ਡਾ ਸੰਦੀਪ ਕੁਮਾਰ ਲੱਠ ਜੀ ਦੀ ਪ੍ਰੇਰਨਾ ਸਦਕਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਜਿਲ੍ਹੇ ਦੇ ਸੀ. ਬੀ. ਐੱਸ. ਈ. ਸਕੂਲਾਂ ਦੇ ਪ੍ਰਿੰਸੀਪਲਾਂ ਲਈ 3 ਰੋਜ਼ਾ ਸਿਖਲਾਈ
ਆਧਾਰਿਤ ਪ੍ਰੋਗਰਾਮ- “ਲੀਡਿੰਗ ਟਰਾਂਸਫਾਰਮੇਸ਼ਨ” ਦਾ ਦੂਜਾ ਦਿਨ।
ਕੇਸ਼ਵ ਵਰਦਾਨ ਪੁੰਜ
ਬਰਨਾਲਾ -ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ.ਬੀ.ਐਸ.ਈ. ਸੈਂਟਰ ਆਫ਼ ਐਜੂਕੇਸ਼ਨ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰਿੰਸੀਪਲਾਂ ਦੀ ਸਮਰੱਥਾ ਨੂੰ ਸੁਧਾਰਨ ਲਈ ਪਹਿਲਕਦਮੀ ਦੇ ਤਹਿਤ ਬਰਨਾਲਾ ਜ਼ਿਲ੍ਹੇ ਦੇ ਪ੍ਰਿੰਸੀਪਲਾਂ ਲਈ ਅਨੁਭਵੀ ਸਿਖਲਾਈ ਆਧਾਰਿਤ ਪ੍ਰੋਗਰਾਮ- “ਲੀਡਿੰਗ ਟਰਾਂਸਫਾਰਮੇਸ਼ਨ” ਦੇ ਦੂਜੇ ਦਿਨ ਸ਼੍ਰੀਮਤੀ ਅਨੁਪਮਾ ਸ਼ਰਮਾ ਅਤੇ ਸ਼੍ਰੀਮਤੀ ਸਪਨਾ ਕਟੌਚ ਦੁਆਰਾ ਪ੍ਰੇਰਨਾਦਾਇਕ ਸੈਸ਼ਨ ਪੇਸ਼ ਕੀਤੇ ਗਏ। ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਾਧਨਾਂ ਨਾਲ ਪ੍ਰਿੰਸੀਪਲਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਪ੍ਰੋਗਰਾਮ ਦਾ ਉਦੇਸ਼ ਰਿਹਾ। ਪ੍ਰਿੰਸੀਪਲਾਂ ਵਿੱਚ ਇਹਨਾਂ ਹੁਨਰਾਂ ਦੇ ਵਿਕਾਸ ਦੇ ਨਾਲ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਵੀ ਹੈ। ਉਹਨਾਂ ਨੇ ਕਈ ਤਰਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਗਈਆਂ ਜੋ ਕਿ ਉਹਨਾਂ ਦੇ ਸਕੂਲਾਂ ਵਿੱਚ ਪ੍ਰੇਰਣਾ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਣਗੀਆਂ। ਇਸ ਵਰਕਸ਼ਾਪ ਦੌਰਾਨ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਕਿ ਉਹ ਆਪਣੇ ਸਕੂਲ ਨੂੰ ਕਿਸ ਤਰਾਂ ਸੁਚਾਰੂ ਢੰਗ ਨਾਲ ਚਲਾ ਸਕਦੇ ਹਨ ਤੇ ਆਪਣੇ ਸਕੂਲਾਂ ਵਿੱਚ ਅਧਿਆਪਕਾਂ ਵਿੱਚ ਕਿਸ ਤਰਾਂ ਲੀਡਰਸ਼ਿਪ ਦੇ ਗੁਣ ਪੈਦਾ ਕਰ ਸਕਦੇ ਹਨ।
ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਜੀ ਨੇ ਕਿਹਾ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਿੰਸੀਪਲ ਉਸ ਸਿਖਲਾਈ ਦੀ ਸਹੀ ਦਿਸ਼ਾ ਵਿੱਚ ਵਰਤੋਂ ਕਰਦੇ ਹੋਏ ਸੀ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਸਕੂਲਾਂ ਦੇ ਪੱਧਰ ਨੂੰ ਹੋਰ ਵੀ ਉੱਚਾ ਕਰਨ ਦੀ ਭਰਪੂਰ ਕੋਸ਼ਿਸ਼ ਕਰਨਗੇ। ਆਏ ਹੋਏ ਮਹਿਮਾਨਾਂ ਵੱਲੋਂ ਸਕੂਲ ਮੈਨੇਜਮੈਂਟ, ਐੱਮ ਡੀ ਸ. ਰਣਪ੍ਰੀਤ ਸਿੰਘ ਰਾਏ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਧੰਨਵਾਦ ਕੀਤਾ ਗਿਆ ਜਿੰਨਾ ਨੇ ਹਰ ਇੱਕ ਜ਼ਰੂਰਤ ਦੇ ਮੱਦੇਨਜ਼ਰ ਹਰ ਪੁਖਤਾ ਇੰਤਜ਼ਾਮ ਕੀਤਾ ਗਿਆ। ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਹਮੇਸ਼ਾਂ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਜੀ ਆਇਆਂ ਆਖਦਾ ਹੈ।
0 comments:
एक टिप्पणी भेजें