ਭਿਆਨਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 11 ਦਸੰਬਰ :- ਬੀਤੀ ਰਾਤ ਬਠਿੰਡਾ- ਚੰਡੀਗੜ੍ਹ ਕੌਮੀ ਮੁੱਖ ਮਾਰਗ ਨੇੜੇ ਮਾਨਾ ਪਿੰਡੀ ਧਨੌਲਾ ਵਿਖੇ ਪੁਲ ਚੜਨ ਲੱਗੀ ਗੱਡੀ ਸਾਈਡ ਤੇ ਲੱਗੇ ਲੋਹੇ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹੋਏ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਤੇ ਇੱਕ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਦੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੋਧ ਸਿੰਘ (25)ਪੁੱਤਰ ਸੁਖਪਾਲ ਸਿੰਘ ਵਾਸੀ ਬਰਨਾਲਾ ਆਪਣੇ ਦੋਸਤ ਹਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨਾਲ ਆਪਣੀ ਗੱਡੀ i20 ਪੀਬੀ 19 ਡਬਲਯੂ 5155 ਗੱਡੀ ਚ ਸਵਾਰ ਹੋ ਕੇ ਦੀਪਕ ਢਾਬੇ ਤੋਂ ਰੋਟੀ ਖਾ ਕੇ ਵਾਪਸ ਬਰਨਾਲੇ ਆਪਣੇ ਘਰ ਨੂੰ ਜਾ ਰਹੇ ਸਨ ਜਦੋਂ ਹੀ ਮਾਨਾ ਪਿੰਡੀ ਧਨੌਲਾ ਨਜ਼ਦੀਕ ਪੁੱਲ ਚੜਨ ਲੱਗੇ ਤਾਂ ਬਰਨਾਲਾ ਨੂੰ ਜਾ ਰਹੀ ਬਲੀਨੋਂ ਗੱਡੀ ਦੀ ਫੇਟ ਵੱਜਣ ਕਾਰਨ ਪੁਲ ਦੇ ਡਿਵਾਈਡਰ ਵਿੱਚ ਵੱਜੀ ਹਾਦਸਾ ਇੰਨਾ ਭਿਆਨਕ ਹੋਇਆ ਕਿ ਡਿਵਾਈਡਰ ਤੇ ਲੱਗੀ ਲੋਹੇ ਦੀ ਐਂਗਲ / ਚੈਨਲ ਮੂਹਰਲੇ ਸ਼ੀਸ਼ੇ ਵਿੱਚ ਦੀ ਪਾਰ ਹੁੰਦਾ ਹੋਇਆ ਪਿਛਲੇ ਸ਼ੀਸ਼ੇ ਚ ਦੀ 35 ਤੋਂ 40 ਫੁੱਟ ਦੇ ਕਰੀਬ ਆਰ ਪਾਰ ਹੋ ਗਿਆ ਜਿਸ ਨਾਲ ਸਾਈਡ ਤੇ ਬੈਠੇ ਮੁੰਡੇ ਜੋਧ ਸਿੰਘ ਦੇ ਸਰੀਰ ਦੇ ਚੀਥੜੇ ਉੱਡ ਗਏ ਤੇ ਮੌਕੇ ਤੇ ਹੀ ਮੌਤ ਹੋ ਗਈ। ਜੋਧ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਅਤੇ ਦੋ ਘਰਾਂ ਵਿੱਚ ਇਕੱਲਾ ਲੜਕਾ ਹੀ ਸੀ ਬਰਨਾਲਾ ਦੀ ਪੀਜਾ ਹੱਟ ਤੇ ਮੈਨੇਜਰ ਸੀ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸਐਚਓ ਇੰਸਪੈਕਟਰ ਲਖਬੀਰ ਸਿੰਘ ਕਿਹਾ ਕਿ ਸੜਕ ਹਾਦਸੇ ਵਿੱਚ ਮਿਰਤਕ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ, ਹੌਲਦਾਰ ਜਸਪਾਲ ਸਿੰਘ ਵੱਲੋ ਅਗਰੇਲੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਫੋਟੋ ਕੈਪਸ਼ਨ :- ਹਾਦਸੇ ਦੌਰਾਨ ਕਾਰ ਅਤੇ ਮ੍ਰਿਤਕ ਦੀਆਂ ਤਸਵੀਰਾਂ।
0 comments:
एक टिप्पणी भेजें