੀਆਂ ਜਾਣ ਬੁੱਝ ਕੇ ਕਰਮਚਾਰੀਆਂ ਨੂੰ ਪ੍ਰੇਸਾਨ ਕਰ ਰਹੀਆਂ ਹਨ ਤੇ ਦੂਸਰੇ ਸੂਬਿਆਂ ਚੌਂ ਲਿਆ ਕੇ ਮੁਲਾਜਮ ਰੱਖ ਰਹੀਆਂ ਹਨ, ਸਾਡੀਆਂ ਤਨਖਾਂਹਾਂ ਰੋਕ ਰੱਖੀਆਂ ਹਨ, ਸਾਨੂੰ ਪਰਿਵਾਰ ਪਾਲਣੇ ਔਖੇ ਹੋ ਰਹੇ ਹਨ ਜਦੋਂ ਕਿ ਟੋਲ ਪਲਾਜੇ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਤੇ ਲੱਗੇ ਹੋਏ ਹਨ ਇਹਨਾਂ ਆਪਣੀਆਂ ਮੰਗਾਂ ਮੰਨਣ ਦੀ ਅਪੀਲ ਕਰਦਿਆਂ ਕਿਹਾ ਕਿ ਟੋਲ ਪਲਾਜਾ ਵਰਕਰਜ ਯੂਨੀਅਨ ਦੇ ਟੋਲ ਕਰਮਚਾਰੀਆ ਦੀਆ ਤਨਖਾਹ ਰੈਗੂਲਰ ਦਿੱਤੀਆ ਜਾਣ, ਟੋਲ ਕਰਮਚਾਰੀਆ ਦਾ ਬਣਦਾ ਦੀਵਾਲੀ ਬੋਨਸ ਦਿੱਤਾ ਜਾਵੇ, ਟੋਲ ਤੇ ਨੈਸਨਲ ਹਾਈਵੇਅ ਅਥਾਰਟੀ ਦੇ ਅਧੀਨ ਮੈਨਪਾਵਰ ਪੂਰੀ ਕੀਤੀ ਜਾਵੇ ,ਨੈਸਨਲ ਹਾਈਵੇਅ ਅਥਾਰਟੀ ਸੈਂਟਰ ਦਾ ਪ੍ਰੋਜੈਕਟ ਹੈ ਤਾਂ ਟੋਲ ਕਰਮਚਾਰੀਆ ਨੂੰ ਪੱਕੇ ਨਿਯੁਕਤੀ ਪੱਤਰ ਦਿੱਤੇ ਜਾਣ, ਸਿਫਟ ਇੰਚਾਰਜ ਦੀ ਤਨਖਾਹ ਘਟੋ ਘੱਟ 90 ਹਾਜਰ ਤੇ ਸੁਪਰਵਾਈਜਰ ਦੀ ਤਨਖਾਹ 85 ਹਜਾਰ ਅਤੇ ਟੋਲ ਕਲੈਕਟਰ ਅਤੇ ਹੋਰ ਕਰਮਚਾਰੀ ਯੌ ਸਕਿੱਲ ਵਿੱਚ ਆਉਦੇ ਸਮੂਹ ਮੁਲਾਜਮਾਂ ਦੀ 80 ਹਾਜਰ ਤਨਖਾਹ,ਸਫਾਈ ਸੇਵਕ ਦੀ 50 ਹਾਜਰ ਤਨਖਾਹ, ਸਾਰੇ ਮੁਲਾਜਮਾਂ ਨੂੰ ਮਾਣ ਭੱਤੇ ਸੈਂਟਰਲ ਮਿਨੀਮਮ ਵੇਜਿਜ ਦੇ ਅਧੀਨ ਦਿੱਤੇ ਜਾਣ, ਨੈਸਨਲ ਫੈਸਟੀਵਲ ਤੇ ਗਜਟਿਡ ਦੇ ਅਧੀਨ ਛੁੱਟੀਆ ਦਿੱਤੀਆ ਜਾਣ । ਸੂਬਾ ਕਮੇਟੀ ਸੂਬਾ ਪ੍ਰਧਾਨ ਦਰਸਨ ਸਿੰਘ ਲਾਡੀ , ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਰਾਜਵੰਤ ਸਿੰਘ, ਮੀਤ ਪ੍ਰਧਾਨ ਹਰਪ੍ਰੀਤ ਕੌਰ, ਸਲਾਹਕਾਰ ਜੈਸਮੀਨ ਕੌਰ,ਮੀਤ ਖਜਾਨਚੀ ਅਮਨਦੀਪ ਸਿੰਘ ਸਹਾਇਕ ਖਜਾਨਚੀ ਰਾਜਿੰਦਰ ਸਿੰਘ, ਪ੍ਰੈਸ ਸਕੱਤਰ ਅੰਮਿ੍ਰਤ ਸਿੰਘ, ਮੀਤ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਸਕੱਤਰ ਬਚਿੱਤਰ ਸਿੰਘ ਮੀਤ ਸਕੱਤਰ ਭੁਪਿੰਦਰ ਕੌਰ, ਪ੍ਰਚਾਰ ਸਕੱਤਰ ਰਾਜਦੀਪ ਸਿੰਘ ਲਹਿਰਾ,ਮੀਤ ਸਲਾਹਕਾਰ ਸੁਖਵਿੰਦਰ ਸਿੰਘ ਲਾਡੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ, ਮਾਸਟਰ ਨਰਿੱਪਜੀਤ ਸਿੰਘ ਨਿੱਪੀ, ਜਵਾਲਾ ਸਿੰਘ ਬਡਬਰ, ਦਰਸਨ ਸਿੰਘ ਹਰੀਗੜ., ਬੂਟਾ ਸਿੰਘ ਲੌਗੋਵਾਲ ਨੇ ਕੰਪਨੀਆਂ ਤੇ ਠੇਕੇਦਾਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਸਮੂਹ ਟੋਲ ਕਰਮਚਾਰੀਆਂ ਪੰਜਾਬ ਦੇ ਮੁਲਾਜਮਾਂ ਦੀਆਂ ਰੋਕੀਆਂ ਤਨਖਾਹਾਂ ਤੇ ਬਣਦੇ ਭੱਤੇ ਤੁਰੰਤ ਜਾਰੀ ਕੀਤਾ ਜਾਣ। ਇਹਨਾਂ ਦੇ ਬਣਦੇ ਭੱਤੇ ਤੇ ਰੈਗੂਲਰ ਕੀਤਾ ਜਾਵੇ। ਨਹੀ ਤਾਂ ਫਿਰ ਉਹਨਾਂ ਚਿਰ ਪੰਜਾਬ ਦੇ ਸਾਰੇ ਟੋਲ ਪਲਾਜੇ ਪਰਚੀ ਮੁਤਕ ਰਹਿਣਗੇ ਭਾਵੇ ਕਿਸਾਨੀ ਸੰਘਰਸ ਖਤਮ ਹੋ ਜਾਵੇ ਪੰ੍ਰਤੂ ਇਹਲਾਂ ਪੰਜਾਬ ਦੇ ਅੋਲ ਪਲਾਜਾ ਕਰਮਚਾਰੀਆਂ ਨੂੰ ਉਹਨਾਂ ਦੇ ਹੱਕ ਦਵਾ ਕੇ ਰਹਾਂਗੇ। ਪੰਜਾਬ ਦੇ ਸਮੂਹ ਟੋਲਾ ਦੇ ਜਗਦੀਪ ਸਿੰਘ ਜੀਦਾ ਟੋਲ ਪ੍ਰਧਾਨ,ਮਨਦੀਪ ਸਿੰਘ ਕੋਟਕੋਰਡ ਟੋਲ ਪ੍ਰਧਾਨ, ਗੁਰਪ੍ਰੀਤ ਸਿੰਘ ਬਡਬਰ ਟੋਲ ਪ੍ਰਧਾਨ,ਦਵਿੰਦਰ ਸਿੰਘ ਕਾਲਾਝਾੜ ਟੋਲ ਪ੍ਰਧਾਨ, ਗੁਰਪ੍ਰੀਤ ਸਿੰਘ ਗੱਗੀ ਧਰੇੜੀ ਜੱਟਾਂ ਟੋਲ ਪ੍ਰਧਾਨ,ਸੰਦੀਪ ਸਿੰਘ ਅਜੀਪੁਰ ਟੋਲ ਪ੍ਰਧਾਨ,ਬਚਿੱਤਰ ਸਿੰਘ ਲਾਡੋਵਾਲ ਟੋਲ ਪ੍ਰਧਾਨ, ਗੁਰਸੇਵਕ ਸਿੰਘ ਬੱਲੂਆਣਾ ਟੋਲ ਪ੍ਰਧਾਨ ,ਮਹਿੰਦਰ ਸਿੰਘ ਖੂਈਆਂ ਸਰਵਰ ਟੋਲ ਪ੍ਰਧਾਨ,ਅਮਨ ਸਿੰਘ ਦਾਰਾਪੁਰ ਟੋਲ ਪ੍ਰਧਾਨ,ਗੁਰਿੰਦਰ ਸਿੰਘ ਗੈਵੀ ਮੱਲੀਆਂ ਟੋਲ ਪ੍ਰਧਾਨ, ਬਲਜਿੰਦਰ ਸਿੰਘ ਜੋਨੀ ਪੈਂਦ ਟੋਲ ਪ੍ਰਧਾਨ,ਸੁਖਰਾਜ ਸਿੰਘ ਮੰਨਣ ਟੋਲ ਪ੍ਰਧਾਨ ,ਮਨਜੀਤ ਸਿੰਘ ਓਸਮਾ ਟੋਲ ਪ੍ਰਧਾਨ,ਨਿਸਾਨ ਸਿੰਘ ਕੱਥੂਨੰਗਲ ਟੋਲ ਪ੍ਰਧਾਨ,ਬੰਟੀ ਚਾਹਰ ਟੋਲ ਪ੍ਰਧਾਨ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਟੋਲ ਪਲਾਜਾ ਮੁਲਾਜਮ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਵਿੰਦਰ ਸਿੰਘ ਛੰਨਾਂ, ਜਰਨੈਲ ਸਿੰਘ, ਜਵਾਲਾ ਸਿੰਘ ਬਡਬਰ, ਕੁਲਵੰਤ ਕੌਰ, ਅਮਰਜੀਤ ਕੌਰ, ਜਸਵੰਤ ਕੌਰ ਮੌਜੂਦ ਸਨ।
0 comments:
एक टिप्पणी भेजें