Contact for Advertising

Contact for Advertising

Latest News

मंगलवार, 10 दिसंबर 2024

ਬੀਮਾ ਕੰਪਨੀ ਨੂੰ ਕਲੇਮ ਦੀ ਰਕਮ 96714/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ

ਬੀਮਾ  ਕੰਪਨੀ ਨੂੰ ਕਲੇਮ ਦੀ ਰਕਮ 96714/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ

ਬਰਨਾਲਾ 

ਕੇਸ਼ਵ ਵਰਦਾਨ ਪੁੰਜ 

ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਅਤੇ ਮੈਂਬਰ ਉਰਮਿਲਾ ਕੁਮਾਰੀ ਦੇ ਬੈਂਚ ਵੱਲੋਂ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਰਾਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਰਨਾਲਾ ਨੂੰ 96,714/- ਰੁਪਏ ਬੀਮੇ ਦੀ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। ਜ਼ਿਕਰਯੋਗ ਹੈ ਕਿ ਰਾਜਿੰਦਰ ਸਿੰਘ ਨੇ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਆਪਣਾ ਵਾ ਆਪਣੇ ਪਰਿਵਾਰ ਦਾ ਮੈਡੀਕਲ ਬੀਮਾ ਕਰਵਾਇਆ ਸੀ ਜੋ ਰਾਜਿੰਦਰ ਸਿੰਘ ਨੂੰ ਮਿਤੀ 28-09-2022 ਨੂੰ ਸੜਕ ਤੇ ਡਿੱਗ ਜਾਣ ਕਾਰਨ ਖੱਬੇ ਮੋਢੇ ਉਪਰ ਸੱਟਾਂ ਲੱਗੀਆਂ ਸਨ ਅਤੇ ਉਸਨੇ ਭੀਮ ਨਰਸਿੰਗ ਹੋਮ ਬਰਨਾਲਾ ਪਾਸੋਂ ਆਪਣਾ ਇਲਾਜ਼ ਕਰਵਾਇਆ ਸੀ। ਜਿਸਦੇ ਇਲਾਜ਼ ਦਾ ਖਰਚਾ 96,714/- ਰੁਪਏ ਬੀਮਾ ਕੰਪਨੀ ਵੱਲੋਂ ਐਕਸ-ਰੇ ਰਿਪੋਰਟ ਵਿੱਚ ਰਾਜਿੰਦਰ ਸਿੰਘ ਦੀ ਬਜਾਏ ਹਰਜਿੰਦਰ ਸਿੰਘ ਦਰਜ਼ ਹੋਣ ਦਾ ਬਹਾਨਾ ਕਰਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਦ ਰਾਜਿੰਦਰ ਸਿੰਘ ਨੇ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਬੀਮਾ ਕੰਪਨੀ ਦੇ ਖਿਲਾਫ ਕੇਸ ਦਾਇਰ ਕੀਤਾ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਰਾਜਿੰਦਰ ਸਿੰਘ ਦੇ ਸਾਰੇ ਮੈਡੀਕਲ ਰਿਕਾਰਡ ਵਿੱਚ ਉਸਦਾ ਨਾਮ ਸਹੀ ਦਰਜ਼ ਹੈ, ਸਿਰਫ ਐਕਸ-ਰੇ ਰਿਪੋਰਟ ਵਿੱਚ ਗਲਤੀ ਨਾਲ ਹਰਜਿੰਦਰ ਸਿੰਘ ਦਰਜ਼ ਹੋ ਗਿਆ, ਜੋ ਡਾਕਟਰ ਸਾਹਿਬ ਵੱਲੋਂ ਬਕਾਇਦਾ ਤੌਰ ਤੇ ਲਿਖ ਕੇ ਵੀ ਦਿੱਤਾ ਗਿਆ ਕਿ ਐਕਸ-ਰੇ ਰਿਪੋਰਟ ਪਰ ਹਰਜਿੰਦਰ ਸਿੰਘ ਨਾਮ ਗਲਤੀ ਨਾਲ ਦਰਜ਼ ਹੋਇਆ ਹੈ ਅਤੇ ਨਵੀਂ ਐਕਸ-ਰੇ ਰਿਪੋਰਟ ਰਾਜਿੰਦਰ ਸਿੰਘ ਦੇ ਨਾਮ ਦੀ ਬਣਾਈ ਗਈ, ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਉਕਤ ਰਕਮ 96,714/- ਰੁਪਏ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।

ਬੀਮਾ  ਕੰਪਨੀ ਨੂੰ ਕਲੇਮ ਦੀ ਰਕਮ 96714/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ
  • Title : ਬੀਮਾ ਕੰਪਨੀ ਨੂੰ ਕਲੇਮ ਦੀ ਰਕਮ 96714/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ
  • Posted by :
  • Date : दिसंबर 10, 2024
  • Labels :
  • Blogger Comments
  • Facebook Comments

0 comments:

एक टिप्पणी भेजें

Top