Contact for Advertising

Contact for Advertising

Latest News

गुरुवार, 12 दिसंबर 2024

ਸਰਵ ਸਾਂਝਾ ਦਰਬਾਰ ਪੀਰ ਮੰਦਿਰ ਟਰੱਸਟ ਧਨੌਲਾ ਵੱਲੋਂ ਸਾਲਾਨਾ ਸਮਾਗ਼ਮ ਦੀ ਧੂਮਧਾਮ ਨਾਲ ਸ਼ੁਰੂਆਤ

 ਸਰਵ ਸਾਂਝਾ ਦਰਬਾਰ ਪੀਰ ਮੰਦਿਰ ਟਰੱਸਟ ਧਨੌਲਾ ਵੱਲੋਂ ਸਾਲਾਨਾ ਸਮਾਗ਼ਮ ਦੀ ਧੂਮਧਾਮ ਨਾਲ ਸ਼ੁਰੂਆਤ






ਸੰਜੀਵ ਗਰਗ ਕਾਲੀ

ਧਨੌਲਾ ਮੰਡੀ / 25ਵਾਂ ਸਲਾਨਾ ਭੰਡਾਰਾ ਤੇ ਆਸਵਮੇਗ ਯੱਗ ਸਰਵ ਸਾਂਝਾ ਦਰਬਾਰ ਪੀਰ ਮੰਦਿਰ ਟਰੱਸਟ ਧਨੋਲਾ ਵੱਲੋ ਦੋ ਰੋਜਾ ਸਲਾਨਾ ਸਮਾਗਮ ਤੇ ਅਸ਼ਵਮੇਘ ਯੱਗ ਦੀ ਸ਼ੁਰੂਆਤ ਧੂਮਧਾਮ ਨਾਲ ਹੋ ਗਈ ਹੈ, ਇਹ ਜਾਣਕਾਰੀ ਦਿੰਦਿਆ ਪੀਰ ਮੰਦਿਰ ਟਰੱਸਟ ਦੇ ਸੇਵਾਦਾਰ ਕਰਨਵੀਰ ਗੋਲੂ ਤੇ ਵਿਕਰਮਜੀਤ ਵਿੱਕੀ ਨੇ  ਦੱਸਿਆ ਕਿ ਮੁੱਖ ਸੇਵਾਦਾਰ ਗੱਦੀ ਨਸੀਨ ਬਾਬਾ ਹਰਵਿੰਦਰ ਸੇਖ ਜੀ ਦੀ ਯੋਗ ਅਗਵਾਈ ’ਚ ਇਸ ਭੰਡਾਰੇ ਦਾ ਆਯੋਜਿਨ  ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ  ਦਿਨ ਵੀਰਵਾਰ ਨੂੰ  ਚਾਦਰ ਦੀ ਰਸਮ , ਚਾਹ, ਪਕੌੜਿਆਂ, ਲੱਡੂ, ਆਲੂ ਵਿੱਕੀ ਆਦਿ ਦਾ ਭੰਡਾਰਾ,ਕਬਾਂਲਾਂ ਵੱਲੋਂ ਸੂਫੀਆਨ ਮਹਿਫ਼ਲ,ਸਾਰੀ ਰਾਤ ਬਾਬਾ ਜੀ ਯਸ਼ ਦੀਵਾਨ ਸਜਾਇਆ ਜਾਵੇਗਾ ਨਾਲ ਨਾਲ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਕੱਲ੍ਹ 13 ਦਸੰਬਰ ਦਿਨ ਸੁੱਕਰਵਾਰ ਨੂੰ ਮਾਂ ਭਗਵਤੀ ਦਾ ਸੁਭ ਜਾਗਰਣ ਕਰਵਾਇਆ ਜਾਵੇਗਾ। ਇਸ ਮੌਕੇ ਤੇ  ਬਾਬਾ ਭਿੰਦਰ ਸੇਖ,  ਗੁਰਪ੍ਰੀਤ ਸਿੰਘ ਕਾਲੀ,  ਕਬੱਡੀ ਖਿਡਾਰੀ ਭਿੰਦਾ ਧਨੌਲਾ, ਕਰਨ ਕੈਨੇਡਾ, ਟੀਨੂੰ ਚੌਧਰੀ, ਪੰਕਜ ਕੁਮਾਰ,  ਸੋਨੂੰ, ਜੁਗਰਾਜ, ਵਿਸਾਲ , ਚਿੰਟੂ , ਪਰਵੀਨ ਚੌਧਰੀ,ਆਦਿ ਤੂੰ ਇਲਾਵਾ ਭਾਰੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਮੌਜੂਦ ਸਨ।

ਸਰਵ ਸਾਂਝਾ ਦਰਬਾਰ ਪੀਰ ਮੰਦਿਰ ਟਰੱਸਟ ਧਨੌਲਾ ਵੱਲੋਂ ਸਾਲਾਨਾ ਸਮਾਗ਼ਮ ਦੀ ਧੂਮਧਾਮ ਨਾਲ ਸ਼ੁਰੂਆਤ
  • Title : ਸਰਵ ਸਾਂਝਾ ਦਰਬਾਰ ਪੀਰ ਮੰਦਿਰ ਟਰੱਸਟ ਧਨੌਲਾ ਵੱਲੋਂ ਸਾਲਾਨਾ ਸਮਾਗ਼ਮ ਦੀ ਧੂਮਧਾਮ ਨਾਲ ਸ਼ੁਰੂਆਤ
  • Posted by :
  • Date : दिसंबर 12, 2024
  • Labels :
  • Blogger Comments
  • Facebook Comments

0 comments:

एक टिप्पणी भेजें

Top