Contact for Advertising

Contact for Advertising

Latest News

मंगलवार, 5 नवंबर 2024

ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ

 ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ


ਸੰਜੀਵ ਗਰਗ ਕਾਲੀ 

ਧਨੌਲਾ ਮੰਡੀ , 5 ਨਵੰਬਰ :- ਮਾਨਯੋਗ ਅਦਾਲਤ ਸ੍ਰੀਮਤੀ ਸੁਖਮੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਹਰਗੋਬਿੰਦਪੁਰ, ਜ਼ਿਲ੍ਹਾ ਗੁਰਦਾਸਪੁਰ ਨੂੰ ਤੇਜ ਰਫਤਾਰੀ ਅਤੇ ਲਾਪਰਵਾਹੀ ਦੇ ਨਾਲ ਸਕਾਰਪੀਓ ਗੱਡੀ ਚਲਾਉਂਦੇ ਹੋਏ ਐਕਸੀਡੈਂਟ ਕਰਨ ਅਤੇ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਰਨਾਲਾ ਦੀ ਮੌਤ ਹੋਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਰਨਾਲਾ ਨੇ ਪੁਲਿਸ ਥਾਣਾ ਸਿਟੀ ਬਰਨਾਲਾ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 10-05-2019 ਨੂੰ ਵਕਤ ਕਰੀਬ 1:15 ਵਜੇ ਉਹ ਆਪਣੇ ਲੜਕੇ ਗੁਰਦੀਪ ਸਿੰਘ ਨਾਲ ਆਪਣੀ ਟਾਇਰਾਂ ਦੀ ਦੁਕਾਨ ਪਰ ਹਾਜ਼ਰ ਸੀ ਤਾਂ ਉਸਦਾ ਲੜਕਾ ਗੁਰਦੀਪ ਸਿੰਘ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਉਸਦੀ ਰੋਟੀ ਲੈਣ ਲਈ ਘਰ ਜਾ ਰਿਹਾ ਸੀ ਤਾਂ ਜਦੋਂ ਗੁਰਦੀਪ ਸਿੰਘ ਦਰਵਾਜ਼ੇ ਵਾਲੀ ਗਲੀ ਪਾਸ ਪੁੱਜਾ ਤਾਂ ਇੱਕ ਸਵਿਫਟ ਕਾਰ ਵਿੱਚ ਬੈਠੀ ਅੋਰਤ ਜਿਸਦਾ ਨਾਮ ਸੁਖਦੀਪ ਕੌਰ ਸੀ, ਨੇ ਆਪਣੀ ਸਵਿਫਟ ਗੱਡੀ ਨੰਬਰੀ ਪੀ.ਬੀ.-01-1676 ਦੀ ਪਿਛਲੀ ਟਾਕੀ ਅਚਾਨਕ ਖੋਲ ਦਿੱਤੀ ਜਿਸ ਵਿੱਚ ਗੁਰਦੀਪ ਸਿੰਘ ਦਾ ਮੋਟਰਸਾਇਕਲ ਟਕਰਾ ਗਿਆ ਅਤੇ ਉਹ ਆਪਣੇ ਮੋਟਰਸਾਇਕਲ ਸਮੇਤ ਸੜਕ ਪਰ ਡਿੱਗ ਗਿਆ ਜਿਸ ਉਪਰ ਦੀ ਕਾਲੇ ਰੰਗ ਦੀ ਸਕਾਰਪੀਓ ਨੰਬਰੀ ਪੀ.ਬੀ.-11-ਟੀ-1790 ਨਿਕਲ ਗਈ ਜਿਸਨੂੰ ਦੋਸ਼ੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ ਜਿਸਨੂੰ ਪੁਲਿਸ ਦੁਆਰਾ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਪੁਲਿਸ ਵੱਲੋਂ ਇੱਕ ਐਫ. ਆਈ. ਆਰ. ਨੰਬਰ170 ਮਿਤੀ 10-05-2019, ਜੈਰ ਧਾਰਾ 304-ਏ/427 ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਗੁਰਪ੍ਰੀਤ ਸਿੰਘ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਸ੍ਰੀ ਚੰਦਰ ਬਾਂਸਲ (ਧਨੌਲਾ), ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਗੁਰਪ੍ਰੀਤ ਸਿੰਘ ਦੀ ਪੁਲਿਸ ਨੇ ਦੌਰਾਨੇ ਪੁੱਛਗਿੱਛ ਸ਼ਨਾਖਤੀ ਪਰੇਡ ਨਹੀਂ ਕਰਵਾਈ ਅਤੇ ਨਾ ਹੀ ਸਬੰਧਤ ਸਕਾਰਪੀਓ ਦੀ ਮੁਦਈ ਧਿਰ ਪਾਸੋਂ ਸ਼ਨਾਖਤ ਕਰਵਾਈ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
  • Title : ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
  • Posted by :
  • Date : नवंबर 05, 2024
  • Labels :
  • Blogger Comments
  • Facebook Comments

0 comments:

एक टिप्पणी भेजें

Top