ਧਨੌਲਾ ਪੁਲਿਸ ਨੇ ਮੋਟਰਸਾਈਕਲਾਂ ਤੇ ਗੇੜੀਆਂ ਤੇ ਲਾਉਣ ਵਾਲਿਆਂ ਦੇ ਕੱਟੇ ਚਲਾਨ
ਕਈਆਂ ਨੂੰ ਦਿੱਤੀ ਚੇਤਾਵਨੀ
ਦੋ ਮੋਟਰਸਾਇਕਲ ਕੀਤੇ ਥਾਣੇ ਅੰਦਰ ਬੰਦ
ਸੰਜੀਵ ਗਰਗ ਕਾਲੀ,
ਧਨੌਲਾ ਮੰਡੀ, 20 ਦਸੰਬਰ ;-ਐਸਐਸਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ,ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਚ ਓ ਧਨੋਲਾ ਇੰਸਪੈਕਟਰ ਸ. ਲਖਬੀਰ ਸਿੰਘ ਦੀ ਅਗਵਾਈ ਵਿੱਚ ਥਾਣਾ ਧਨੌਲਾ ਦੀ ਪੁਲਿਸ ਟੀਮ ਨੇ ਬੱਸ ਸਟੈਂਡ, ਮਸੀਤ ਮਾਰਕਿਟ, ਗੁਰਦੁਆਰਾ ਰਾਮਸਰ ਸਾਹਿਬ ਚੌਂਕ ਤੇ ਨਾਕੇ ਲਗਾ ਕੇ ਮੋਟਰਸਾਈਕਲ ਤੇ ਅਵਾਰਾਗਰਦੀ ਕਰਨ ਵਾਲਿਆਂ ਅਤੇ ਸਕੂਲ ਮੂਹਰੇ ਗੇੜੀਆਂ ਲਾਉਣ ਵਾਲਿਆ ਤੇ ਸਿਕੰਜਾ ਕੱਸਦਿਆਂ ਹੋਇਆਂ ਅੱਜ ਕਈ ਮੋਟਰਾਂ ਸਾਈਕਲਾਂ ਦੇ ਚਲਾਨ ਕੀਤੇ ਅਤੇ ਦੋ ਮੋਟਰਸਾਈਕਲਾਂ ਨੂੰ ਥਾਣੇ ਅੰਦਰ ਬੰਦ ਕੀਤਾ ਗਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਐਚ ਓ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਹਨ ਕਿ ਸ਼ਹਿਰ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ। ਕਿਸੇ ਵੀ ਅਵਾਰਾਗਰਦੀ, ਹੁੱਲੜਬਾਜ਼ੀ ਕਰਨ ਵਾਲੇ ,ਨਸਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹਨਾਂ ਦੱਸਿਆ ਕਿ ਹੌਲਦਾਰ ਰਣਜੀਤ ਸਿੰਘ, ਹੌਲਦਾਰ ਜਸਪਾਲ ਸਿੰਘ, ਕਾਂਸਟੇਬਲ ਅਨਮੋਲ ਸਿੰਘ, ਕਾਂਸਟੇਬਲ ਕਮਲਦੀਪ ਸ਼ਰਮਾ, ਜਸਵਿੰਦਰ ਦਰਿਆ ਸਣੇ ਧਨੌਲਾ ਪੁਲਿਸ ਦੀ ਟੀਮ ਨੇ ਵੱਖ-ਵੱਖ ਪੁਆਇੰਟਾਂ ਤੇ ਨਾਕੇ ਲਗਾ ਕੇ ਅਵਾਰਾਗਰਦੀ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਚੈਕਿੰਗ ਕਰਦਿਆ ਪੰਜ ਦੇ ਕਰੀਬ ਚਲਾਨ ਕੱਟੇ ਅਤੇ ਦੋ ਮੋਟਰਸਾਇਕਲਾਂ ਨੂੰ ਥਾਣੇ ਅੰਦਰ ਬੰਦ ਕੀਤਾ। ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ।
0 comments:
एक टिप्पणी भेजें