ਮੰਡੀ ਧਨੌਲਾ ਦੇ ਵਾਰਡ ਨੰਬਰ 11 ਦੀ ਚੋਣ ਦੌਰਾਨ ਸਵਰਗੀ ਬਲਭੱਦਰ ਗੋਲਾ ਦੀ ਪਤਨੀ ਜਸਪ੍ਰੀਤ ਕੌਰ ਸਰਬ ਸੰਮਤੀ ਨਾਲ ਜੇਤੂ ਕਰਾਰ
ਸੰਜੀਵ ਗਰਗ ਕਾਲੀ ,
ਧਨੌਲਾ ਮੰਡੀ 22 ਦਸੰਬਰ
ਨਗਰ ਕੌਂਸਲ ਦੀਆਂ ਖਾਲੀ ਪਈਆਂ ਸੀਟਾਂ ਤੇ ਪੂਰੇ ਪੰਜਾਬ ਸੂਬੇ ਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪਰ ਹਰੇਕ ਵਾਰਡ ਚ ਕਈ ਕਈ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜਿੱਥੇ ਕਿ ਅੱਜ ਦਿਲ ਦੀਆਂ ਧੜਕਣਾਂ ਨੂੰ ਡੱਬਿਆਂ ਵਿੱਚ ਬੰਦ ਕਰਕੇ ਰੱਖਿਆ ਜਾਵੇਗਾ। ਪਰ ਮੰਡੀ ਧਨੌਲਾ ਦੇ ਵਿੱਚ ਵੀ ਵਾਰਡ ਨੰਬਰ 11 ਦੇ ਕੌਂਸਲਰ ਦੀ ਅਚਾਨਕ ਮੌਤ ਹੋਣ ਕਾਰਨ ਸੀਟ ਖਾਲੀ ਹੋ ਗਈ ਸੀ ਜਿਸ ਵਿੱਚ ਵਾਰਡ ਨੰਬਰ 11 ਦੇ ਸਮੂਹ ਵੋਟਰਾਂ ਵੱਲੋਂ ਕੌਂਸਲਰ ਦੀ ਧਰਮ ਪਤਨੀ ਨੂੰ ਹੀ ਸਰਬਸੰਮਤੀ ਨਾਲ ਜਿੰਮੇਵਾਰੀ ਸੌਂਪ ਦਿੱਤੀ ਗਈ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ 11 ਦੇ ਕੌਂਸਲ ਵੀਰਭੱਦਰ ਸਿੰਘ ਪੁੱਤਰ ਹਾਕਮ ਸਿੰਘ ਦੀ 8,8,2023
ਅਚਾਨਕ ਮੌਤ ਹੋ ਗਈ ਸੀ। ਜਿਸ ਕਰਕੇ ਵਾਰਡ ਨੰਬਰ 11 ਦੀ ਸਮੂਹ ਵੋਟਰਾਂ ਵੱਲੋਂ ਸਵ ਵੀਰਭੱਦਰ ਸਿੰਘ ਦੇ ਕੀਤੇ ਕੰਮਾਂ ਦੀ ਸਲਾਂਘਾ ਕਰਦਿਆਂ ਕਿਸੇ ਹੋਰ ਨੇ ਇਸ ਵਾਰਡ ਵਿੱਚੋਂ ਆਪਣੇ ਉਮੀਦਵਾਰ ਸਵ ਬਲਭੱਦਰ ਦੀ ਪਤਨੀ ਜਸਪ੍ਰੀਤ ਕੌਰ ਨੂੰ ਹੀ ਵਾਰਡ ਨੰਬਰ 11 ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਜਸਪ੍ਰੀਤ ਕੌਰ ਨੇ ਗੱਲਬਾਤ ਕਰਦੇ ਕਿਹਾ ਕਿ ਜੋ ਵੀ ਸਮਾਂ ਰਹਿੰਦਾ ਹੈ ਮੈਂ ਆਪਣੇ ਤਨ ਦੇਹੀ ਨਾਲ ਸਮੁੱਚੇ ਵਾਰਡ ਦੇ ਅਧੂਰੇ ਪਏ ਕੰਮਕਾਰਾਂ ਨੂੰ ਕਰਵਾਂਗੀ ਅਤੇ ਉਹਨਾਂ ਕਿਹਾ ਕਿ ਪਹਿਲਾਂ ਮੇਰੇ ਪਤੀ ਸਵ ਬਲਭੱਦਰ ਸਿੰਘ ਨੇ ਬਿਨਾਂ ਕਿਸੇ ਵਿਤਕਰੇ ਅਤੇ ਭੇਦਭਾਵ ਤੋਂ ਇਸ ਵਾਰਡ ਵਿੱਚ ਕੰਮ ਕਰਵਾਏ ਗਏ ਸੀ ਉਸ ਤਰ੍ਹਾਂ ਅਸੀਂ ਵੀ ਵਾਰਡ ਦੇ ਕੰਮ ਕਰਵਾਉਣ ਵਿੱਚ ਦਿਨ ਰਾਤ ਲੋਕਾਂ ਦੀ ਸੇਵਾ ਕਰਾਂਗੇ।
0 comments:
एक टिप्पणी भेजें