ਦਹੇਜ਼ ਸਬੰਧੀ ਹੱਤਿਆ ਦੇ ਕੇਸ ਵਿੱਚੋਂ ਸਹੁਰਾ ਪਰਿਵਾਰ ਬਾਇੱਜ਼ਤ ਬਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ 14 ਦਸੰਬਰ :-ਮਾਨਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਐਡਵੋ FCਕੇਟ ਸ੍ਰੀ ਚੰਦਰ ਬਾਂਸਲ (ਧਨੌਲਾ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਸੁਖਵਿੰਦਰ ਦਾਸ ਉਰਫ ਕਾਲਾ ਪੁੱਤਰ ਨਿਰਮਲ ਦਾਸ, ਜਸਮੇਲ ਕੌਰ ਪਤਨੀ ਨਿਰਮਲ ਦਾਸ ਵਾ ਨਿਰਮਲ ਦਾਸ ਪੁੱਤਰ ਰਾਮ ਪ੍ਰਤਾਪ ਵਾਸੀਆਨ ਅਤਰਗੜ੍ਹ ਨੂੰ ਮੁਕੱਦਮਾ ਨੰਬਰ 71 ਮਿਤੀ 24-05-2024, ਜੇਰ ਧਾਰਾ 304-ਬੀ/120-ਬੀ, ਆਈ.ਪੀ.ਸੀ., ਥਾਣਾ ਧਨੌਲਾ ਵਿੱਚੋ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਤਰਸੇਮ ਚੰਦ ਪੁੱਤਰ ਜਗਦੀਸ਼ ਰਾਏ ਵਾਸੀ ਧਨੌਲਾ ਖੁਰਦ ਵੱਲੋਂ ਮਿਤੀ 24-05-2024 ਨੂੰ ਥਾਣਾ ਧਨੌਲਾ ਦੀ ਪੁਲਿਸ ਪਾਸ ਬਿਆਨ ਦਰਜ਼ ਕਰਵਾਇਆ ਗਿਆ ਕਿ ਉਸਦੀ ਭੈਣ ਸੁਮਨ ਰਾਣੀ ਉਰਫ ਸੰਦੀਪ ਕੌਰ ਪਿਛਲੇ 3 ਸਾਲ ਤੋਂ ਸੁਖਵਿੰਦਰ ਦਾਸ ਨਾਲ ਸ਼ਾਦੀ ਸ਼ੁਦਾ ਸੀ। ਸੁਖਵਿੰਦਰ ਦਾਸ, ਨਿਰਮਲ ਦਾਸ ਅਤੇ ਜਸਮੇਲ ਕੌਰ ਸਹੁਰਾ ਪਰਿਵਾਰ ਵੱਲੋਂ ਉਸਦੀ ਭੈਣ ਨੂੰ ਦਾਜ ਦਹੇਜ਼ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਤੋਂ ਤੰਗ ਆ ਕੇ ਸੰਦੀਪ ਕੌਰ ਨੇ ਸਹੁਰੇ ਘਰ ਵਿੱਚ ਗਲ ਵਿੱਚ ਚੁੰਨੀ ਪਾ ਕੇ ਫਾਹਾ ਲੈ ਲਿਆ ਸੀ। ਜਿਸ ਤੇ ਉਸਦੇ ਘਰਵਾਲੇ ਸੁਖਵਿੰਦਰ ਦਾਸ, ਸੱਸ ਜਸਮੇਲ ਕੌਰ ਅਤੇ ਸਹੁਰਾ ਨਿਰਮਲ ਦਾਸ ਦੇ ਖਿਲਾਫ ਪੁਲਿਸ ਵੱਲੋਂ ਉਕਤ ਐਫ.ਆਈ.ਆਰ ਦਰਜ਼ ਕੀਤੀ ਗਈ ਸੀ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਦੇ ਵਕੀਲ ਸ਼੍ਰੀ ਚੰਦਰ ਬਾਂਸਲ, ਐਡਵੋਕੇਟ (ਧਨੌਲਾ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਮੁਲਜ਼ਮਾਨ ਵੱਲੋਂ ਕਦੇ ਵੀ ਸੰਦੀਪ ਕੋਰ ਪਾਸੋਂ ਦਾਜ ਦਹੇਜ਼ ਦੀ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਨਾ ਹੀ ਪੁਲਿਸ ਵੱਲੋਂ ਕੇਸ ਵਿੱਚ ਇਹ ਸਾਬਤ ਕੀਤਾ ਗਿਆ ਕਿ ਮੁਲਜ਼ਮਾਨ ਵੱਲੋਂ ਉਸਨੂੰ ਕਦੇ ਵੀ ਮਰਨ ਲਈ ਉਕਸਾਇਆ ਗਿਆ, ਮੁਲਜ਼ਮਾਨ ਨੂੰ ਉਕਤ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें