ਧਨੌਲਾ ਦੇ ਨਵ ਨਿਯੁਕਤ ਐਸਡੀਓ ਮੁਨੀਸ਼ ਕੁਮਾਰ ਗਰਗ ਨੂੰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ
ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ ਤੇ ਸਮੁੱਚੀ ਟੀਮ ਨੇ ਕੀਤਾ ਸਨਮਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 4 ਦਸੰਬਰ :- ਧਨੋਲਾ ਮੰਡੀ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਿੱਚ ਨਵ ਨਿਯੁਕਤ ਐਸਡੀਓ ਮੁਨੀਸ਼ ਕੁਮਾਰ ਗਰਗ ਪੁੱਤਰ ਸ਼੍ਰੀ ਸੁਰੇਸ਼ ਕੁਮਾਰ ਗਰਗ ਪੋਤਰਾ ਸਵ.ਸ੍ਰੀ ਬਿਰਜ ਲਾਲ ਪਟਵਾਰੀ ਨੂੰ ਪੰਜਾਬ ਬਿਜਲੀ ਬੋਰਡ ਵਿੱਚ ਐਸਡੀਓ ਦਾ ਅਹੁਦਾ ਮਿਲਣ ਤੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ ਹੈ ਇਸੇ ਤਰ੍ਹਾਂ ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਵਾਈਸ ਪ੍ਰਧਾਨ ਰਮਿੰਦਰ ਰਾਮਾ,ਡਾਕਟਰ ਸ਼ੰਕਰ ਬਾਂਸਲ, ਕੌਂਸਲ ਅਜੇ ਕੁਮਾਰ ਕੌਂਸਲਰ , ਸਾਬਕਾ ਮਨੀਸ਼ ਕੁਮਾਰ , ਸੋਨੀ ਬਾਂਸਲ ,ਗਗਨ ਵਰਮਾ ਮਹਾਂਦੇਵ ਬਾਂਸਲ,ਸੰਕਰ ਸਿੰਘ ਬੀਕਾਨੇਰ ਸਵੀਟਸ ਤੇ ਸਮੁੱਚੀ ਮੈਂਬਰਾਂ ਨੇ ਨਵ ਨਿਯੁਕਤ ਐਸਡੀਓ ਮੁਨੀਸ਼ ਗਰਗ ਤੇ ਉਹਨਾਂ ਦੇ ਮਾਤਾ ਪਿਤਾ ਸ੍ਰੀਮਤੀ ਰਾਣੀ ਗਰਗ ਸ੍ਰੀ ਸੁਰੇਸ਼ ਕੁਮਾਰ ਗਰਗ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਮਨ ਕੁਮਾਰ ਵਰਮਾ, ਵਾਈਸ ਪ੍ਰਧਾਨ ਰਮਿੰਦਰ ਸਿੰਘ ਰਾਮਾ, ਅਜੇ ਕੁਮਾਰ ਕੌਂਸਲਰ ਨੇ ਕਿਹਾ ਕਿ ਸਾਡੇ ਪਿੰਡ ਧਨੋਲੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਇਹ ਬੱਚੇ ਵੱਡੇ ਵੱਡੇ ਅਹੁਦਿਆਂ ਤੇ ਅਫਸਰ ਲੱਗ ਰਹੇ ਹਨ। ਹੋਰਨਾਂ ਬੱਚਿਆਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਕਿ ਉਹ ਵੀ ਆਉਣ ਵਾਲੇ ਸਮੇਂ ਵਿੱਚ ਅਫਸਰ ਲੱਗ ਕੇ ਸਾਡੇ ਧਨੌਲੇ ਦਾ ਨਾਮ ਉੱਚਾ ਕਰ ਸਕਣ। ਇਸ ਮੌਕੇ ਤੇ ਮਨੀਸ਼ ਗਰਗ ਦੇ ਬਾਬਾ ਸਮਾਜ ਸੇਵੀ ਸ੍ਰੀ ਕ੍ਰਿਸ਼ਨ ਕੁਮਾਰ ਭੋਲਾ , ਉਹਨਾਂ ਦੇ ਮਾਤਾ ਰਾਣੀ ਗਰਗ ,ਪਿਤਾ ਸੁਰੇਸ ਗਰਗ ਅਤੇ ਮਨੀਸ਼ ਕੁਮਾਰ ਗਰਗ ਨੇ ਸਾਰਿਆਂ ਸੰਸਥਾਵਾਂ ਦੇ ਆਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਦਾ ਦਿੱਤੇ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਮੌਕੇ ਤੇ ਸੈਰੀ ਗਰਗ, ਰਿੰਕੂ, ਬਿੱਟੂ ਨੇਸੀ ,ਸੋਕੀ, ਵਿਜੇ,ਨੀਟੂ,ਮਨੀ,ਮੰਗਲਦੇਵ,ਬੱਬੂ,ਸੋਨੂੰ ਆਦਿ ਮੌਜੂਦ ਸਨ ।
0 comments:
एक टिप्पणी भेजें