ਧਨੌਲਾ ਵਿੱਚ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ।
ਧਨੌਲਾ ਵਿੱਚ ਡੀਜੇ ਤੇ ਨੱਚਦੇ ਹੋਏ ਦੋ ਨੌਜਵਾਨਾਂ ਦੀ ਆਪਸੀ ਤੂੰ ਤੂੰ ਮੈਂ ਮੈਂ ਵਿੱਚ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸਐਚਓ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਦਾਨਗੜ੍ਹ ਰੋਡ ਧਨੌਲਾ ਦਾ ਡੀਜੇ ਤੇ ਨੱਚਦੇ ਹੋਏ ਕਰਨ ਸਿੰਘ ਪੁੱਤਰ ਚਮਕੀਲਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਧਨੋਲਾ ਨਾਲ ਤੂੰ -ਤੂੰ, ਮੈਂ -ਮੈਂ ਹੋ ਗਈ। ਬਾਅਦ ਵਿੱਚ ਕਰਨ ਸਿੰਘ ਨੇ ਆਪਣੇ ਪਿਓ ਚਮਕੀਲਾ ਸਿੰਘ ਨੂੰ ਬੁਲਾ ਲਿਆ ਜਿੱਥੇ ਉਹਨਾਂ ਅਨਾਜ ਮੰਡੀ ਵਿਖੇ ਕਰਨ ਸਿੰਘ ਦੇ ਤੇਜ਼ ਹਥਿਆਰ ਨਾਲ ਢਿੱਡ ਥੱਲੇ ਬਾਰ ਕਰਕੇ ਗੰਭੀਰ ਰੂਪ ਵਿੱਚ ਕਰ ਦਿੱਤਾ। ਜਿੱਥੇ ਉਨਾਂ ਨੂੰ ਸਰਕਾਰੀ ਹਸਪਤਾਲ ਚ ਲਿਆਂਦਾ ਅਤੇ ਸਰਕਾਰੀ ਹਸਪਤਾਲ ਵਾਲਿਆਂ ਨੇ ਮਿ੍ਰਤਕ ਕਰਾਰ ਦੇ ਦਿੱਤਾ ਤੇ ਬਰਨਾਲਾ ਰੈਫਰ ਕਰ ਦਿੱਤਾ। । ਥਾਣਾ ਮੁਖੀ ਨੇ ਦੱਸਿਆ ਕਿ ਕਰਨ ਸਿੰਘ ਤੇ ਚਮਕੀਲਾ ਸਿੰਘ ਉੱਤੇ ਕਾਨੂੰਨ ਦੀ ਨਵੀਂ ਧਾਰਾ 103 / ਪੁਰਾਣੀ ਧਾਰਾ 302 ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
0 comments:
एक टिप्पणी भेजें