ਲੋਕ ਸੇਵਾ ਕਲੱਬ ਕਾਲੇਕੇ ਵੱਲੋਂ ਲਗਾਇਆ ਲੰਗਰ
ਸੰਜੀਵ ਗਰਗ ਕਾਲੀ
ਧਨੌਲਾ, 30 ਦਸੰਬਰ :- ਲੋਕ ਸੇਵਾ ਕਲੱਬ ਪਿੰਡ ਕਾਲੇਕੇ ਵੱਲੋਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਸ ਅੱਡਾ ਕਾਲੇਕੇ ਵਿਖੇ ਚਾਹ ਤੇ ਰਸ਼ਾਂ ਦਾ ਲੰਗਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਮੱਖਣ ਖਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹੀਦੀ ਦਿਹਾੜਿਆ ਨੂੰ ਸਮਰਪਿਤ ਕਲੱਬ ਵੱਲੋਂ 8ਵਾਂ ਲੰਗਰ ਲਗਾਇਆ ਗਿਆ।ਕਲੱਬ ਵੱਲੋਂ ਗੋਲਡੀ ਬਾਬਾ ਪੱਖੋਕੇ ਕਲਾਂ , ਡਾ. ਸ਼ੰਕਰ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਕਾ ਰਾਮ, ਡਾਕਟਰ ਰਸ਼ਪਾਲ ਸਿੰਘ, ਮਲੂਕਾ ਸਿੰਘ, ਸਾਗਰ ਸਿੰਘ, ਲਾਭ ਸਿੰਘ ਹੈਪੀ ਸਿੰਘ, ਕਾਲਾ ਖਾਂ ਅਤੇ ਹੋਰ ਮੈਂਬਰਾਂ ਤੇ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਗਈ
0 comments:
एक टिप्पणी भेजें