Contact for Advertising

Contact for Advertising

Latest News

सोमवार, 23 दिसंबर 2024

ਵਾਰਡ ਨੰਬਰ 11 ਧਨੌਲਾ ਦੀ ਸਰਬ ਸੰਮਤੀ ਨਾਲ ਬਣਾਈ ਕੌਂਸਲਰ ਜਸਪ੍ਰੀਤ ਕੌਰ ਨੂੰ ਦਿੱਤਾ ਜਿੱਤ ਦਾ ਸਰਟੀਫਿਕੇਟ

 ਵਾਰਡ ਨੰਬਰ 11 ਧਨੌਲਾ ਦੀ ਸਰਬ ਸੰਮਤੀ ਨਾਲ ਬਣਾਈ  ਕੌਂਸਲਰ  ਜਸਪ੍ਰੀਤ ਕੌਰ ਨੂੰ ਦਿੱਤਾ ਜਿੱਤ ਦਾ ਸਰਟੀਫਿਕੇਟ 


ਸੰਜੀਵ ਗਰਗ ਕਾਲੀ

ਧਨੌਲਾ ਮੰਡੀ, 23 ਦਸੰਬਰ :- ਨਗਰ ਪੰਚਾਇਤ ਅਤੇ ਨਗਰ ਨਿਗਮ ਦੀਆਂ ਹੋਇਆ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦੇ ਝੰਡੇ ਗੱਡੇ ਉਥੇ ਬਰਨਾਲਾ ਦੇ ਪਿੰਡ ਧਨੌਲਾ ਵਿਖੇ ਵਾਰਡ ਨੰਬਰ ਗਿਆਰਾਂ ਦੀ ਹੋਈ ਜਿੰਮਨੀ ਚੋਣ ਵਿੱਚ ਵਿੱਚ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਬਿਨਾ ਮੁਕਾਬਲਾ ਜੇਤੂ ਰਹੀ, ਜਿਸ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਅਤੇ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਦੇ  ਪੁੱਤਰ ਹਰਦੀਪ ਸਿੰਘ ਸੋਢੀ ਦੀ ਹਾਜ਼ਰੀ ਵਿੱਚ ਜੇਤੂ ਸਰਟੀਫਿਕੇਟ ਦਿੱਤਾ ਗਿਆ, ਜਿਕਰਯੋਗ ਹੈ ਕਿ ਬੀਤੇ ਸਾਲ ਵਾਰਡ ਨੰਬਰ ਗਿਆਰਾਂ ਦੇ ਕੌਂਸਲਰ ਬਲਭੱਦਰ ਸਿੰਘ ਗੋਲਾ ਦੀ ਬੇਵਕਤੀ ਮੌਤ ਹੋ ਗਈ ਸੀ, ਜਿਸਤੋਂ ਬਾਅਦ ਵਾਰਡ ਦੀ ਜਿਮਨੀ ਚੋਣ ਕਰਵਾਈ ਗਈ, ਜਿੱਥੇ ਵਾਰਡ ਦੇ ਸਮੂਹ ਵੋਟਰਾਂ ਵਲੋਂ ਕੌਂਸਲਰ ਬਲਭੱਦਰ ਸਿੰਘ ਗੋਲਾ ਦੇ ਕੀਤੇ ਹੋਏ ਵਾਰਡ ਵਿੱਚ ਵਿਕਾਸ ਨੂੰ ਦੇਖਦੇ ਹੋਏ ਰਹਿੰਦੇ ਕਾਰਜਕਾਲ ਦੀ ਸੇਵਾ ਉਸ ਦੀ ਪਤਨੀ  ਜਸਪ੍ਰੀਤ ਕੌਰ ਨੂੰ ਸੌਪੀ ਗਈ, ਜਿਸ ਕਾਰਨ ਜਸਪ੍ਰੀਤ ਕੌਰ ਬਿਨਾ ਮੁਕਾਬਲਾ ਜੇਤੂ ਰਹੀ, ਜਿਸ ਨੂੰ ਅੱਜ ਚੋਣ ਅਧਿਕਾਰੀਆਂ ਵਲੋਂ ਜੇਤੂ ਸਰਟੀਫਿਕੇਟ ਦਿੱਤਾ ਗਿਆ, ਇਸ ਮੌਕੇ ਓਹਨਾ ਨਾਲ ਓਹਨਾ ਦੀ ਬੇਟੀ ਰੀਆ, ਜਗਵੇਦ ਸਿੰਘ ਆਦਿ ਮੌਜੂਦ ਸਨ। ਜਸਪ੍ਰੀਤ ਕੌਰ ਨੂੰ ਧਨੌਲਾ ਦੇ ਪ੍ਰੈਸ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ ਖਜਾਨਚੀ ਸੰਜੀਵ ਗਰਗ ਕਾਲੀ, ਚੇਅਰਮੈਨ ਕਰਮਜੀਤ ਸਾਗਰ , ਜਰਨਲ ਸਕੱਤਰ ਡਾਕਟਰ ਸਨੀ ਸਦਿਓੜਾ, ਹੈਰੀ ਧਨੋਲਾ ਲਾਲੀ ਧਨੋਲਾ , ਰਾਕੇਸ਼ ਗਰਗ ਮਾੜੀ ਵੱਲੋਂ ਵਧਾਈਆਂ ਦਿੱਤੀਆਂ ਗਈਆਂ।

ਵਾਰਡ ਨੰਬਰ 11 ਧਨੌਲਾ ਦੀ ਸਰਬ ਸੰਮਤੀ ਨਾਲ ਬਣਾਈ  ਕੌਂਸਲਰ  ਜਸਪ੍ਰੀਤ ਕੌਰ ਨੂੰ ਦਿੱਤਾ ਜਿੱਤ ਦਾ ਸਰਟੀਫਿਕੇਟ
  • Title : ਵਾਰਡ ਨੰਬਰ 11 ਧਨੌਲਾ ਦੀ ਸਰਬ ਸੰਮਤੀ ਨਾਲ ਬਣਾਈ ਕੌਂਸਲਰ ਜਸਪ੍ਰੀਤ ਕੌਰ ਨੂੰ ਦਿੱਤਾ ਜਿੱਤ ਦਾ ਸਰਟੀਫਿਕੇਟ
  • Posted by :
  • Date : दिसंबर 23, 2024
  • Labels :
  • Blogger Comments
  • Facebook Comments

0 comments:

एक टिप्पणी भेजें

Top