ਸਰਵ ਸਾਂਝਾ ਦਰਬਾਰ ਪੀਰ ਮੰਦਿਰ ਟਰੱਸਟ ਧਨੌਲਾ ਵੱਲੋਂ ਸਾਲਾਨਾ ਸਮਾਗਮ 12 ਦਸੰਬਰ ਤੋ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / 25ਵਾਂ ਸਲਾਨਾ ਭੰਡਾਰਾ ਤੇ ਆਸਵਮੇਗ ਯੱਗ ਸਰਵ ਸਾਂਝਾ ਦਰਬਾਰ ਪੀਰ ਮੰਦਿਰ ਟਰੱਸਟ ਧਨੋਲਾ ਵੱਲੋ ਦੋ ਰੋਜਾ ਸਲਾਨਾ ਸਮਾਗਮ 12 ਤੇ 13 ਦਸੰਬਰ ਦਿਨ ਵੀਰਵਾਰ, ਸੁੱਕਰਵਾਰ ਨੂੰ ਸਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਪੀਰ ਮੰਦਿਰ ਟਰੱਸਟ ਦੇ ਸੇਵਾਦਾਰ ਕਰਨਵੀਰ ਗੋਲੂ ਤੇ ਵਿਕਰਮਜੀਤ ਵਿੱਕੀ ਨੇ ਸਹਿਰ ਵਾਸੀਆਂ ਨੂੰ ਸੱਦਾ ਪੱਤਰ ਦੇਣ ਮੌਕੇ ਦੱਸਿਆ ਕਿ ਮੁੱਖ ਸੇਵਾਦਾਰ ਗੱਦੀ ਨਸੀਨ ਬਾਬਾ ਹਰਵਿੰਦਰ ਸੇਖ ਜੀ ਦੀ ਯੋਗ ਅਗਵਾਈ ’ਚ ਇਸ ਭੰਡਾਰੇ ਦਾ ਆਯੋਜਿਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 12 ਦਸੰਬਰ ਦਿਨ ਵੀਰਵਾਰ ਨੂੰ 11 ਵਜੇ ਚਾਦਰ ਦੀ ਰਸਮ ਤੇ 11 ਵਜੇ ਤੋਂ 5 ਵਜੇ ਤੱਕ ਚਾਹ, ਪਕੌੜਿਆਂ, ਲੱਡੂ, ਆਲੂ ਵਿੱਕੀ ਆਦਿ ਦਾ ਭੰਡਾਰਾ ਵਰਤਾਇਆ ਜਾਵੇਗਾ। 12 ਵਜੇ ਤੋਂ 6 ਵਜੇ ਤੱਕ ਕਬਾਂਲਾਂ ਵੱਲੋਂ ਸੂਫੀਆਨ ਮਹਿਫਲ ਸਜਾਈ ਜਾਵੇਗੀ ਤੇ ਸਾਮ ਨੂੰ 7 ਵਜੇ ਤੋਂ ਸਾਰੀ ਰਾਤ ਬਾਬਾ ਜੀ ਯਸ਼ ਦੀਵਾਨ ਸਜਾਇਆ ਜਾਵੇਗਾ ਨਾਲ ਨਾਲ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਹਨਾਂ ਦੱਸਿਆਅ ਕਿ 13 ਦਸੰਬਰ ਦਿਨ ਸੁੱਕਰਵਾਰ ਨੂੰ ਮਾਂ ਭਗਵਤੀ ਦਾ ਸੁਭ ਜਾਗਰਣ ਕਰਵਾਇਆ ਜਾਵੇਗਾ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਕਾਲੀ, ਪ੍ਰਸਿੱਧ ਅੰਤਰਰਾਸਟਰੀ ਕਬੱਡੀ ਖਿਡਾਰੀ ਭਿੰਦਾ ਧਨੌਲਾ, ਕਰਨ ਕੈਨੇਡਾ, ਟੀਨੂੰ ਚੌਧਰੀ, ਪੰਕਜ ਕੁਮਾਰ, ਸੋਨੂੰ, ਜੁਗਰਾਜ, ਵਿਸਾਲ , ਚਿੰਟੂ ਆਦਿ ਮੌਜੂਦ ਸਨ।
0 comments:
एक टिप्पणी भेजें