ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਢਿਆ ਗਿਆ ਮੋਟਰਸਾਈਕਲ ਮਾਰਚ
23 ਦਸੰਬਰ ਨੂੰ ਪੂਰੇ ਭਾਰਤ ਵਿੱਚ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਲਾਏ ਜਾਣਗੇ ਧਰਨੇ,-- ਬਲੌਰ ਛੰਨਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 18 ਦਸੰਬਰ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 23 ਦਸੰਬਰ ਨੂੰ ਪੂਰੇ ਦੇਸ਼ ਵਿੱਚ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਧਰਨਿਆਂ ਦੇ ਸਬੰਧ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਜਰਨੈਲ ਸਿੰਘ ਜਵੰਦਾ ਪਿੰਡੀ ਅਤੇ ਮਹਿਲਾ ਆਗੂਆਂ ਅਮਰਜੀਤ ਕੌਰ ਬਰਬਰ ਨੇ ਦੱਸਿਆ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੀ ਹੈ, ਮੰਡੀਆਂ ਖਤਮ ਕਰਨਾ ਚਾਹੁੰਦੀ ਹੈ, ਐਮਐਸਪੀ ਦੇ ਸੰਬੰਧ ਵਿੱਚ ਜੋ ਪਿਛਲੇ ਸਾਲ ਲਿਖਤੀ ਸਮਝੌਤਾ ਹੈ ਤੇ ਉਸ ਤੋਂ ਮੁੱਕਰ ਰਹੀ ਹੈ , ਇਹਨਾਂ ਕਿਹਾ ਕਿ ਕਿਸਾਨਾਂ ਦਾ ਜੋ ਹੋਰ ਹੱਕੀ ਮੰਗਾਂ ਨੇ ਉਹਨਾਂ ਤੋਂ ਸਰਕਾਰ ਭੱਜ ਰਹੀ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਦੀ ਬਜਾਏ ਸ਼ੰਭੂ ਬਾਰਡਰ ਤੇ ਅਥਰੂ ਗੈਸ ਦੇ ਗੋਲੇ ਬਰਸਾ ਕੇ ਦਿੱਲੀ ਜਾਣ ਤੋਂ ਰੋਕ ਰਹੀ ਹੈ। ਅਸੀਂ ਸਾਰੀਆਂ ਜਥੇਬੰਦੀਆਂ ਇਸ ਦੀ ਘੋਰ ਨਿੰਦਿਆ ਕਰਦੇ ਹੋਏ ਆਪੋ ਆਪਣੇ ਤੌਰ ਤੇ ਸੰਘਰਸ਼ ਜਾਰੀ ਰੱਖਾਂਗੇ।ਇਨਾਂ ਸਾਰਿਆਂ ਨੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰਕੇ 23 ਦਸੰਬਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਮਾਸਟਰ ਨਿਰਪਜੀਤ ਸਿੰਘ ਜਵੰਧਾ, ਕ੍ਰਿਸ਼ਨ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਰਾਜ, ਕੇਵਲ ਸਿੰਘ ਧਨੌਲਾ, ਹਰਦੀਪ ਸਿੰਘ ਕਾਲਾ, ਮੇਵਾ ਸਿੰਘ ਨਹਿਲ, ਬੂਟਾ ਸਿੰਘ ਭੈਣੀ ਜੱਸਾ ਗੁਰਜੰਟ ਸਿੰਘ ਭੈਣੀਜੱਸਾ, ਪਾਲਾ ਸਿੰਘ ਛੰਨਾ ਮਹਿਲਾ ਆਗੂ ਲਖਬੀਰ ਕੌਰ ਧਨੌਲਾ ,ਕੁਲਵੰਤ ਕੌਰ, ਅਮਰਜੀਤ ਕੌਰ, ਬਿੰਦਰ ਪਾਲ ਕੌਰ, ਸੁਰਜੀਤ ਕੌਰ, ਗੁਰਮੀਤ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
0 comments:
एक टिप्पणी भेजें