ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਵੱਲੋਂ 40 ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਂਮੈਂਟ ਦਾ ਪੋਸਟਰ ਰਿਲੀਜ਼
ਮਿਤੀ 07,08,09 ਫਰਵਰੀ 2025 ਨੂੰ ਹੋਣਗੇ ਕਬੱਡੀ, ਬਾਸਕਟਬਾਲ, ਵਾਲੀਬਾਲ ਅਤੇ ਫੁੱਟਬਾਲ ਦੇ ਮੁਕਾਬਲੇ ।
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 22 ਦਸੰਬਰ:-ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਵੱਲੋਂ ਸ੍ਰ ਨਿਰਮਲ ਸਿੰਘ ਗਿੱਲ ਯੂ ਐਸ ਏ ਮੁੱਖ ਸਰਪਰਸਤ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ40 ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਂਮੈਂਟ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਅਤੇ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਭਗਵੰਤ ਸਿੰਘ ਪੰਧੇਰ ਅਤੇ ਸਾਬਕਾ ਸਰਪੰਚ ਅਤੇ ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਮਿੱਠੂ ਮਾਨ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਸਵ. ਮਾਸਟਰ ਨਿਰਮਲ ਸਿੰਘ ਨਿੰਮਾ ਦੀ ਨਿੱਘੀ ਯਾਦ ਨੂੰ ਸਮਰਪਿਤ ਇਹ ਟੂਰਨਾਂਮੈਂਟ ਮਿਤੀ 07,08,09 ਫਰਵਰੀ 2025 ਨੂੰ ਸ਼ਹੀਦ ਭਗਤ ਸਿੰਘ ਯੂਥ ਸਟੇਡੀਅਮ ਧਨੌਲਾ (ਪੱਕਾ ਬਾਗ) ਵਿਖੇ ਕਰਵਾਇਆ ਜਾਵੇਗਾ।ਇਸ ਟੂਰਨਾਂਮੈਂਟ ਵਿੱਚ ਹਰ ਵਾਰ ਦੀ ਤਰ੍ਹਾਂ ਕਬੱਡੀ, ਬਾਸਕਟਬਾਲ, ਵਾਲੀਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ ।ਇਸ ਮੌਕੇ ਸੁਖਰਾਜ ਸਿੰਘ ਪੰਧੇਰ ,ਬਲਵਿੰਦਰ ਸਿੰਘ ਜੱਸੜਵਾਲੀਆ,ਜਾਗਰ ਸਿੰਘ ਢਿੱਲੋਂ, ਅਮਰਜੀਤ ਸਿੰਘ ਨੱਤ,ਮਾਸਟਰ ਹਰਭਜਨ ਸਿੰਘ ਭਜੋ,ਸੁਖਦੇਵ ਸਿੰਘ ਮਿੱਠੂ ਮਾਨ ,ਮਾਸਟਰ ਕੈਲਾਸ ਚੰਦ ,ਵਰਿੰਦਰ ਸਿੰਘ ਮਿੰਟੂ ਵਾਲੀਆ,ਕਮਲਜੀਤ ਸਿੰਘ ਕੰਗ,ਅਟੱਲ ਕੁਮਾਰ,ਗੁਰਮੇਲ ਸਿੰਘ ਮਿੱਠਾ,ਕੁਲਵਿੰਦਰ ਸਿੰਘ ਕਾਲਾ, ਮਹਿਮਾ ਸਿੰਘ ਢਿੱਲੋਂ ,ਗੁਰਦਰਸ਼ਨ ਸਿੰਘ ਪੰਧੇਰ,ਗੁਰਮੇਲ ਸਿੰਘ ਕਾਕਾ ਠਾਣੇਦਾਰ, ਗੁਰਮੇਲ ਸਿੰਘ ਨੀਟੂ,ਗੁਰਮੇਲ ਸਿੰਘ ਡੀਪੀਈ ,ਨਰਪਿੰਦਰ ਸਿੰਘ ਮਾਨ,ਸਿਮਰਦੀਪ ਸਿੰਘ ਦੀਪੀ, ਨਵਦੀਪ ਸਿੰਘ ਸਿੱਧੂ, ਤਰਸੇਮ ਸਿੰਘ ਬਾਠ, ਪਲਵਿੰਦਰ ਸਿੰਘ ਬਬਲੂ,ਸੰਦੀਪ ਗੋਇਲ, ਦੀਪਾਸ਼ੂ ਗਰਗ (ਨੰਨੂ), ਗੁਰਪ੍ਰੀਤ ਸਿੰਘ ਬਿੱਟੂ ਪੀ ਪੀ , ਪ੍ਰਦੀਪ ਸਿੰਘ ਕਾਲਾ ਧਾਲੀਵਾਲ, ਗੁਰਵਿੰਦਰ ਸਿੰਘ ਕੋਚ, ਹਰਵਿੰਦਰ ਸਿੰਘ ਕਾਲਾ ,ਉਪਜੀਤ ਸਿੰਘ ਬੋਕਸਰ,ਸੰਦੀਪ ਪੁਰੀ,ਬੱਬੂ ਕਬੱਡੀ ਖਿਡਾਰੀ , ਲਾਲੀ ਧਨੌਲਾ , ਗੁਰਦੀਪ ਦੀਪਾ,ਅਤੇ ਬਾਸਕਟਬਾਲ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਦੇ ਖਿਡਾਰੀ ਮੌਜੂਦ ਸਨ।
0 comments:
एक टिप्पणी भेजें