ਸਾਬਕਾ ਸੈਨਿਕ ਵਿੰਗ ਨੇ ਕਿਹਾ ਕਿ ਮੁੱਖ ਮੰਤਰੀ ਆਪ ਡੱਲੇਵਾਲ ਦੀ ਜਾਨ ਬਚਾਉਣ ਲਈ ਦਿੱਲੀ ਜਾਕੇ ਕਿਸਾਨਾਂ ਦਾ ਮੁੱਦਾ ਪ੍ਰਧਾਨ ਮੰਤਰੀ ਨਾਲ ਕਿਉ ਨਹੀਂ ਉਠਾਉਂਦੇ - ਇੰਜ ਸਿੱਧੂ
ਬਰਨਾਲਾ 26 ਦਸੰਬਰ ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦਾ ਮੁਖੀਆ ਆਸਟ੍ਰੇਲੀਆ ਕ੍ਰਿਕਟ ਦਾ ਅਨੰਦ ਮਾਨਣ ਲਈ ਪਹੁੰਚ ਗਏ ਹਨ ਅਤੇ ਪੰਜਾਬ ਦੇ ਹਾਲਾਤ ਬਹੁਤ ਨਾਜ਼ਕ ਹਨ ਲਾਅ ਐਡ ਆਰਡਰ ਦੀ ਹਾਲਤ ਬਹੁਤ ਖਰਾਬ ਹੈ ਕਿਸਾਨੀ ਮੰਗਾਂ ਲਈ ਜੂਝ ਰਹੇ ਕਿਸਾਨ ਆਗੂ ਡੱਲੇਵਾਲ ਦੀ ਸ਼ਹਾਦਤ ਨਾਲ ਪੰਜਾਬ ਦੀ ਹਾਲਤ ਹੋਰ ਬਿਗੜ ਸਕਦੀ ਹੈ ਜੇਕਰ ਗੁਆਂਢੀ ਸੂਬੇ ਹਰਿਆਣਾ ਨੇ ਕਿਸਾਨਾਂ ਦੀਆ 24 ਵਸਤੂਆਂ ਤੇ ਐਮ ਐਸ ਪੀ ਦੀ ਗਰੰਟੀ ਦਿੱਤੀ ਹੈ ਤਾਂ ਪੰਜਾਬ ਸਰਕਾਰ ਭੀ ਕਿਸਾਨ ਆਗੂ ਡੱਲੇਵਾਲ ਦੀ ਜਾਨ ਬਚਾਉਣ ਲਈ ਐਮ ਐਸ ਪੀ ਦੀ ਗਰੰਟੀ ਕਿਉ ਨਹੀ ਦਿੰਦੀ ਜਾ ਮੁੱਖ ਮੰਤਰੀ ਆਪ ਕਿਉ ਨਹੀ ਕਿਸਾਨਾਂ ਦੀਆ ਮੰਗਾ ਲੈਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਜਾਂਦੇ ਇਹ ਵਿਚਾਰ ਸੈਨਿਕ ਵਿੰਗ ਦੇ ਸੂਬਾ ਆਗੂ ਅਤੇ ਭਾਜਪਾ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਸੈਨਿਕ ਵਿੰਗ ਦੀ ਮਹੀਨਾ ਵਾਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਦਰ ਸਰਕਾਰ ਤੇ ਵਾਰ ਵਾਰ ਇਸ ਦੀ ਜੁੰਮੇਵਾਰੀ ਸਿੱਟ ਰਹੀ ਹੈ ਰਾਜ ਸਰਕਾਰ ਨੂੰ ਲੋਕਾ ਦੀਆਂ ਤਕਲੀਫਾ ਦੀ ਭੋਰਾ ਭੀ ਫ਼ਿਕਰ ਨਹੀਂ ਤਕਰੀਬਨ ਇਕ ਸਾਲ ਤੋਂ ਦਿੱਲੀ ਜਾਣ ਵਾਲੇ ਏਆਰ ਪੋਰਟ ਤੇ ਜਾਣ ਵਾਲੇ ਯਾਤਰੀ ਅਤੇ ਕਾਰੋਬਾਰੀ ਪ੍ਰੇਸ਼ਾਨ ਹੋ ਰਹੇ ਹਨ ਕਿਉਕਿ ਕਿਸਾਨ ਦਿੱਲੀ ਜਾਣ ਵਾਲੇ ਦੋਨਾਂ ਹੀ ਰਸਤਿਆਂ ਤੇ ਧਰਨੇ ਲਗਾ ਕੇ ਬੈਠੇ ਹਨ ਬਹੁਤ ਵਾਰ ਕਿਸਾਨ ਰੇਲਵੇ ਅਤੇ ਆਮ ਹਾਈਵੇਜ ਤੇ ਭੀ ਧਰਨੇ ਦੇਂਦੇ ਹਨ ਜਿਸ ਨਾਲ ਆਮ ਲੋਕ ਪ੍ਰੇਸਾਨ ਹੁੰਦੇ ਹਨ ਇਸ ਲਈ ਅਸੀਂ ਪੁਰਜੋਰ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਪੰਜਾਬ ਜਾ ਤਾਂ ਆਪ ਐਮ ਐਸ ਪੀ ਦੇਕੇ ਮਾਮਲਾ ਖਤਮ ਕਰਨ ਨਹੀਂ ਉਹ ਆਪ ਦਿੱਲੀ ਜਾਕੇ ਦੇਸ ਦੇ ਪ੍ਰਧਾਨ ਮੰਤਰੀ ਕੋਲ ਇਹ ਮੁੱਦਾ ਚੁੱਕਣ ਅਤੇ ਆਮ ਜਨਤਾ ਨੂੰ ਰੋਜ ਦੀ ਹੋ ਰਹੀ ਖਜਲ ਖੁਆਰੀ ਤੋਂ ਨਿਜਾਕਤ ਦਿਵਾਉਣ ਇਸ ਮੀਟਿੰਗ ਵਿੱਚ ਸਾਬਕਾ ਸੈਨਿਕਾਂ ਨੂੰ ਆ ਰਹੀਆ ਮੁਸਕਲਾ ਤੇ ਭੀ ਵਿਚਾਰ ਚਰਚਾ ਹੋਈ ਇਸ ਮੌਕੇ ਕੈਪਟਨ ਵਿਕਰਮ ਸਿੰਘ ਸੂਬੇਦਾਰ ਮੇਜਰ ਰਾਜ ਸਿੰਘ ਸੂਬੇਦਾਰ ਕਮਲ ਸ਼ਰਮਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਸੌਦਾਗਰ ਸਿੰਘ ਸੂਬੇਦਾਰ ਨਾਇਬ ਸਿੰਘ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਅਵਤਾਰ ਸਿੰਘ ਭੂਰੇ ਸੂਬੇਦਾਰ ਜਗਸੀਰ ਸਿੰਘ ਭੈਣੀ ਵਾਰੰਟ ਅਫ਼ਸਰ ਭੁੱਲਰ ਆਏ ਗੁਰਮੀਤ ਸਿੰਘ ਕੋਟਦੁਨਾ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਹੌਲਦਾਰ ਰਾਜ ਸਿੰਘ ਹੌਲਦਾਰ ਜਗਤਾਰ ਸਿੰਘ ਹੌਲਦਾਰ ਸੁਖਦੇਵ ਸਿੰਘ ਹੌਲਦਾਰ ਰੂਪ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਮੀਟਿੰਗ ਕਰਦੇ ਹੋਏ।
0 comments:
एक टिप्पणी भेजें