ਧਨੌਲਾ ਪੁਲਿਸ ਵੱਲੋਂ 24 ਸਾਲਾ ਨੌਜਵਾਨ ਦਾ ਕਤਲ ਕਰਨ ਵਾਲਾ ਵਿਅਕਤੀ ਕਾਬੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ 07 ਦਸੰਬਰ:-ਬੀਤੇ ਦਿਨੀਂ ਕਸਬਾ ਧਨੌਲਾ ਵਿੱਚ ਮਾਮੂਲੀ ਤਕਰਾਰ ਕਾਰਨ ਇੱਕ 24 ਸਾਲਾ ਨੌਜਵਾਨ ਦਾ ਤੇਜਧਾਰ ਹਥਿਆਰ ਨਾਲ ਕਤਲ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸਤਵੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਦਸੰਬਰ ਨੂੰ ਧਨੌਲਾ ਵਿਖੇ ਵਿਆਹ ਦੇ ਪ੍ਰੋਗਰਾਮ ਦੌਰਾਨ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਧਨੌਲਾ ਅਤੇ ਕਰਨ ਪੁੱਤਰ ਚਮਕੀਲਾ ਵਾਸੀ ਧਨੌਲਾ ਗਾਲੀ ਗਲੋਚ ਹੋ ਗਏ। ਫਿਰ ਕਰਨ ਅਤੇ ਉਸਦਾ ਦੋਸਤ ਘਰ ਤੋਂ ਬਾਹਰ ਆ ਗਏ। ਮੰਗਲਾ ਸਿੰਘ ਵੀ ਬਾਹਰ ਮੰਡੀ ’ਚ ਆ ਗਿਆ ਸੀ ਜਿੱਥੇ ਆਪਸ ’ਚ ਬਹਿਸ ਕਰਨ ਲੱਗੇ, ਥੋੜੇ ਟਾਈਮ ਬਾਅਦ ਕਰਨ ਦਾ ਪਿਤਾ ਚਮਕੀਲਾ ਸਿੰਘ ਪੁੱਤਰ ਗੁਰਮੇਲ ਸਿੰਘ ਵੀ ਆ ਗਿਆ ਤਾਂ ਕਰਨ ਨੇ ਕਿਹਾ ਕਿ ਡੈਡੀ ਇਸਨੇ ਸਾਨੂੰ ਗਾਲਾਂ ਕੱਢੀਆਂ ਹਨ, ਇਸਨੂੰ ਸਬਕ ਸਿਖਾਉਣਾ ਹੈ। ਜਿਸ ਪਰ ਚਮਕੀਲਾ ਸਿੰਘ ਉਕਤ ਨੇ ਮੰਗਲ ਸਿੰਘ ਨੂੰ ਜੱਫਾ ਪਾ ਕੇ ਆਪਣੇ ਲੱਕ ਵਿਚੋਂ ਕਰੀਬ ਇਕ ਫੁੱਟ ਲੰਬੀ ਕਿਰਚ ਕੱਢਕੇ ਮੰਗਲ ਸਿੰਘ ਦੇ ਢਿੱਡ ’ਚ ਕਈ ਵਾਰ ਕੀਤੇ, ਜਿਸ ਕਾਰਣ ਮੰਗਲ ਸਿੰਘ ਲਹੂ ਲੁਹਾਣ ਹੋ ਗਿਆ ਅਤੇ ਚਮਕੀਲਾ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਿਆ। ਜਦੋਂ ਮੰਗਲ ਸਿੰਘ ਨੂੰ ਸਰਕਾਰੀ ਹਸਪਤਾਲ ਬਰਨਾਲਾ ਲੈ ਕੇ ਗਏ ਤਾਂ ਡਾਕਟਰ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸ਼ਿਕਾਇਤਕਰਤਾ ਅਭਿਸ਼ੇਕ ਕੁਮਾਰ ਦੇ ਬਿਆਨ ’ਤੇ ਐਸਐਚ ਓ ਇੰਸਪੈਕਟਰ ਲਖਵੀਰ ਸਿੰਘ ਨੇ ਥਾਣਾ ਧਨੌਲਾ ’ਚ ਕੇਸ ਦਰਜ ਕੀਤਾ। ਮ੍ਰਿਤਕ ਮੰਗਲ ਸਿੰਘ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ। 7 ਦਸੰਬਰ ਨੂੰ ਅਮਰਜੀਤ ਸਿੰਘ ਉਰਫ਼ ਚਮਕੀਲਾ ਵਾਸੀ ਧਨੌਲਾ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਤਫਤੀਸ ਅਮਲ ’ਚ ਲਿਆਂਦੀ ਜਾਵੇਗੀ। ਮੁਕੱਦਮੇ ਦੇ ਦੋਸ਼ੀ ਕਰਨ ਜੋ ਕਿ ਜੁਵੈਨਾਇਲ ਹੋਣ ਕਾਰਣ ਜੁਵੈਨਾਇਲ ਜਸਟਿਸ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮੁਕੱਦਮਾ ਹਜਾ ਵਿਚ ਸ਼ਾਮਿਲ ਪੜਤਾਲ ਕਰਕੇ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਥਾਣੇਦਾਰ ਗੁਰਤੇਜ ਸਿੰਘ ਹੌਲਦਾਰ ਜਸਪਾਲ ਸਿੰਘ ਹਾਜਰ ਸਨ।
0 comments:
एक टिप्पणी भेजें