Contact for Advertising

Contact for Advertising

Latest News

बुधवार, 18 दिसंबर 2024

ਸਰਬੱਤ ਦਾ ਭਲਾ ਟਰੱਸਟ ਵੱਲੋ ਮਹੀਨਾ ਵਾਰ190 ਲੋੜਵੰਦ ਗਰੀਬ ਵਿੱਧਵਾਵਾ ਅਤੇ ਅਪਹਾਜਾ ਨੂੰ ਪੈਨਸ਼ਨ ਦੇ ਚੈੱਕ ਵੰਡੇ - ਇੰਜ ਸਿੱਧੂ

 ਸਰਬੱਤ ਦਾ ਭਲਾ ਟਰੱਸਟ ਵੱਲੋ ਮਹੀਨਾ ਵਾਰ190 ਲੋੜਵੰਦ ਗਰੀਬ ਵਿੱਧਵਾਵਾ ਅਤੇ ਅਪਹਾਜਾ ਨੂੰ ਪੈਨਸ਼ਨ ਦੇ ਚੈੱਕ ਵੰਡੇ - ਇੰਜ ਸਿੱਧੂ




ਬਰਨਾਲਾ 18 ਦਸੰਬਰ  ਸਥਾਨਕ ਗੁਰੂ ਘਰ ਬੀਬੀ ਪ੍ਰਧਾਨ ਕੌਰ ਵਿੱਖੇ ਅੱਜ ਸਰਬੱਤ ਦਾ ਭਲਾ ਟਰੱਸਟ ਵੱਲੋ 190 ਦੇ ਕਰੀਬ ਲੋੜਵੰਦ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਹੀਨਾ ਵਾਰ ਪੈਨਸ਼ਨ ਚੈੱਕ ਵੰਡੇ ਗਏ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਸੰਸਥਾ ਦੇ ਮੈਬਰ ਗੁਰਜੰਟ ਸਿੰਘ ਸੋਨਾ ਨੇ ਕੀਤਾ।ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਸਿੱਧੂ ਨੇ ਦੱਸਿਆ ਸਾਡੀ ਸੰਸਥਾ ਵੱਲੋ ਸਿਰਫ ਅਤੇ ਸਿਰਫ ਬਹੁਤ ਹੀ ਲੋੜਵੰਦ ਗਰੀਬ ਵਿਧਵਾਵਾਂ ਅਤੇ ਵਿਕਲਾਂਗਾਂ ਦੀ ਮੱਦਦ ਕੀਤੀ ਜਾਂਦੀ ਹੈ ਪ੍ਰੰਤੂ ਕੁੱਝ ਸਰਦੀਆਂ ਪੁੱਜਦੀਆਂ ਵਿਧਵਾਵਾਂ ਅਤੇ ਵਿਕਲਾਂਗ ਭੀ ਵੱਡੀ ਗਿਣਤੀ ਵਿੱਚ ਇਹ ਪੈਨਸ਼ਨ ਲਗਵਾਉਣ ਲਈ ਪਹੁੰਚ ਜਾਂਦੇ ਹਨ ਜਿਸ ਦੀ ਵਜਾਹ ਕਰਕੇ ਲੋੜਵੰਦ ਲਾਭਪਾਤਰੀ ਇਸ ਸੁਭਿਧਾ ਤੋ ਵਾਝੇ ਰਹਿ ਜਾਂਦੇ ਹਨ ।ਇਸ ਲਈ ਅਸੀਂ ਸਮੂਹ ਮੈਬਰ ਅਪੀਲ ਕਰਦੇ ਹਾਂ ਕਿ ਬਿਲਕੁਲ ਜਰੂਰਤ ਬੰਦ ਲੋਕ ਹੀ ਇਸ ਪੈਨਸ਼ਨ ਨੂੰ ਲਗਵਾਉਣ ਲਈ ਅਪਲਾਈ ਕਰਨ ਇਹੀ ਲਕਸ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਸ੍ਰ ਜੱਸਾ ਸਿੰਘ ਸੰਧੂ ਦਾ ਹੈ ਕਿ ਕੋਈ ਭੀ ਲੋੜਵੰਦ ਗਰੀਬ ਵਿਧਵਾ ਅਤੇ ਵਿਕਲਾਂਗ ਭੁੱਖਾ ਨਾ ਰਹੇ।ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਜੱਥੇਦਾਰ ਗੁਰਮੀਤ ਸਿੰਘ ਧੌਲਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਗੁਰਜੰਟ ਸਿੰਘ ਸੋਨਾ ਗੁਰਦੇਵ ਸਿੰਘ ਮੱਕੜ ਲਖਵਿੰਦਰ ਸਿੰਘ ਰਜਿੰਦਰ ਪ੍ਰਸਾਦ ਆਦਿ ਸੰਸਥਾ ਦੇ ਮੈਬਰ ਹਾਜਰ ਸਨ।


ਫੋਟੋ - ਸਰਬੱਤ ਦਾ ਭਲਾ ਟਰੱਸਟ ਪਟਿਆਲਾ ਦੀ ਬਰਨਾਲਾ ਬ੍ਰਾਂਚ ਦੇ ਜਿਲਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਚੈੱਕ ਵਿਤਰਨ ਕਰਨ ਉਪਰੰਤ

ਸਰਬੱਤ ਦਾ ਭਲਾ ਟਰੱਸਟ ਵੱਲੋ ਮਹੀਨਾ ਵਾਰ190 ਲੋੜਵੰਦ ਗਰੀਬ ਵਿੱਧਵਾਵਾ ਅਤੇ ਅਪਹਾਜਾ ਨੂੰ ਪੈਨਸ਼ਨ ਦੇ ਚੈੱਕ ਵੰਡੇ - ਇੰਜ ਸਿੱਧੂ
  • Title : ਸਰਬੱਤ ਦਾ ਭਲਾ ਟਰੱਸਟ ਵੱਲੋ ਮਹੀਨਾ ਵਾਰ190 ਲੋੜਵੰਦ ਗਰੀਬ ਵਿੱਧਵਾਵਾ ਅਤੇ ਅਪਹਾਜਾ ਨੂੰ ਪੈਨਸ਼ਨ ਦੇ ਚੈੱਕ ਵੰਡੇ - ਇੰਜ ਸਿੱਧੂ
  • Posted by :
  • Date : दिसंबर 18, 2024
  • Labels :
  • Blogger Comments
  • Facebook Comments

0 comments:

एक टिप्पणी भेजें

Top