ਸਾਬਕਾ ਸੈਨਿਕ ਵਿੰਗ ਜਿਲ੍ਹਾ ਬਰਨਾਲਾ ਵੱਲੋਂ ਵਿਜੈ ਦਿਵਸ ਮੰਨਾਇਆ 1971 ਦੀ ਜੰਗ ਦੇ ਸ਼ਹੀਦਾਂ ਨੂੰ ਕੀਤਾ ਯਾਦ - ਇੰਜ ਸਿੱਧੂ
ਬਰਨਾਲਾ 16 ਦਸੰਬਰ ਸਥਾਨਕ ਰੈਸਟ ਹਾਊਸ ਵਿੱਖੇ ਸਾਬਕਾ ਸੈਨਿਕ ਵਿੰਗ ਜਿਲ੍ਹਾ ਬ।
(ਜ਼ਾਰਨਾਲਾ ਵੱਲੋ 1971 ਦੀ ਜੰਗ ਨੂੰ ਜਿੱਤਣ ਦੀ ਖੁਸ਼ੀ ਨੂੰ ਸਾਂਝਾ ਕੀਤਾ ਅਤੇ ਆਰਮੀ ਨੇਵੀ ਅਤੇ ਏਅਰ ਦੇ ਜਵਾਨਾਂ ਨੇ ਜਿੰਨਾ ਨੇ ਇਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਨੂੰ ਭਾਉ ਭਿਨ ਸਰਧਾਂਜਲੀਆਂ ਦਿੱਤੀਆਂ ਗਈਆਂ।ਇਹ ਜਾਣਕਾਰੀ ਪ੍ਰੈਸ ਦੇ ਨਾ ਇੰਜ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ ਅਤੇ ਸੈਨਿਕ ਵਿੰਗ ਸੂਬਾ ਪ੍ਰਧਾਨ ਨੇ ਜਾਰੀ ਕਰਦਿਆਂ ਦੱਸਿਆ ਕੇ 1971 ਦੀ ਲੜਾਈ ਵਿੱਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਅਤੇ ਭਾਰਤੀ ਫੌਜਾਂ ਮੁਕਤੀ ਵਾਹਨੀ ਦੇ ਰੂਪ ਵਿੱਚ ਬੰਗਲਾ ਦੇਸ ਨੂੰ ਪਾਕਿ ਤੋਂ ਆਜਾਦ ਕਰਵਾਇਆ ਅਤੇ ਅੱਜ ਦੇ ਦਿਨ 90 ਹਜਾਰ ਦੇ ਕਰੀਬ ਪਾਕਿਸਤਾਨ ਫੋਜਾ ਨੇ ਜਰਨਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿੱਚ ਆਤਮ ਸਮਰਪਣ ਕਰਵਾਇਆ ਇਸ ਲੜਾਈ ਦੌਰਾਨ ਭਾਰਤ ਦੀ ਸਮੁੰਦਰੀ ਫੌਜ ਅਤੇ ਹਵਾਈ ਸੈਨਾ ਨੇ ਭੀ ਮਹੱਤਵ ਪੂਰਨ ਰੋਲ ਅਦਾ ਕੀਤਾ ਨੇਵੀ ਦੀ ਬਹਾਦਰੀ ਸਦਕਾ ਕਰਾਚੀ 7 ਦਿਨ ਜਲਦਾ ਰਿਹਾ ਉਹਨਾਂ ਦੱਸਿਆ ਕਿ ਸਾਡੇ ਜਵਾਨਾਂ ਨੇ ਭੀ ਹੱਸ ਹੱਸ ਕੇ ਸ਼ਹਾਦਤ ਦੇ ਜਾਮ ਪੀਤੇ ਭਾਰਤੀ ਜਲ ਸੈਨਾ ਦਾ ਇਕ ਜਹਾਜ਼ ਆਈ ਐਨ ਐਸ ਖੁਕਰੀ ਪੀ ਐਨ ਐਸ ਗਾਜ਼ੀ ਹਥੋ ਜਲ ਸਮਾਧੀ ਪ੍ਰਾਪਤ ਕਰ ਗਿਆ ਜਿਸ ਵਿੱਚ ਜਹਾਜ ਦੇ ਕਪਤਾਨ ਕੈਪਟਨ ਮਹਿੰਦਰ ਨਾਥ ਮੁੱਲਾ ਸਮੇਤ 230 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਰਾਤ ਦੇ ਘੁੱਪ ਹਨੇਰੇ ਵਿੱਚ ਛਾ ਚਾ ਕਰਦੇ ਸਮੁੰਦਰ ਵਿੱਚ ਕੁਝ ਜਵਾਨਾਂ ਨੇ ਕੁਦ ਕੇ ਜਾਨਾਂ ਬਚਾ ਲਈਆ ਭਾਰਤ ਦੇ ਮੁਕਾਬਲੇ ਪਾਕਿਸਤਾਨ ਨੂੰ ਭਾਰੀ ਜਾਨੀ ਮਾਲੀ ਨੁਕਸਾਨ ਉਠਾਉਣਾ ਪਿਆ ਅਤੇ ਭਾਰਤ ਦੀ ਸਾਰੀ ਦੁਨੀਆ ਵਿੱਚ ਸਾਖ ਕਾਇਮ ਹੋਈ ਇਸ ਮੌਕੇ ਕੈਪਟਨ ਬਿੱਕਰ ਸਿੰਘ ਸੂਬੇਦਾਰ ਮੇਜਰ ਰਾਜ ਸਿੰਘ ਜਿਲ੍ਹਾ ਪ੍ਰਧਾਨ ਸੂਬੇਦਾਰ ਧੰਨਾ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਅਵਤਾਰ ਸਿੰਘ ਭੂਰੇ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਸੂਬੇਦਾਰ ਗੁਰਜੰਟ ਸਿੰਘ ਸਿੰਘ ਸੂਬੇਦਾਰ ਨਾਇਬ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਜਗੀਰ ਸਿੰਘ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਦਵਿੰਦਰ ਸਿੰਘ ਆਦਿ ਹਾਜਰ ਸਨ।
ਫੋਟੋ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ
0 comments:
एक टिप्पणी भेजें