ਨਵਾਲਗਾ ਨਾਲ ਬਲਾਤਕਾਰ ਕਰਨ ਦੇ ਕੇਸ ਚੋਂ ਬਾ-ਇੱਜਤ ਬਰੀ
ਬਰਨਾਲਾ, ਨਵੰਬਰ :: (ਕੇਸ਼ਵ ਵਰਦਾਨ ਪੁੰਜ)- ਮਾਨਯੋਗ ਸ਼ੈਸ਼ਨਜ ਜੱਜ ਸਾਹਿਬ ਬਰਨਾਲਾ ਸ੍ਰੀ ਬੀ.ਬੀ. ਐਸ ਤੇਜੀ ਵੱਲੋਂ ਐਡਵੋਕੇਟ ਕੁਲਵੰਤ ਗੋਇਲ ਤੇ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਹਰਵਿੰਦਰ ਸਿੰਘ ਉਰਫ ਜੱਸਪ੍ਰੀਤ ਜੱਸਾ ਪੁੱਤਰ ਜਗਦੇਵ ਸਿੰਘ ਵਾਸੀ ਵਿਧਾਤੇ ਜਿਲ੍ਹਾ ਬਰਨਾਲਾ ਨੂੰ ਬਲਾਤਕਾਰ ਦੇ ਕੇਸ ਵਿੱਚੋਂ ਬਾ-ਇੱਜਤ ਬਰੀ ਕਰਨ ਦਾ ਹੁਕਮ ਸੁਨਾਇਆ | ਜਿਸ ਸਬੰਧੀ ਮੁਕੱਦਮਾ ਨੰ: 10 ਮਿਤੀ 26-02-2024 ਜੇਰ ਦਫਾ 376(2) (ਐਨ), 506 ਆਈ ਪੀ ਸੀ. ਅਤੇ ਜੇਰ ਧਾਰਾ 06 ਪੋਕਸੋ ਐਕਟ 2012 ਥਾਣਾ ਸਹਿਣਾ ਵਿੱਚ + 1 ਵਿੱਚ ਪੜ੍ਹਦੀ ਨਵਾਲਗ ਲੜਕੀ ਨਾਲ ਦੋਸਤੀ ਕਰਕੇ ਉਸ ਨੂੰ ਮਿਲਣ ਬਹਾਨੇ ਬੁਲਾਕੇ ਉਸ ਨਾਲ ਬਲਾਤਕਾਰ ਸਬੰਧੀ ਦਰਜ ਕੀਤਾ ਗਿਆ |
ਇਸ ਮੁਕੱਦਮਾ ਦੀ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਉਰਫ ਜੱਸਪ੍ਰੀਤ ਜੱਸਾ ਨੇ ਦੱਸਿਆ ਕਿ ਪੁਲਿਸ ਨੇ ਇਹ ਕੇਸ ਉਸ ਖਿਲਾਫ ਪੀੜਤ ਲੜਕੀ ਦੇ ਝੂਠੇ ਬਿਆਨ ਤੇ ਮੇਰੇ ਖਿਲਾਫ ਜੇਰ ਦਫਾ 376(2) (ਐਨ), 506 ਆਈ ਪੀ ਸੀ. ਅਤੇ ਜੇਰ ਧਾਰਾ 06 ਪੋਕਸੋ ਐਕਟ 2012 ਥਾਣਾ ਸਹਿਣਾ ਵਿੱਚ ਝੂਠਾ ਕੇਸ ਦਰਜ ਕਰਵਾ ਦਿੱਤਾ | ਜਿਸ ਵਿੱਚ ਨਵਾਲਗ ਪੀੜਤ ਲੜਕੀ ਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਨੂੰ ਦੋ ਵਾਰ ਬੁਲਾਕੇ ਉਸ ਨਾਲ ਗਲਤ ਕੰਮ ਕੀਤਾ ਹੈ | ਇਸ ਤਰ੍ਹਾਂ ਉਕਤ ਵਿੱਚ ਦੋਸ਼ੀ ਦੀ ਗਿ੍ਫਦਾਰੀ ਹੋਣ ਤੇ ਚਲਾਨ ਪੇਸ਼ ਕੀਤਾ | ਜਿਸ ਵਿੱਚ 9 ਗਵਾਹਾਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ | ਇਸ ਕੇਸ ਵਿੱਚ ਐਡਵੋਕੇਟ ਕੁਲਵੰਤ ਗੋਇਲ ਤੇ ਐਡਵੋਕੇਟ ਬੀਵੰਸ਼ੂ ਗੋਇਲ ਨੇ ਅਦਾਲਤ ਵਿੱਚ ਬਹਿਸ ਦੋਰਾਨ ਦੱਸਿਆ ਕਿ ਜਾਹਰ ਕਰਦਾ ਦੋਸ਼ੀ ਬੇਗੁਨਾਹ ਹੈ ਤੇ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ ਕਿਉਂ ਕਿ ਜਾਹਰ ਕਰਦਾ ਦੋਸ਼ੀ ਦਾ ਉਕਤ ਪੀੜਤ ਪਰੀਵਾਰ ਨਾਲ ਕੋਈ ਸਬੰਧ ਨਹੀਂ ਹੈ ਤੇ ਗਵਾਹਾਂ ਦੇ ਬਿਆਨ ਵੀ ਆਪਸ ਵਿੱਚ ਮੇਲ ਨਹੀਂ ਖਾਂਦੇ | ਬਲਕਿ ਨਵਾਲਗ ਪੀੜਤਾ ਨੇ ਜਾਹਰ ਕਰਦੀ ਘਟਨਾ ਤੋਂ ਕੁਝ ਦਿਨਾਂ ਬਆਦ ਉਸ ਦੇ ਮਾਤਾ ਪਿਤਾ ਦੇ ਕਹਿਣ ਤੇ ਪੁਲਿਸ ਪਾਸ ਬਿਆਨ ਦਰਜ ਕੀਤਾ ਹੈ ਤੇ ਨਵਾਲਗ ਪੀੜਤਾ ਦੇ ਡੀ.ਐਨ.ਏ. ਵਿੱਚ ਵੀ ਕੁਝ ਨਹੀਂ ਅਇਆ | ਇਸ ਤੋਂ ਇਲਾਵਾ ਪੁਲਿਸ ਕੋਲ ਦਿੱਤੇ ਬਿਆਨ ਅਦਾਲਤ ਵਿੱਚ ਦਿੱਤੇ ਬਿਆਨਾਂ ਨਾਲ ਮੇਲ ਨਹੀਂ ਖਾਂਦੇ | ਜਿਸ ਤੇ ਮਾਨਯੋਗ ਸ਼ੈਸ਼ਨ ਜੱਜ ਸਾਹਿਬ ਬਰਨਾਲਾ ਸ੍ਰੀ ਬੀ.ਬੀ. ਐਸ ਤੇਜੀ ਨੇ ਐਡਵੋਕੇਟ ਕੁਲਵੰਤ ਗੋਇਲ ਤੇ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਨਵਾਲਗਾ ਹਰਵਿੰਦਰ ਸਿੰਘ ਉਰਫ ਜੱਸਪ੍ਰੀਤ ਜੱਸਾ ਪੁੱਤਰ ਜਗਦੇਵ ਸਿੰਘ ਵਾਸੀ ਵਿਧਾਤੇ ਜਿਲ੍ਹਾ ਬਰਨਾਲਾ ਨੂੰ ਬਲਾਤਕਾਰ ਦੇ ਕੇਸ ਵਿੱਚੋਂ ਬਾ-ਇੱਜਤ ਬਰੀ ਕਰ ਦਿੱਤਾ ਗਿਆ |
0 comments:
एक टिप्पणी भेजें