ਧਨੌਲਾ ਗਰਿੱਡ ਤੇ ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਪਿੰਡਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ 5 ਦਸੰਬਰ ਦਿਨ ਵੀਰਵਾਰ ਨੂੰ ਰਹੇਗੀ ਬੰਦ ਪੱਤਰਕਾਰ ਸੰਜੀਵ ਗਰਗ ਕਾਲੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 4 ਦਸੰਬਰ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਫਤਰ ਧਨੌਲਾ -1 ਦੇ ਸਹਾਇਕ ਐਸਡੀਓ ਅਮਨਦੀਪ ਸਿੰਘ, ਜੇਈ ਜਗਦੀਪ ਸਿੰਘ, ਜੇਈ ਸੰਦੀਪ ਸਿੰਘ,ਜੇਈ ਚਾਨਣ ਸਿੰਘ, ਜੇਈ ਜਗਸੀਰ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਨੌਲਾ 220 ਕੇਵੀ ਗਰਿਡ ਦੀ ਜਰੂਰੀ ਮੈਂਟੀਨੈਂਸ ਕਰਨ ਲਈ ਮਿਤੀ 5 ਦਸੰਬਰ ਦਿਨ ਵੀਰਵਾਰ ਨੂੰ ਧਨੌਲਾ ਅਤੇ ਪਿੰਡ ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਸਾਰੇ ਧਨੌਲਾ ਸ਼ਹਿਰ, ਮਾਨਾ ਪਿੰਡੀ ,ਜਵੰਦਾ ਪਿੰਡੀ, ਕੋਠੇ ਗੋਬਿੰਦਪੁਰਾ, ਕੋਠੇ ਅਕਾਲਗੜ੍ਹ, ਭੈਣੀ ਜੱਸਾ, ਫਤਿਹਗੜ੍ਹ ਛੰਨਾਂ,ਪਿੰਡ ਅਸਪਾਲ ਕਲਾਂ, ਅਸਪਾਲ ਖੁਰਦ, ਕਾਲੇਕੇ, ਬਦਰਾ, ਭੈਣੀ ਫੱਤਾ ,ਕੋਟਦੁੱਨਾ, ਕੋਠੇ ਵਾਹਿਗੁਰੂਪੁਰਾ, ਰਾਜੀਆ, ਪੰਧੇਰ ਪਿੰਡਾਂ ਦੀ ਘਰਾਂ ਵਾਲੀ ਬਿਜਲੀ ਸਪਲਾਈ ਅਤੇ ਖੇਤੀ ਸੈਕਟਰ ਦੀ ਬਿਜਲੀ 5 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ। ਸੋ ਸਾਰੇ ਸੰਬੰਧਤ ਸਹਿਰ ਵਾਸੀਆਂ ਤੇ ਪਿੰਡਾਂ ਦੇ ਵੀਰਾਂ, ਭੈਣਾਂ, ਭਰਾਵਾਂ, ਤੇ ਜਿੰਮੇਵਾਰ ਵਿਅਕਤੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ।
ਇਸ ਸੂਚਨਾ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰਨਾ ਨੂੰ ਵੀ ਪਤਾ ਲੱਗ ਸਕੇ ਉਹ ਵੀ ਆਪਣੇ ਪ੍ਰਬੰਧ ਕਰ ਲੈਣ ਧੰਨਵਾਦ ਜੀ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ ਕਾਲੀ
0 comments:
एक टिप्पणी भेजें