ਜਸਟਿਸ ਸੁਰਿਆ ਕਾਂਤ, ਜੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਸੰਗਰੂਰ ਦੀ ਅਦਿਤੀ ਗਰਗ ਨੂੰ ਦਿੱਤੀ ਕਾਨੂੰਨ ਦੀ ਡਿਗਰੀ
ਧਨੌਲਾ ਮੰਡੀ, ਸੰਜੀਵ ਗਰਗ ਕਾਲੀ , 2 ਦਸੰਬਰ :- ਮੈਡਮ ਸ੍ਰੀਮਤੀ ਸਰਿਤਾ ਗਰਗ ਜ਼ਿਲਾ ਖਪਤਕਾਰ ਅਤੇ ਸ਼ਿਕਾਇਤ ਨਿਵਾਰਨ ਕਮਿਸ਼ਨ ਸੰਗਰੂਰ ਦੇ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਉੱਘੇ ਵਕੀਲ ਸ੍ਰੀ ਲਲਿਤ ਗਰਗ ਦੀ ਬੇਟੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਲਈ ਹੈ। ਅਦਿਤੀ ਗਰਗ ਨੂੰ ਕਾਨੂੰਨ ਦੀ ਪੜ੍ਹਾਈ ਦੀ ਡਿਗਰੀ੍ 6ਵੀਂ ਲਾਅ ਕਨਵੋਕੇਸ਼ਨ ਦੇ ਰੱਖੇ ਡਿਗਰੀ ਵੰਡ ਸਮਾਰੋਹ ਦੌਰਾਨ ਜਸਟਿਸ ਸ੍ਰੀ ਸੁਰਿਆ ਕਾਂਤ ਜੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਪ੍ਰਦਾਨ ਕੀਤੀ। ਇਸ ਡਿਗਰੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਜਸਟਿਸ ਸ੍ਰੀ ਭੂਸ਼ਨ. ਆਰ ਗਵਈ ਜੱਜ ਸੁਪਰੀਮ ਕੋਰਟ ਸਨ। ਅਦਿਤੀ ਗਰਗ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਭਾਜਪਾ ਸੀਨੀਅਰ ਆਗੂਆ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਸ੍ਰੀ ਅਸ਼ਵਨੀ ਸ਼ਰਮਾ ਜੀ, ਸਰਦਾਰ ਹਰਜੀਤ ਸਿੰਘ ਗਰੇਵਾਲ ਜੀ,ਸੂਬਾ ਮੀਤ ਪ੍ਰਧਾਨ ਸ੍ਰੀ ਅਰਵਿੰਦ ਖੰਨਾ ਜੀ, ਸ਼੍ਰੀ ਬਿਕਰਮ ਸਿੰਘ ਚੀਮਾ ਜੀ, ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ, ਮਿਸ਼ਨ ਨਿਊ ਇੰਡਿਆ ਦੇ ਕੌਮੀ ਜਨਰਲ ਸਕੱਤਰ ਡਾ ਰਾਕੇਸ਼ ਪੁੰਜ, ਕਿਸਾਨ ਆਗੂ ਮਨਿੰਦਰ ਸਿੰਘ ਕਪਿਆਲ ,ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਧਨੌਲਾ ਤੋਂ ਪੱਤਰਕਾਰ ਸੰਜੀਵ ਗਰਗ ਕਾਲੀ ਅਤੇ ਪੂਰੀ ਪ੍ਰੈਸ ਟੀਮ ਵੱਲੋਂ ਤੇ ਹੋਰ ਪਤਵੰਤੇ ਵਿਅਕਤੀਆਂ ਨੇ ਸ੍ਰੀ ਲਲਿਤ ਗਰਗ ਤੇ ਮੈਡਮ ਸਰਿਤਾ ਗਰਗ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
0 comments:
एक टिप्पणी भेजें